ਪ੍ਰੇਰਨਾ ਦੇ ਸਰੋਤ: ਏਅਰ ਮਾਰਸ਼ਲ ਅਰਜਨ ਸਿੰਘ

The first ever Marshal of the Indian Air Force, Arjan Singh

The first ever Marshal of the Indian Air Force, Arjan Singh Source: Supplied

ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਮਾਰਸ਼ਲ ਆਫ ਦੀ ਇੰਡਿਅਨ ਏਅਰ ਫੋਰਸ ਅਰਜਨ ਸਿੰਘ ਨੇ ਭਾਰਤ ਨੂੰ ਫੌਜੀ ਸੇਵਾ ਤੋਂ ਇਲਾਵਾ ਵੀ ਬਹੁਤ ਕੁਛ ਭੇਂਟ ਕੀਤਾ।


 ਜਦ ਮਾਰਸ਼ਲ ਆਫ ਦੀ ਇੰਡਿਅਨ ਏਅਰ ਫੋਰਸ ਅਰਜਨ ਸਿੰਘ ਨੇ ਸਿਤੰਬਰ 2016 ਵਿਚ ਆਪਣਾ ਸ਼ਰੀਰ ਤਿਆਗਿਆ ਤਾਂ ਹੁੰਮ ਹੁਮਾ ਕੇ ਸ਼ਰਧਾਂਜਲੀਆਂ ਪੇਸ਼ ਕੀਤੀਆਂ ਗਈਆਂ, ਜੋ  ਕਿ ਇੱਕ ਇੱਜ਼ਤਦਾਰ ਫੌਜੀ ਦਾ ਹੱਕ ਹੁੰਦੀਆਂ ਹਨ।  ਓਹਨਾਂ ਦੇ ਨੌਕਰੀ, ਬਹਾਦਰੀ ਤੇ ਭਾਰਤ ਨੂੰ ਦਿੱਤੀ ਗਈ ਸੇਵਾ ਦੀ ਰੱਜ ਕੇ ਪ੍ਰਸ਼ੰਸਾ ਹੋਈ । ਕੌਮ ਨੇ ਭਾਰਤੀ  ਏਅਰ ਫੋਰਸ ਦੇ ਪਹਿਲੇ 5 ਸਿਤਾਰਾ ਰੈਂਕ ਦੇ ਅਫਸਰ ਅਤੇ ਸਭ ਤੋਂ ਉਮਰ ਦਰਾਜ਼ ਫੌਜੀ ਨੂੰ ਭਰਵਾਂ ਸਲਾਮ ਪੇਸ਼ ਕੀਤਾ ।

ਇਹ ਫੌਜੀ 98 ਸਾਲ ਦੀ ਉਮਰ ਭੋਗਣ ਤੋਂ ਬਾਅਦ ਆਪਣਾ ਆਖਰੀ ਸਲਾਮ ਕਰਕੇ ਵਿਦਾ ਹੋਇਆ, ਤੇ ਜੇਕਰ ਇਹ 2 ਸਾਲ ਹੋਰ ਜੀਉਂਦਾ ਰਹ ਜਾਂਦਾ ਤਾਂ ਬਾਖੂਬੀ ਸੈਂਚਰੀ ਪੂਰੀ ਕਰਦਾ।
Marshall of the Indian Air Force, Arjan Singh, greeting the then President of the US, Barack Obama
Marshall of the Indian Air Force, Arjan Singh, greeting the then President of the US, Barack Obama Source: Supplied
ਬਹੁਤ ਸਾਰੇ ਲੋਕ ਇਹ ਨਹੀਂ ਜਾਂਣਦੇ ਕਿ ਅਰਜਨ ਸਿੰਘ ਨੇ ਭਾਰਤ ਨੂੰ ਫੌਜੀ ਸੇਵਾ ਤੋਂ ਅਲਾਵਾ ਵੀ ਹੋਰ ਵੀ ਬਹੁਤ ਕੁਝ ਭੇਂਟ ਕੀਤਾ। ਓਹਨਾ ਨੇ ਆਪਣੀ ਜ਼ਮੀਨ ਤੱਕ ਏਅਰ ਫੋਰਸ ਦੇ ਰਿਟਾਇਰਡ ਕਰਮਚਾਰੀਆਂ ਦੀ ਭਲਾਈ ਲਈ ਵੇਚ ਦਿੱਤੀ। ਗ਼ੌਰ ਤਲਬ ਹੈ ਕਿ ਇੱਕ ਜੱਟ ਆਪਣੀ ਜ਼ਮੀਨ ਦੋ ਹੀ ਸੂਰਤਾਂ ਵਿਚ ਵੇਚਦਾ ਹੈ: ਇਕ ਜਦੋਂ  ਉਸਦਾ ਵਕ਼ਤ ਖ਼ਰਾਬ ਹੋਵੇ, ਤੇ ਦੂਜਾ ਜਦੋਂ ਉਸਦਾ ਦਿਮਾਗ਼।

ਅਰਜਨ ਸਿੰਘ ਦੀ ਦੇਸ਼ਭਕਤੀ ਦੀ ਉਡਾਰੀ ਜ਼ਮੀਨ ਦੇ ਮੋਹ ਤੋਂ ਕਿਤੇ ਉੱਚੀ ਸੀ। ਆਮ ਤੌਰ ਤੇ  ਜੱਟ ਆਪਣੀ ਜ਼ਮੀਂਦਾਰੀ ਤੇ ਜ਼ਮੀਨ ਦੇ ਇਸ਼ਕ ਨੂੰ ਫ਼ਖ਼ਰ ਨਾਲ ਆਪਣੇ ਸੀਨੇ ਤੇ ਇੱਕ ਤਗਮੇ ਵਾਂਗ ਸਜਾਉਂਦੇ ਹਨ। ਪਰ ਅਰਜਨ ਸਿੰਘ ਵਾਸਤੇ ਭਾਰਤੀ ਏਅਰ ਫੋਰਸ ਤੋਂ ਵੱਧ ਕੇ ਕੋਈ ਹੋਰ ਤਗਮਾਂ ਨਹੀਂ ਸੀ,  ਤੇ ਇਸਦੇ ਵਾਸਤੇ ਓਹਨਾਂ ਨੇ ਦਿੱਲੀ ਨੇ ਨਜ਼ਦੀਕ ਆਪਣੀ ਜ਼ਮੀਨ ਦਾ ਆਖਰੀ ਟੋਟਾ ਤੱਕ ਵੀ ਵੇਚ ਦਿੱਤਾ। ਇਸ ਤੋਂ ਮਿਲੇ 2 ਕਰੋੜ ਰੁਪਏ ਨਾਲ ਉਹਨਾਂ ਨੇ ਇਕ ਟਰਸਟ  ' Marshal of the Air Force and Mrs Arjan Singh Trust ' ਦੀ ਤਾਮੀਰ ਕੀਤੀ। ਇਸ ਟਰਸਟ ਨਾਲ ਏਅਰ ਫੋਰਸ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।
IAF Marshall Arjan Singh
IAF Marshall Arjan Singh Source: Supplied
ਜਦ ਅਰਜਨ ਸਿੰਘ 2016 ਵਿਚ ਚਲਾਣਾ ਕਰ ਗਏ, ਤਾਂ ਭਾਰਤੀ ਏਅਰ ਫੋਰਸ ਦੇ ਮੋਜੂਦਾ ਏਅਰ ਚੀਫ ਮਾਰਸ਼ਲ ਬੀ. ਐਸ. ਧਨੋਆ ਨੇ ਅਰਜਨ ਸਿੰਘ ਨੂੰ ਤਹ-ਏ-ਦਿਲ ਦਾ ਪਰੋਪਕਾਰੀ ਦੱਸਿਆ।  ਓਹਨਾ ਦੇ ਟਰਸਟ ਵਿਚੋਂ 2 ਕਰੋੜ 70 ਲੱਖ ਰੁਪਏ ਦੇ ਕਰਜ਼ੇ ਏਅਰ ਫੋਰਸ ਕਰਮਚਾਰੀਆਂ ਨੂੰ ਆਪਣੀ ਜ਼ਿੰਦਗੀ, ਸਿਹਤ ਜਾਂ ਤਾਲੀਮ ਦੀ ਬੇਹਤਰੀ ਵਾਸਤੇ ਦਿੱਤੇ ਗਏ।  ਓਹਨਾ ਨੇ ਜਲੰਧਰ ਲਾਗੇ ਆਪਣੇ ਜੱਦੀ ਪਿੰਡ ਚੂਹੜਵਾਲੀ ਵਿਚ ਆਪਣੀ 80 ਕਿੱਲੇ ਪੁਸ਼ਤੈਨੀ ਜ਼ਮੀਨ ਵਿਚੋਂ ਕਈ ਪਲਾਟ ਪਿੰਡ ਦੇ ਦਲਿਤਾਂ ਨੂੰ ਦਾਨ ਕਰ ਦਿੱਤੇ ਸਨ।  ਓਹਨਾ ਨੇ ਸ਼੍ਰੀ ਗੁਰੂ ਰਵਿਦਾਸ ਗੁਰਦਵਾਰੇ ਵਾਸਤੇ ਵੀ ਜ਼ਮੀਨ ਦਾ ਦਾਨ ਕੀਤਾ।

ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਪਿੱਛੜੇ ਤੇ ਦੱਬੇ ਹੋਏ ਲੋਕਾਂ ਦੇ ਕਿੰਨੇ ਹਮਦਰਦ ਸਨ।  ਭਾਰਤੀ ਨਿਊਜ਼ ਚੈਨਲ     ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿਚ ਅਰਜਨ ਸਿੰਘ  ਨੇ ਦਾਨ ਦੇਣ ਬਾਰੇ ਬੜੇ ਹੀ ਸਹਿਜ ਭਾਵ ਨਾਲ ਬਹੁਤ ਹੀ ਡੂੰਘੀ ਗੱਲ ਕਹਿ ਦਿੱਤੀ ਕਿ, ‘ਮਾਰਸ਼ਲ ਆਫ ਦੀ ਇੰਡਿਅਨ ਏਅਰ ਫੋਰਸ ਅਰਜਨ ਸਿੰਘ ਤੇ ਜੱਟ ਅਰਜਨ ਸਿੰਘ ਔਲਖ ਦੇ ਦਰਮਿਆਨ ਕੋਈ ਜੰਗ ਨਹੀਂ ਹੈ’ ।

Follow SBS Punjabi on  and .

Share