‘ਜਿਉਂਦੇ ਹੋਏ ਨਹੀਂ ਤਾਂ ਮਰ ਕੇ ਤਾਂ ਕਿਸੇ ਦੇ ਕੰਮ ਆਈਏ’: ਬ੍ਰਿਸਬੇਨ ਦੀ ਪਵਨਦੀਪ ਨੂੰ ਕਿਵੇਂ ਮਿਲੀ ਅੰਗਦਾਨ ਕਰਨ ਦੀ ਪ੍ਰੇਰਣਾ

pawan 1.jpg

Pawan says that a conversation with her colleague inspired her to register for Organ and body donation. Credit: Supplied by Pawandeep Kaur.

ਹੈਲਥ ਸੈਕਟਰ ‘ਚ ਕੰਮ ਕਰਨ ਵਾਲੇ ਪਵਨਦੀਪ ਕੌਰ ਨੂੰ ਉਸਦੇ ਸਹਿਕਰਮੀਆਂ ਨਾਲ ਕੀਤੀ ਗਈ ਇੱਕ ਆਮ ਗੱਲਬਾਤ ਨੇ ਆਪਣਾ ਸਰੀਰ ਦਾਨ ਕਰਨ ਲਈ ਪ੍ਰੇਰਿਤ ਕੀਤਾ ਸੀ। ਉਸਦਾ ਕਹਿਣਾ ਹੈ ਕਿ ਜਿਹੜਾ ਸਰੀਰ ਮਰ ਕੇ ਮਿੱਟੀ ਹੋ ਜਾਂਦਾ ਹੈ ਉਸਨੂੰ ਕਿਸੇ ਦੇ ਕੰਮ ਲਿਆਉਣ ਦਾ ਫੈਸਲਾ ਕਰ ਕੇ ਉਸ ਨੂੰ ਬਹੁਤ ਹੀ ਤਸੱਲੀ ਮਹਿਸੂਸ ਹੁੰਦੀ ਹੈ।


ਬ੍ਰਿਸਬੇਨ ਦੇ ਰਹਿਣ ਵਾਲੇ ਪਵਨਦੀਪ ਕੌਰ ਨੇ ਹਾਲ ਹੀ ਵਿੱਚ ਮੌਤ ਤੋਂ ਬਾਅਦ ਆਪਣੇ ਸਰੀਰ ਦੇ ਅੰਗਾਂ ਅਤੇ ਢਾਂਚੇ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ।

ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੁਦ ਨੂੰ ਅੰਗਦਾਨ ਲਈ ਰਜਿਸਟਰ ਕਰਨ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਭਾਈਚਾਰੇ ਵਿੱਚ ਇਸ ਸਬੰਧੀ ਜਾਗਰੂਕਤਾ ਹੋਣੀ ਚਾਹੀਦੀ ਹੈ।

ਉਹਨਾਂ ਭਾਈਚਾਰੇ ਨੂੰ ਰਜਿਸਟਰ ਕਰਨ ਦਾ ਸੁਨੇਹਾ ਦਿੰਦੇ ਹੋਏ ਇਸ ਦੀ ਪ੍ਰੀਕਿਰਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਉਹਨਾਂ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਇਹ ਆਡੀਓ ਸੁਣੋ..
LISTEN TO
Punjabi_23092024_Pawandeep Organ donation.mp3 image

Punjabi_23092024_Pawandeep Organ donation.mp3

07:26
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share