ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਉਹਨਾਂ ਦੇ ਕਰੀਬੀ ਦੋਸਤ ਵਲੋਂ ਭਾਵਪੂਰਨ ਗੀਤ ਦੁਆਰਾ ਸ਼ਰਧਾਂਜਲੀ
Source: Facebook
ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸੁਰਿੰਦਰ ਛਿੰਦਾ ਨੇ ਪਿਛਲੇ ਸਾਲ ਜੁਲਾਈ ਵਿਚ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ। ਗੀਤਕਾਰ ਹਰਪ੍ਰੀਤ ਸਿੰਘ ਸੇਖੋਂ ਨੇ ਆਪਣੇ ਅਜ਼ੀਜ਼ ਦੋਸਤ ਅਤੇ ਮਰਹੂਮ ਸੁਰਿੰਦਰ ਛਿੰਦਾ ਨੂੰ ਯਾਦ ਕਰਦਿਆਂ ਇੱਕ ਗੀਤ ਲਿਖਿਆ ਹੈ। ਉਨ੍ਹਾਂ ਨੇ ਸੁਰਿੰਦਰ ਛਿੰਦਾ ਨੂੰ ਨਾ ਸਿਰਫ ਇੱਕ ਗਾਇਕ,ਕਲਾਕਾਰ ਬਲਕਿ ਇੱਕ ਹਸਮੁੱਖ ਇਨਸਾਨ ਵਜੋਂ ਦੱਸਦਿਆਂ ਐਸ ਬੀ ਐਸ ਪੰਜਾਬੀ ਨਾਲ ਇਹ ਖਾਸ ਗੱਲਬਾਤ ਕੀਤੀ।
Share