ਆਸਟ੍ਰੇਲੀਆ ਬਨਾਮ ਭਾਰਤ: ਆਸਟ੍ਰੇਲੀਅਨ ਖਿਡਾਰੀਆਂ ਨੇ ਕਿਹਾ ਜਸਪ੍ਰੀਤ ਬੁਮਰਾ ਉੱਤੇ ਰਹੇਗੀ ਨਜ਼ਰ

cricket fan fest.jpg

ਆਸਟ੍ਰੇਲੀਆ ਦੇ ਹਰਫਨਮੌਲਾ ਗਲੇਨ ਮੈਕਸਵੈੱਲ, ਸਾਬਕਾ ਆਸਟ੍ਰੇਲੀਆਈ ਟੈਸਟ ਤੇਜ਼ ਗੇਂਦਬਾਜ਼ ਅਤੇ 1999 ਵਿਸ਼ਵ ਕੱਪ ਜੇਤੂ ਡੈਮੀਅਨ ਫਲੇਮਿੰਗ, ਟੀ-20 ਸਨਸਨੀ ਜੇਕ ਫਰੇਜ਼ਰ-ਮੈਕਗਰਕ।

ਆਉਣ ਵਾਲੀਆਂ ਗਰਮੀਆਂ ਦੌਰਾਨ ਖੇਡੇ ਜਾਣ ਵਾਲੇ ਕ੍ਰਿਕਟ ਸੀਜ਼ਨ ਦਾ ਭਰਪੂਰ ਅਨੰਦ ਉਠਾਉਣ ਲਈ ਤਿਆਰ ਹੋ ਜਾਓ ਕਿਉਂਕਿ ਆਸਟਰੇਲੀਆ ਕੁੱਲ 24 ਮੈਚ ਖੇਡਣ ਵਾਲਾ ਹੈ। ਸਭ ਤੋਂ ਰੋਮਾਂਚਕ ਮੈਚਾਂ ਵਿੱਚ ਭਾਰਤੀ ਟੈਸਟ ਅਤੇ ਪਾਕਿਸਤਾਨ ਵਨ-ਡੇਅ ਸੀਰੀਜ਼ ਸ਼ਾਮਲ ਹਨ। ਐਸਬੀਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਸਟ੍ਰੇਲੀਅਨ ਖਿਡਾਰੀਆਂ ਨੇ ਕਿਹਾ ਕਿ ਉਹ ਭਾਰਤ ਦੇ ਤੇਜ਼ ਗੇਂਦਬਾਜ਼ਾਂ, ਖਾਸ ਕਰ ਜਸਪ੍ਰੀਤ ਬੁਮਰਾ ਉੱਤੇ ਨਜ਼ਰ ਰੱਖਣਗੇ। ਖੇਡੇ ਜਾਣ ਵਾਲੇ ਸਾਰੇ ਮੈਚਾਂ ਦੀ ਸਮਾਂ-ਸਾਰਣੀ ਅਤੇ ਕਿਸ ਖਿਡਾਰੀ ਨੂੰ ਹੈ ਕਿਸਦਾ ਡਰ, ਬਾਰੇ ਜਾਣੋ ਇਸ ਪੋਡਕਾਸਟ ਵਿੱਚ............


ਇਸ ਸੀਜ਼ਨ ਦੌਰਾਨ ਆਸਟ੍ਰੇਲੀਆ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਸਤੰਬਰ ਤੋਂ ਫਰਵਰੀ ਤੱਕ 12 ਸਥਾਨਾਂ 'ਤੇ ਛੇ ਟੈਸਟ, ਨੌਂ ਵਨ-ਡੇਅ, ਅਤੇ ਨੌਂ ਟੀ-20 ਮੈਚ ਖੇਡਣਗੀਆਂ। ਇਨ੍ਹਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਨਾਲ ਇੱਕ-ਇੱਕ ਰੋਮਾਂਚਿਕ ਸੀਰੀਜ਼ ਸ਼ਾਮਲ ਹੈ।

ਇਸ ਸਾਲ ਸਾਰਿਆਂ ਦੀਆਂ ਨਜ਼ਰਾਂ ਖਾਸ ਤੌਰ 'ਤੇ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਉੱਤੇੇ ਹਨ।

ਕ੍ਰਿਕਟ ਦੇ ਮਹਾਨ ਖਿਡਾਰੀ ਡੇਵਿਡ ਫਲੈਮਿੰਗ ਅਤੇ ਮੌਜੂਦਾ ਆਸਟਰੇਲੀਆਈ ਆਲਰਾਊਂਡਰ ਗਲੈਨ ਮੈਕਸਵੈੱਲ ਦੋਹਾਂ ਨੇ ਹੀ ਐਸ ਬੀ ਐਸ ਪੰਜਾਬੀ ਨਾਲ ਹੋਈ ਇਸ ਖ਼ਾਸ ਗੱਲਬਾਤ ਵਿੱਚ ਬੁਮਰਾ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਬੁਮਰਾ ਅਤੇ ਭਾਰਤੀ ਕ੍ਰਿਕਟ ਟੀਮ ਬਾਰੇ ਕੀ ਕਿਹਾ, ਸੁਣੋ ਇਸ ਪੌਡਕਾਸਟ ਵਿੱਚ ---

LISTEN TO
Punjabi_07102024_cricket image

ਆਸਟ੍ਰੇਲੀਆ ਬਨਾਮ ਭਾਰਤ: ਆਸਟ੍ਰੇਲੀਅਨ ਖਿਡਾਰੀਆਂ ਨੇ ਕਿਹਾ ਜਸਪ੍ਰੀਤ ਬੁਮਰਾ ਉੱਤੇ ਰਹੇਗੀ ਨਜ਼ਰ

SBS Punjabi

14/10/202405:38
Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share