ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ ਦੇ ਕੋਹਰਾਮ ਪਿੱਛੋਂ ਅਨੇਕਾਂ ਸਿੱਖ ਜਥੇਬੰਦੀਆਂ ਨੇ ਰਾਹਤ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣਾ ਪਿਛਲੇ ਹਫਤੇ ਤੋਂ ਹੀ ਸ਼ੁਰੂ ਕਰ ਦਿੱਤਾ ਸੀ।
ਇਹ ਯਤਨ ਪੂਰਬੀ ਗਿਪਸਲੈਂਡ ਵਿੱਚ ਬੇਰਨਜ਼ਡੇਲ, ਨੌਰਥ ਈਸਟ ਵਿਕਟੋਰੀਆ ਵਿੱਚ ਵੋਡੋਂਗਾ ਤੇ ਵਾਂਗਰੇਟਾ ਅਤੇ ਐਨ ਐਸ ਡਬਲਯੂ ਦੇ ਦੱਖਣੀ ਤੱਟ ਵਾਲੇ ਇਲਾਕਿਆਂ ਵਿੱਚ ਕੀਤੇ ਜਾ ਰਹੇ ਹਨ।
ਸਿੱਖ ਭਾਈਚਾਰੇ ਵੱਲੋਂ ਖੁੱਲ੍ਹੇ ਦਿਲ ਨਾਲ਼ ਦਾਨ ਕੀਤੇ ਸਮਾਨ ਵਿੱਚ ਸੀਰੀਅਲਜ਼, ਜੂਸ, ਸੁੱਕਾ ਦੁੱਧ, ਬਿਸਕੁਟ, ਪਾਣੀ ਅਤੇ ਮੈਡੀਕਲ ਸਪਲਾਈ ਜਿਵੇਂ ਮਾਸਕ, ਅੱਖਾਂ ਲਈ ਦਵਾਈ-ਬੂੰਦਾਂ ਅਤੇ ਸੈਨੇਟਰੀ ਪੈਡ ਆਦਿ ਸ਼ਾਮਲ ਹਨ।
ਦੇਸ਼-ਭਰ ਦੀਆਂ ਸਿੱਖ ਸੰਸਥਾਵਾਂ ਜਿੰਨਾਂ ਵਿੱਚ ਆਸਟਰੇਲੀਅਨ ਸਿੱਖ ਸਪੋਰਟ, ਆਸਟਰੇਲੀਅਨ ਸਿੱਖ ਵਲੰਟੀਅਰਜ਼, ਯੂਨਾਈਟਿਡ ਸਿੱਖਸ, ਖਾਲਸਾ ਸ਼ੌਨੀ ਪਲੰਪਟਨ, ਟਰਬਨਸ 4 ਆਸਟਰੇਲੀਆ, ਕੇਅਰ ਵਨ ਕੇਅਰ ਆਲ ਅਤੇ ਵੱਖ-ਵੱਖ ਗੁਰਦੁਆਰਿਆਂ ਦੀਆਂ ਸਿੱਖ ਸੰਗਤਾਂ ਸ਼ਾਮਿਲ ਹਨ ਵੱਲੋਂ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ।
ਪੂਰੀ ਜਾਣਕਾਰੀ ਲਈ ਉਪਰ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...