ਕੋਵਿਡ -19 ਸੰਕਟ: ਸਿੱਖ ਵਲੰਟੀਅਰ ਆਸਟ੍ਰੇਲੀਆ ਵੱਲੋਂ ਜਨਤਕ ਰਿਹਾਇਸ਼ੀ ਟਾਵਰਾਂ 'ਚ ਲੱਗੀ ਤਾਲਾਬੰਧੀ ਪਿੱਛੋਂ ਮੁਫਤ ਖਾਣੇ ਦੀ ਸੇਵਾ

Sikh volunteers out to serve food to lockdown-affected communities in Melbourne.

Sikh volunteers out to serve food to lockdown-affected communities in Melbourne. Source: Supplied by SVA

ਸਿੱਖ ਸੇਵਾਦਾਰਾਂ ਦੀ ਇੱਕ ਟੀਮ ਮੈਲਬੌਰਨ ਵਿੱਚ ਤਾਲਾਬੰਦੀ ਦਾ ਸਾਹਮਣਾ ਕਰ ਰਹੇ ਪਬਲਿਕ ਹਾਊਸਿੰਗ ਅਸਟੇਟ ਵਸਨੀਕਾਂ ਨੂੰ ਮੁਫਤ ਖਾਣੇ ਦੀ ਸੇਵਾ ਕਰ ਰਹੇ ਹਨ।


ਮੈਲਬੌਰਨ ਵਿੱਚ ਨੌਂ ਪਬਲਿਕ ਹਾਊਸਿੰਗ ਟਾਵਰਾਂ ਵਿਚਲੇ 3,000 ਤੋਂ ਵੱਧ ਵਸਨੀਕਾਂ ਨੂੰ ਵਿਕਟੋਰੀਆ ਵਿੱਚ ਕੋਵਿਡ -19 ਦੇ ਵਧ ਰਹੇ ਕੇਸਾਂ ਦੀ ਚਿੰਤਾ ਦੌਰਾਨ “ਸਖਤ ਤਾਲਾਬੰਦੀ” ਦਾ ਸਾਮਣਾ ਕਰਨਾ ਪੈ ਰਿਹਾ ਹੈ।

ਸਰਕਾਰ ਵੱਲੋਂ ਕੀਤੇ 'ਲਾਕਡਾਊਨ' ਦੇ ਐਲਾਨ ਪਿੱਛੋਂ ਮੈਲਬੌਰਨ ਦੀ ਜਥੇਬੰਧੀ ਸਿੱਖ ਵਲੰਟੀਅਰ ਆਸਟ੍ਰੇਲੀਆ ਵੱਲੋਂ ਫਲੇਮਿੰਗਟਨ ਨੇੜੇ ਸਥਿਤ ਚਾਰ ਪਬਲਿਕ ਹਾਉਸਿੰਗ ਦੇ ਵਸਨੀਕਾਂ ਲਈ ਮੁਫਤ ਖਾਣੇ ਦੀ ਸੇਵਾ ਕਰਨ ਦਾ ਪ੍ਰਬੰਧ ਕੀਤਾ ਗਿਆ।

ਇਸ ਜਥੇਬੰਧੀ ਦੇ ਨੁਮਾਇੰਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਘੱਟੋ-ਘੱਟ 12 ਵਲੰਟੀਅਰਾਂ ਦੀ ਟੀਮ ਉਨ੍ਹਾਂ ਲੋਕਾਂ ਲਈ ਖਾਣਾ ਤਿਆਰ ਕਰਨ ਵਿਚ ਲੱਗੀ ਹੋਈ ਹੈ ਜਿਨ੍ਹਾਂ ਨੂੰ ਇਸ ਵੇਲ਼ੇ ਮਦਦ ਦੀ ਸਖ਼ਤ ਲੋੜ ਹੈ - “ਸਿੱਖੀ ਸਿਧਾਂਤਾਂ ਉੱਤੇ ਚਲਦਿਆਂ ਅਸੀਂ ਇਸ ਸੇਵਾ ਨੂੰ ਆਪਣਾ ਫਰਜ਼ ਸਮਝਦੇ ਹਾਂ"।

ਮਨਪ੍ਰੀਤ ਸਿੰਘ ਨਾਲ਼ ਇਸ ਬਾਰੇ ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ...
A team of Sikh volunteers preparing meals at a community kitchen in Melbourne's south-east.
A team of Sikh volunteers preparing meals at a community kitchen in Melbourne's south-east. Source: Supplied by SVA
ਇਸ ਦੌਰਾਨ ਵਿਕਟੋਰੀਆ ਦੀ ਸਰਕਾਰ ਵੱਲੋਂ ਕੁਝ ਸਥਾਨਿਕ ਜਥੇਬੰਧੀਆਂ ਦੀ ਸਹਾਇਤਾ ਨਾਲ਼ ਲੋੜ੍ਹਵੰਦ ਲੋਕਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਦੀ ਜਿੰਮੇਵਾਰੀ ਲਈ ਗਈ ਹੈ। 



ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share