‘ਸੇਵਾ ਦਾ ਸਿੱਖੀ ਸਿਧਾਂਤ’: ਕੋਵਿਡ-19 ਸੰਕਟ ਦੌਰਾਨ ਲੋੜਵੰਦਾਂ ਦੀ ਮਦਦ ਲਈ ਜੁੱਟਿਆ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ

Several Sikh organisations and gurdwaras (Sikh places of worship) have come forward to help people affected by the COVID-19 crisis.

Several Sikh organisations and gurdwaras (Sikh places of worship) have come forward to help people affected by the COVID-19 crisis. Source: Supplied

ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਕੋਵਿਡ-19 ਸੰਕਟ ਦੌਰਾਨ ਲੋੜਵੰਦਾਂ ਦੀਆਂ ਸਹਾਇਤਾ ਵਿੱਚ ਜੁਟੀਆਂ ਹੋਈਆਂ ਹਨ। ਉਨ੍ਹਾਂ ਤੋਂ ਇਲਾਵਾ ਆਸਟ੍ਰੇਲੀਆ ਭਰ ਦੇ ਗੁਰਦੁਆਰਿਆਂ ਵੱਲੋਂ ਵੀ ਇਨ੍ਹਾਂ ਸੇਵਾਵਾਂ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ ਜਿਸ ਵਿੱਚ ਮੁੱਖ ਤੌਰ ਉੱਤੇ ਲੋੜਵੰਦਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੁਫਤ ਭੋਜਨ, ਰਸਦ ਜਾਂ ਗਰੋਸਰੀ ਸਬੰਧੀ ਕੀਤੇ ਜਾ ਰਹੇ ਉਪਰਾਲੇ ਸ਼ਾਮਿਲ ਹਨ।


ਕਰੋਨਾਵਾਇਰਸ ਦਾ ਪ੍ਰਕੋਪ ਆਸਟ੍ਰੇਲੀਆ ਵਿੱਚ ਰਹਿੰਦੇ ਕਈ ਲੋਕਾਂ ਲਈ ਮੁਸ਼ਕਲ ਦੀ ਘੜੀ ਸਾਬਤ ਹੋਇਆ ਹੈ - ਜਿੱਥੇ ਬਹੁਤ ਸਾਰੇ ਲੋਕਾਂ ਦੀ  ਆਮਦਨ ਅਤੇ ਕੰਮਕਾਜ ਪ੍ਰਭਾਵਿਤ ਹੋਏ ਹਨ, ਉਥੇ ਕਈਆਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚਲੀਆਂ ਲੋੜਾਂ ਪੂਰੀਆਂ ਨਾ ਹੋ ਸਕਣ ਕਾਰਨ ਮਾਨਸਿਕ ਤਣਾਅ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਇਨ੍ਹਾਂ ਲੋਕਾਂ ਦੀ ਮਦਦ ਲਈ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਗੁਰਦੁਆਰੇ ਸਾਹਮਣੇ ਆਏ ਹਨ ਜਿੰਨਾ ਮੁਫਤ ਭੋਜਨ ਤੇ ਗਰੋਸਰੀ ਆਦਿ ਦੀਆਂ ਸੇਵਾਵਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ।

ਆਸਟ੍ਰੇਲੀਅਨ ਸਿੱਖ ਸਪੋਰਟ, ਯੂਨਾਈਟਿਡ ਸਿਖ਼ਸ, ਸਿੱਖ ਵਾਲੰਟੀਅਰ, ਖਾਲਸਾ ਏਡ, ਦਲ ਬਾਬਾ ਬਿਧੀ ਚੰਦ, ਟਰਬਨਜ਼ 4 ਆਸਟ੍ਰੇਲੀਆ ਕੁਝ ਸੰਸਥਾਵਾਂ ਹਨ ਜੋ ਇਸ ਵੇਲੇ ਕੋਵਿਡ-19 ਨਾਲ ਜੂਝਦੇ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ। ਐਸ ਬੀ ਐਸ ਪੰਜਾਬੀ ਨੇ ਇਨ੍ਹਾਂ ਦੇ ਨੁਮਾਇੰਦਿਆਂ ਨਾਲ ਗੱਲ ਬਾਤ ਕੀਤੀ ਹੈ।
Sikh volunteer serving free food and drinks near a public housing tower at Flemington.
Sikh volunteer serving free food and drinks near a public housing tower at Flemington. Source: Supplied
ਆਸਟ੍ਰੇਲੀਅਨ ਸਿੱਖ ਸਪੋਰਟ ਇੱਕ ਸਮਾਜ ਸੇਵੀ ਜੱਥੇਬੰਦੀ ਹੈ ਜਿਸ ਦੀ ਸ਼ੁਰੂਆਤ 2012 ਵਿੱਚ ਮੈਲਬੌਰਨ ਸ਼ਹਿਰ ਤੋਂ ਹੋਈ ਸੀ।

ਇਸ ਸੰਸਥਾ ਦੇ ਨੁਮਾਇੰਦੇ ਗੁਰਜੀਤ ਸਿੰਘ ਨੇ ਸਾਨੂੰ ਦੱਸਿਆ ਕਿ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਮਿਲ ਕੇ ਇਸ ਦੀ ਸਥਾਪਨਾ ਕੀਤੀ ਗਈ ਅਤੇ ਪਿਛਲੇ ਕੁਝ ਸਮੇਂ ਦੌਰਾਨ ਇਸ ਗਰੁੱਪ ਵਿਚਲੇ ਸੇਵਾਦਾਰਾਂ ਦੀ ਗਿਣਤੀ ਵਧਕੇ 120 ਦੇ ਕਰੀਬ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਮੁੱਖ ਤੌਰ ‘ਤੇ ਮੈਲਬੌਰਨ ਤੇ ਐਡੀਲੇਡ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।

“ਬੁਸ਼ਫਾਇਰ ਪਿੱਛੋਂ ਅਸੀਂ ਮਾਰਚ ਤੱਕ ਸੇਵਾਵਾਂ ਦਿੱਤੀਆਂ ਪਰ ਫਿਰ ਯਾਤਰਾ ਤੇ ਸਰਹੱਦਾਂ ਤੇ ਲੱਗੀਆਂ ਪਾਬੰਦੀਆਂ ਪਿੱਛੋਂ ਅਸੀਂ ਆਪਣੀਆਂ ਸੇਵਾਵਾਂ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਦੇਣੀਆਂ ਸ਼ੁਰੂ ਕੀਤੀਆਂ,” ਉਨ੍ਹਾਂ ਕਿਹਾ।

“ਸਾਡੀਆਂ ਸੇਵਾਵਾਂ ਲੈਣ ਵਾਲਿਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ, ਬੇਘਰੇ, ਬਜ਼ੁਰਗ ਤੇ ਹੋਰ ਲੋੜਵੰਦ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਅਸੀਂ ਗਰੌਸਰੀ, ਫ਼ਲ ਅਤੇ ਸਬਜ਼ੀਆਂ ਦੇ ਬਕਸੇ ਤੇ ਬਣਿਆ-ਬਣਾਇਆ ਭੋਜਨ ਦਿੱਤਾ।“

ਉਨ੍ਹਾਂ ਸਾਨੂੰ ਦੱਸਿਆ ਕਿ ਫਰੰਟ ਲਾਈਨ ਸਿਹਤ ਕਾਮਿਆਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ‘ਥੈਂਕਯੂ ਕੈਂਪੇਨ’ ਵੀ ਸ਼ੁਰੂ ਕੀਤਾ ਜਿਸ ਤਹਿਤ ਐਡੀਲੇਡ ਦੇ ਦੋ ਮੁੱਖ ਹਸਪਤਾਲਾਂ ਦੇ ਸਟਾਫ ਨੂੰ ਖਾਣ-ਪਦਾਰਥ ਪਹੁੰਚਦੇ ਕੀਤੇ ਗਏ।

ਜੱਥੇਬੰਦੀ ਵੱਲੋਂ ਆਪਣੀਆਂ ਦਿੱਤੀਆਂ ਸੇਵਾਵਾਂ ਬਾਰੇ ਅੰਕੜੇ ਇਕੱਠੇ ਕਰਨ ਲਈ ‘ਗੂਗਲ ਸ਼ੀਟਸ’ ਵੀ ਤਿਆਰ ਕੀਤੀਆਂ ਗਈਆਂ ਹਨ।

ਗੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀ ਸੰਸਥਾ 600 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰ ਚੁੱਕੀ ਹੈ।

“ਜਦ ਵੀ ਜ਼ਰੂਰਤ ਪੈਂਦੀ ਹੈ ਸਿੱਖ ਭਾਈਚਾਰਾ ਹਮੇਸ਼ਾ ਹੀ ਅੱਗੇ ਹੋ ਕੇ ਲੋੜਵੰਦਾਂ ਦੀ ਮਦਦ ਕਰਦਾ ਹੈ। ਔਖੇ ਸਮੇਂ ਮਦਦ ਦੇਣ ਦਾ ਫਲਸਫ਼ਾ ਸਾਡੇ ਗੁਰੂ ਸਾਹਿਬਾਨ ਦੁਆਰਾ ਦੱਸੇ ਸੇਵਾ ਮਾਰਗ ਦਾ ਹੀ ਇੱਕ ਹਿੱਸਾ ਹੈ।"
Australian Sikh Support volunteers run a 'thank you' campaign as a token of love and respects towards healthcare workers in Adelaide.
Australian Sikh Support volunteers organised 'thank you' campaign as a token of love and respects towards healthcare workers in Adelaide. Source: Supplied
ਯੂਨਾਈਟਿਡ ਸਿਖਸ ਇੱਕ ਅੰਤਰਰਾਸ਼ਟਰੀ ਸਮਾਜ ਸੇਵੀ ਜੱਥੇਬੰਦੀ ਹੈ ਜਿਨ੍ਹਾਂ 2009 ਵਿੱਚ ਆਸਟ੍ਰੇਲੀਆ ਵਿੱਚ ਇੱਕ ਰਜਿਸਟਰਡ ਅਦਾਰੇ ਵਜੋਂ ਕੰਮਕਾਜ ਸ਼ੁਰੂ ਕੀਤਾ।

ਯੂਨਾਈਟਿਡ ਸਿਖਸ ਦੇ ਨੁਮਾਇੰਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਨੂੰਨੀ ਸਲਾਹ ਖੇਤਰ ਵਿੱਚ ਸ਼ੁਰੂਆਤ ਕਰਨ ਪਿੱਛੋਂ ਉਨ੍ਹਾਂ ਦੀ ਸੰਸਥਾ ਹੁਣ ਨਾਲ਼-ਨਾਲ਼ ਲੋਕ-ਸੇਵਾ ਵਿੱਚ ਵੀ ਆਪਣਾ ਬਣਦਾ ਯੋਗਦਾਨ ਦੇ ਰਹੀ ਹੈ।

“ਸਾਡੇ ਕੋਲ ਇਸ ਵੇਲ਼ੇ 400 ਦੇ ਕਰੀਬ ਵਲੰਟੀਅਰਾਂ ਦੇ ਨਾਂ ਰਜਿਸਟਰ ਹਨ ਤੇ ਲੋੜ ਮੁਤਾਬਕ ਇਨ੍ਹਾਂ ਦੀ ਗਿਣਤੀ ਵਧਦੀ ਘਟਦੀ ਰਹਿੰਦੀ ਹੈ,” ਉਨ੍ਹਾਂ ਕਿਹਾ।
United Sikhs volunteers packing food containers at Tarneit.
United Sikhs volunteers packing food containers at Tarneit. Source: Supplied
ਉਨ੍ਹਾਂ ਦੱਸਿਆ ਕਿ ਕੋਵਿਡ-19 ਸੰਕਟ ਦੌਰਾਨ ਤਕਰੀਬਨ 50 ਵਲੰਟੀਅਰ ਸੇਵਾਵਾਂ ਵਿੱਚ ਲੱਗੇ ਹੋਏ ਸਨ।

“ਸਾਡੀਆਂ ਜ਼ਿਆਦਾ ਸੇਵਾਵਾਂ ਲੋੜਵੰਦਾਂ ਨੂੰ ਗ੍ਰੋਸਰੀ ਤੇ ਬਣੇ-ਬਣਾਏ ਭੋਜਨ ਪਦਾਰਥ ਸਪਲਾਈ ਕਰਨ ਵਿੱਚ ਲੱਗੀਆਂ ਹੋਈਆਂ ਸਨ ਤੇ ਇਹ ਕਾਰਜ ਅਜੇ ਵੀ ਨਿਰੰਤਰ ਚੱਲ ਰਿਹਾ ਹੈ।“

ਉਨ੍ਹਾਂ ਕਿਹਾ ਕਿ ਕਿ ਯੂਨਾਈਟਿਡ ਸਿਖ਼ਸ ਦੇ ਵਲੰਟੀਅਰ ਸਿੱਖੀ ਸਿਧਾਂਤਾਂ ਤੇ ਚਲਦਿਆਂ ਲੋੜਵੰਦਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੇ ਹਨ।
United Sikhs volunteers ready to distribute free food  amongst the families affected by COVID-19 pandemic.
United Sikhs volunteers ready to distribute free food amongst the families affected by COVID-19 pandemic. Source: Supplied
ਸਿੱਖ ਵਲੰਟੀਅਰ ਆਸਟ੍ਰੇਲੀਆ ਮਾਨਵਤਾ-ਭਲਾਈ ਦੇ ਕੰਮਾਂ ਵਿੱਚ ਲੱਗੀ ਹੋਈ ਮੈਲਬੌਰਨ ਦੀ ਇੱਕ ਹੋਰ ਜਥੇਬੰਦੀ ਹੈ ਜਿਸ ਦੀ ਸ਼ੁਰੂਆਤ 2014 ਵਿੱਚ ਹੋਈ।

ਸੰਸਥਾ ਦੇ ਨੁਮਾਇੰਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ 2017 ਵਿੱਚ ਉਨ੍ਹਾਂ ਆਪਣੀਆਂ ਸੇਵਾਂਵਾਂ ਵਿੱਚ ਵਾਧਾ ਕਰਦਿਆਂ ਫ੍ਰੀ ਫੂਡ ਵੈਨ ਨਾਲ ਲੋੜਵੰਦਾਂ ਨੂੰ ਮੁਫਤ ਭੋਜਨ ਸਹੂਲਤ ਦੇਣੀ ਸ਼ੁਰੂ ਕੀਤੀ- “ਮੁੱਖ ਤੌਰ ‘ਤੇ ਮੈਲਬੌਰਨ ਦੇ ਦੱਖਣ ਪੂਰਬੀ ਇਲਾਕਿਆਂ ਵਿੱਚ ਇਹ ਸਹੂਲਤ ਦਿੱਤੀ ਜਾਂਦੀ ਰਹੀ ਹੈ।“

ਇਸ ਜਥੇਬੰਦੀ ਵੱਲੋਂ ਜੂਨ ਮਹੀਨੇ ਵਿਦੇਸ਼ਾਂ ਤੋਂ ਵਾਪਸ ਆਉਂਦੇ ਲੋਕਾਂ ਨੂੰ ਕੁਆਰਨਟੀਨ ਸਮੇਂ ਦੌਰਾਨ ਹੋਟਲਾਂ ਵਿੱਚ ਵੀ ਮੁਫਤ ਭੋਜਨ ਮੁਹੱਈਆ ਕਰਵਾਇਆ ਗਿਆ।

ਇਸ ਉਪਰੰਤ ਉਨ੍ਹਾਂ ਫਲਮਿੰਗਟਨ ਤੇ ਕੈਨਸਿੰਗਟਨ ਲਾਗੇ ਤਾਲਾਬੰਦੀ ਦਾ ਸਾਹਮਣਾ ਕਰ ਰਹੇ ਪਬਲਿਕ ਹਾਊਸਿੰਗ ਘਰਾਂ ਵਿੱਚ ਵੀ ਮੁਫ਼ਤ ਭੋਜਨ ਦੀਆਂ ਸਹੂਲਤਾਂ ਦਿੱਤੀਆਂ

ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵੇਲੇ ਉਨ੍ਹਾਂ ਦੇ ਨਾਲ ਤਕਰੀਬਨ 170 ਦੇ ਕਰੀਬ ਵਲੰਟੀਅਰ ਜੁੜੇ ਹੋਏ ਹਨ।

ਬੁਸ਼ਫਾਇਰ ਦੌਰਾਨ ਬੇਰਨਸਡੇਲ ਇਲਾਕੇ ਵਿੱਚ ਸੇਵਾਵਾਂ ਦੇਣ ਲਈ ਕੌਮੀ ਪੱਧਰ ‘ਤੇ ਮੀਡੀਏ ਵੱਲੋਂ ਉਨ੍ਹਾਂ ਦੀ ਪ੍ਰਸ਼ੰਸਾ ਵਿੱਚ ਕਵਰੇਜ ਦਿੱਤੀ ਗਈ ਸੀ।
Sikh volunteers out to serve food to lockdown-affected communities in Melbourne.
Sikh volunteers out to serve food to lockdown-affected communities in Melbourne. Source: Supplied by SVA
ਕਰੋਨਾਵਾਇਰਸ ਦੇ ਸਮੇ ਪ੍ਰਭਾਵਿਤ ਲੋਕਾਂ ਦੀ ਮਦਦ ਬਾਰੇ ਦੱਸਦਿਆਂ ਉਨ੍ਹਾਂ ਕਿਹਾ - “ਪੀਕ ਸਮੇਂ ਦੌਰਾਨ ਅਸੀਂ ਲੋੜਵੰਦਾਂ ਲਈ ਰੋਜ਼ਾਨਾ 800 ਦੇ ਕਰੀਬ ਅਤੇ ਬਣੇ-ਬਣਾਏ ਭੋਜਨ ਦੇ ਡੱਬਿਆਂ ਦੀ ਸਪਲਾਈ ਕਰਦੇ ਰਹੇ ਹਾਂ ਅਤੇ ਇਹ ਗਿਣਤੀ ਹੁਣ ਘੱਟ ਕੇ 300 ‘ਤੇ ਆ ਗਈ ਹੈ।“

ਦਿੱਤੀਆਂ ਸੇਵਾਵਾਂ ਦੇ ਆਂਕੜੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਕਿ ਜਥੇਬੰਦੀ ਵੱਲੋਂ ਹੁਣ ਤੱਕ 75,000 ਦੇ ਕਰੀਬ ਫ੍ਰੀ ਮੀਲ ਦਿੱਤੇ ਜਾ ਚੁੱਕੇ ਹਨ ਅਤੇ ਤਕਰੀਬਨ 510 ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ।
A team of Sikh volunteers preparing meals at a community kitchen in Melbourne's south-east.
A team of Sikh volunteers preparing meals at a community kitchen in Melbourne's south-east. Source: Supplied by SVA
ਖ਼ਾਲਸਾ ਏਡ ਇੱਕ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਹੈ ਜਿਸ ਦੀ ਸ਼ੁਰੂਆਤ ਭਾਈ ਰਵੀ ਸਿੰਘ ਵੱਲੋਂ 1999 ਵਿੱਚ ਕੀਤੀ ਗਈ। ਆਸਟ੍ਰੇਲੀਆ ਵਿੱਚ ਉਨ੍ਹਾਂ ਆਪਣੀਆਂ ਸੇਵਾਵਾਂ ਪਿਛਲੇ ਸਾਲ ਟਾਊਨਸਵੇਲ ਹੜ੍ਹ ਸਹਾਇਤਾ ਤੋਂ ਸ਼ੁਰੂ ਕੀਤੀਆਂ।

ਖ਼ਾਲਸਾ ਏਡ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਨੇ ਸਾਨੂੰ ਦੱਸਿਆ ਕਿ ਖ਼ਾਲਸਾ ਏਡ ਦੀ ਸਥਾਨਿਕ ਇਕਾਈ ਨਾਲ਼ ਤਕਰੀਬਨ 150 ਦੇ ਕਰੀਬ ਵਲੰਟੀਅਰ ਜੁੜੇ ਹੋਏ ਹਨ।

“ਕੋਵਿਡ-19 ਦੇ ਪ੍ਰਕੋਪ ਪਿੱਛੋਂ ਅਸੀਂ ਗਰੌਸਰੀ ਤੇ ਸੁੱਕੇ ਭੋਜਨ ਪਦਾਰਥਾਂ ਦੀ ਸਪਲਾਈ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕੀਤੀ। ਖਰੀਦੀ ਜਾਂ ਇਕੱਠੀ ਕੀਤੀ 30 ਟਨ ਸਮੱਗਰੀ ਵਿੱਚੋਂ ਹੁਣ ਤੱਕ ਅਸੀਂ 26 ਟਨ ਲੋੜਵੰਦਾਂ ਤੱਕ ਪਹੁੰਚਦੀ ਕਰ ਚੁੱਕੇ ਹਾਂ।“
Khalsa Aid volunteers getting ready to distribute free grocery items.
Khalsa Aid volunteers getting ready to distribute free grocery items. Source: Supplied
ਟਰਬਨਸ 4 ਆਸਟ੍ਰੇਲੀਆ ਦੀ ਸ਼ੁਰੂਆਤ 2015 ਵਿੱਚ ਸਿਡਨੀ ਵਿੱਚ ਹੋਈ ਪਰ ਹੁਣ ਇਸ ਵੱਲੋਂ ਕੌਮੀ ਪੱਧਰ ਉੱਤੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਦੇ ਮੁੱਖ ਨੁਮਾਇੰਦੇ ਅਮਰ ਸਿੰਘ ਵੱਲੋਂ ਦੱਸਿਆ ਗਿਆ ਕਿ ਨਿਊ ਸਾਊਥ ਵੇਲਜ਼ ਦੇ ਡਬੋ ਸ਼ਹਿਰ ਵਿੱਚ ਸੋਕਾ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਸਮਾਜ ਸੇਵੀ ਕੰਮ ਹੁਣ ਦੂਜੇ ਖੇਤਰਾਂ ਵਿੱਚ ਵੀ ਸਰਗਰਮ ਹੈ।

ਉਨ੍ਹਾਂ ਕਿਹਾ ਕਿ ਕੋਵਿਡ-19 ਦੇ ‘ਪੀਕ-ਟਾਈਮ’ ਦੌਰਾਨ ਜਥੇਬੰਦੀ ਦੇ 60 ਤੋਂ 70 ਵਲੰਟੀਅਰ ਸੇਵਾ ਕਰ ਰਹੇ ਸਨ - “ਪਿਛਲੇ ਤਿੰਨ-ਚਾਰ ਮਹੀਨੇ ਤੋਂ ਸਾਡੇ ਵਲੰਟੀਅਰ ਸਿਡਨੀ ਵਿੱਚ ਲਿਵਰਪੂਲ ਅਤੇ ਹੈਰਿਸ ਪਾਰਕ, ਵਲੋਨਗਾਂਗ, ਕੈਨਬਰਾ ਲਾਗੇ ਕੁਈਨਬੀਨ, ਗੋਲਡ ਕੋਸਟ, ਬ੍ਰਿਸਬੇਨ ਅਤੇ ਮੈਲਬੌਰਨ ਵਿੱਚ ਸੇਵਾਵਾਂ ਦੇ ਰਹੇ ਹਨ।“
Turbans 4 Australia volunteers distributed thousands of free meals and grocery boxes to the people affected by the coronavirus pandemic.
Turbans 4 Australia volunteers distributed thousands of free meals and grocery boxes to the people affected by the coronavirus pandemic. Source: Supplied
“ਸਾਡੀ ਟੀਮ ਵੱਲੋਂ ਰਸਦ ਜਾਂ ਗਰੋਸਰੀ ਦੇ ਤਿਆਰ ਕੀਤੇ ਹੈਂਪਰ, ਬੇਘਰੇ ਲੋਕਾਂ, ਡਿਸੇਬਲ, ਬਜ਼ੁਰਗਾਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਤਕਸੀਮ ਕੀਤੇ ਗਏ ਹਨ।

ਅਮਰ ਸਿੰਘ ਨੇ ਦੱਸਿਆ ਹੁਣ ਤੱਕ ਉਨ੍ਹਾਂ ਦੀ ਜਥੇਬੰਦੀ ਵੱਲੋਂ 30,000 ਤੋਂ ਵੀ ਉੱਪਰ ਫ੍ਰੀ ਮੀਲ ਦੇ ਚੁੱਕੇ ਹਨ ਤੇ 25 ਟਨ ਤੋਂ ਉੱਪਰ ਦੀ ਗ੍ਰਾਸਰੀ ਵੀ ਲੋੜਵੰਦ ਲੋਕਾਂ ‘ਚ ਤਕਸੀਮ ਕੀਤੀ ਜਾ ਚੁੱਕੀ ਹੈ।

“ਇਸ ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਤੇ ਸਿੱਖੀ ਸਿਧਾਂਤਾਂ ਉੱਤੇ ਚਲਦਿਆਂ ਸਾਡਾ ਫਰਜ਼ ਹੈ ਕਿ ਅਸੀਂ ਇਹ ਸੇਵਾਵਾਂ ਲੋੜਵੰਦਾਂ ਤੱਕ ਪਹੁੰਚਦੀਆਂ ਕਰੀਏ।“
Sikh volunteers served many international students and their families affected by the pandemic.
Sikh volunteers served many international students and their families affected by the pandemic. Source: Supplied
ਦਲ ਬਾਬਾ ਬਿਧੀ ਚੰਦ ਛਾਉਣੀ ਦੀ ਸਥਾਪਨਾ ਮੈਲਬੌਰਨ ਵਿੱਚ 2014 ਵਿੱਚ ਹੋਈ।

ਮੁੱਖ ਸੇਵਾਦਾਰ ਗੁਰਦਰਸ਼ਨ ਸਿੰਘ ਵੱਲੋਂ ਸਾਨੂੰ ਦੱਸਿਆ ਗਿਆ ਕਿ ਤਕਰੀਬਨ 200 ਦੇ ਕਰੀਬ ਵਲੰਟੀਅਰ ਇਸ ਜਥੇਬੰਦੀ ਨਾਲ ਇਸ ਵੇਲੇ ਜੁੜੇ ਹੋਏ ਹਨ ਜੋ ਸਮਾਜਿਕ ਤੇ ਧਾਰਮਿਕ ਸੇਵਾਵਾਂ ਦੇਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ।

“ਸਾਡੀ ਸੰਸਥਾ ਨੇ 18 ਮਾਰਚ ਤੋਂ ਹੀ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਜੋ ਅਜੇ ਵੀ ਨਿਰੰਤਰ ਜਾਰੀ ਹਨ। ਇਹ ਸੇਵਾਵਾਂ ਤਹਿਤ ਮੁੱਖ ਤੌਰ ‘ਤੇ ਉੱਤਰ ਅਤੇ ਪੱਛਮੀ ਮੈਲਬੌਰਨ ਵਿੱਚ ਰਸਦ, ਗਰੌਸਰੀ ਤੇ ਮੁਫਤ ਭੋਜਨ ਲੋੜਵੰਦਾਂ ਤੱਕ ਪਹੁੰਚਾਇਆ ਗਿਆ।“

“ਹੁਣ ਤੱਕ ਅਸੀਂ 50,000 ਤੋਂ ਵੀ ਉੱਪਰ ਬਣੇ-ਬਣਾਏ ਭੋਜਨ ਦੇ ਪਲਾਸਟਿਕ ਕੰਟੇਨਰ ਲੋਕਾਂ ਵਿੱਚ ਵੰਡ ਚੁੱਕੇ ਹਾਂ। ਸਾਡਾ ਖਾਸ ਧਿਆਨ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲ ਰਿਹਾ ਹੈ ਅਤੇ ਹੁਣ ਤੱਕ ਅਸੀਂ 5,000 ਦੇ ਕਰੀਬ ਗਰੋਸਰੀ ਦੀਆਂ ਕਿੱਟਾਂ ਵੀ ਲੋੜਵੰਦਾਂ ਵਿੱਚ ਤਕਸੀਮ ਕੀਤੀਆਂ ਹਨ।“
Dal Baba Bidhi Chand Shaoni volunteers ready to serve free grocery items to the people affected by the coronavirus pandemic.
Dal Baba Bidhi Chand Shaoni volunteers ready to serve free grocery items to the people affected by the coronavirus pandemic. Source: Supplied
ਗੁਰਦਰਸ਼ਨ ਸਿੰਘ ਨੇ ਕਿਹਾ ਕਿ ‘ਸਰਬੱਤ ਦਾ ਭਲਾ ਅਤੇ ਮਾਨਵਤਾ ਦੀ ਸੇਵਾ ਦਾ ਸਿੱਖੀ ਸਿਧਾਂਤ’ ਉਨ੍ਹਾਂ ਦੀ ਜਥੇਬੰਦੀ ਨਾਲ਼ ਜੁੜ੍ਹੇ ਲੋਕਾਂ ਅਤੇ ਵਲੰਟੀਅਰਜ਼ ਨੂੰ ਪ੍ਰੇਰਨਾ ਦਿੰਦਾ ਹੈ।

ਇਨ੍ਹਾਂ ਸਿੱਖ ਸੰਗਠਨਾਂ ਤੋਂ ਇਲਾਵਾ, ਬਹੁਤ ਸਾਰੇ ਗੁਰਦੁਆਰੇ ਅਤੇ ਹੋਰ ਸਬੰਧਤ ਜਥੇਬੰਦੀਆਂ ਵੀ ਕਰੋਨਾ-ਮਹਾਂਮਾਰੀ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਮੁਫਤ ਖਾਣਾ ਅਤੇ ਗਰੋਸਰੀ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ।

ਜਿਆਦਾ ਜਾਣਕਾਰੀ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਨੂੰ ਕਲਿਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 



ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

Share