ਸਰ ਗੰਗਾ ਰਾਮ ਦਾ ਜਨਮ ਮਿਤੀ 22 ਅਪ੍ਰੈਲ 1851 ਨੂੰ ਪਿੰਡ ਮੰਗਟਾਂਵਾਲਾ, ਜ਼ਿਲਾ ਨਨਕਾਣਾ ਸਾਹਿਬ, ਭਾਰਤ (ਹੁਣ ਪਾਕਿਸਤਾਨ) ਵਿੱਚ ਹੋਇਆ।
ਗੰਗਾ ਰਾਮ ਨੇ ਸਿਵਲ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਦੀ ਪੜਾਈ ਕਰਨ ਤੋਂ ਬਾਦ ਆਪਣੀ ਪਹਿਲੀ ਨੋਕਰੀ ਦਿੱਲੀ ਵਿੱਚ ਜਾ ਕੇ ਸ਼ੁਰੂ ਕੀਤੀ। ਕੁਝ ਤਜਰਬਾ ਹਾਸਲ ਕਰਨ ਤੋਂ ਬਾਦ, ਗੰਗਾ ਰਾਮ ਮੁੜ ਕੇ ਲਾਹੌਰ ਆ ਗਏ ਅਤੇ ਲਾਹੌਰ ਸ਼ਹਿਰ ਦੀ ਦਿੱਖ ਸੁਧਾਰਨ ਵਿੱਚ ਲੱਗ ਗਏ। ਇਹਨਾਂ ਨੇ ਹੀ ਲਾਹੌਰ ਨੂੰ ਸਭ ਤੋਂ ਪਹਿਲਾ ਧਰਤੀ ਹੇਠਲਾ ਸੀਵਰੇਜ ਸਿਸਟੲਮ ਦਿੱਤਾ ਸੀ। ਇਸ ਤੋਂ ਅਲਾਵਾ ਗੰਗਾ ਰਾਮ ਨੇ ਆਪਣੇ ਖਰਚੇ ਤੇ ਇੱਕ ਅਜਿਹੀ ਰੇਲ ਲਾਈਨ ਬਣਵਾਈ ਜਿਸ ਕਾਰਨ ਅਲੱਗ ਥਲੱਗ ਇਲਾਕਿਆਂ ਨੂੰ ਪ੍ਰਮੁੱਖ ਸ਼ਹਿਰਾਂ ਨਾਲ ਜੋੜਿਆ ਜਾ ਸਕਿਆ ਸੀ।
ਗੰਗਾ ਰਾਮ ਨੇ ਲਾਹੋਰ ਵਿੱਚ ਬੇਅੰਤ ਸਕੂਲਾਂ, ਕਾਲਜਾਂ ਤੋਂ ਅਲਾਵਾ ਕਈ ਹਸਪਤਾਲ, ਮਿਊਜ਼ੀਅਮ ਅਤੇ ਕਲਾ ਦੇ ਕੇਂਦਰ ਨਿਰਮਾਣ ਕਰਵਾ ਕੇ ਦਿੱਤੇ। ਲਾਹੌਰ ਦਾ ਪ੍ਰਮੁੱਖ ਹਸਪਤਾਲ ਵੀ ਇਹਨਾਂ ਦੇ ਨਾਮ ਹੇਠ ਅਜੇ ਵੀ ਚੱਲ ਰਿਹਾ ਹੈ।
ਗੰਗਾ ਰਾਮ ਦੇ ਭਾਈਚਾਰੇ ਲਈ ਕੀਤੇ ਗਏ ਕੰਮਾਂ ਦਾ ਸਨਮਾਨ ਕਰਦੇ ਹੋਏ ਇਹਨਾਂ ਨੂੰ ਉਚਤਨ ਸਰਨਾਵਾਂ ਜਿਵੇਂ ਕਿ ‘ਸਰ’ ਅਤੇ ‘ਰਾਏ ਬਹਾਦਰ’ ਨਾਲ ਸਨਮਾਨਿਆ ਗਿਆ।
ਗੰਗਾ ਰਾਮ ਉੱਚ ਕੋਟੀ ਦੇ ਸਿੱਖਿਅਕ, ਵਿਦਵਾਨ ਅਤੇ ਨਵੀਨਤਮ ਸੋਚ ਰੱਖਣ ਵਾਲੇ ਅਜਿਹੇ ਇਨਸਾਨ ਸਨ ਜਿਨਾਂ ਨੇ ਆਪਣੀ ਵਿਲੱਖਣ ਸੋਚ ਸਦਕਾ ਲਾਹੌਰ ਸ਼ਹਿਰ ਦਾ ਨਵੀਨੀਕਰਨ ਕਰਨ ਵਿੱਚ ਆਪਣੀ ਪੂਰੀ ਜਿੰਦਗੀ ਹੀ ਲਗਾ ਦਿਤੀ।
ਸਰ ਗੰਗਾ ਰਾਮ 10 ਜੂਲਾਈ 1970 ਨੂੰ ਇਸ ਸੰਸਾਰ ਤੋਂ ਵਿਦਾ ਹੋ ਗਏ ਅਤੇ ਉਹਨਾਂ ਦੀਆਂ ਅੰਤਿਮ ਇਛਾਵਾਂ ਮੁਤਾਬਕ ਇਹਨਾਂ ਦੀਆਂ ਅਸਥੀਆਂ ਦਾ ਇੱਕ ਹਿਸਾ ਲਾਹੌਰ ਵੀ ਲਿਆਇਆ ਗਿਆ ਸੀ।