ਬਹੁ ਸੱਭਿਆਚਾਰਕ ਮਿਊਜ਼ਿਕ ਗਰੁੱਪ ਸੂਫ਼ੀ ਸੰਗੀਤ ਰਾਹੀਂ ਆਸਟ੍ਰੇਲੀਆ ਭਰ ਵਿੱਚ ਬਣਾ ਰਿਹਾ ਹੈ ਨਿਵੇਕਲੀ ਪਹਿਚਾਣ

Supplied by Farhan Shah

ਫ਼ਰਹਾਨ ਸ਼ਾਹ ਅਤੇ ਸੂਫ਼ੀ ਓਜ਼ Credit: Supplied by Farhan Shah

ਸੰਗੀਤ ਸਾਰੀਆਂ ਹੱਦਾਂ-ਸਰਹੱਦਾਂ, ਭਾਸ਼ਾਵਾਂ ਅਤੇ ਮਨੁੱਖੀ ਚਿਹਰਿਆਂ ਤੋਂ ਉੱਪਰ ਹੁੰਦਾ ਹੈ। ਆਸਟ੍ਰੇਲੀਆ ਵਿੱਚ ਉਭਰ ਰਿਹਾ ਸੂਫੀ ਗਰੁੱਪ ਵੱਖੋ ਵੱਖਰੇ ਦੇਸ਼ਾਂ ਦੇ ਕਲਾਕਾਰਾਂ ਨੂੰ ਆਪਣੇ ਨਾਲ ਜੋੜਦੇ ਹੋਏ ਕੱਵਾਲੀ ਅਤੇ ਸੂਫ਼ੀ ਸੰਗੀਤ ਜ਼ਰੀਏ, ਬਹੁ ਸੱਭਿਆਚਾਰ ਦਾ ਸੁਨੇਹਾ ਬਾਖੂਬੀ ਨਾਲ ਦੇ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਹਨਾਂ ਕਲਾਕਾਰਾਂ ਨੇ ਸੰਗੀਤ ਨੂੰ ਇਕ ਨਵਾਂ ਮੰਤਵ ਦਿੰਦਿਆਂ ਸੂਫ਼ੀ ਸੰਗੀਤ ਪ੍ਰਤੀ ਆਮ ਲੋਕਾਂ ਦਾ ਦ੍ਰਿਸ਼ਟੀਕੋਣ ਵੀ ਬਦਲਿਆ ਹੈ।


ਫ਼ਰਹਾਨ ਸ਼ਾਹ ਪਿਛਲੇ ਕੁਝ ਸਾਲਾਂ ਤੋਂ ਆਪਣੇ ਸੂਫ਼ੀ ਸੰਗੀਤ ਦੇ ਜ਼ਰੀਏ ਆਸਟ੍ਰੇਲੀਆ ਭਰ ਵਿੱਚ ਪੇਸ਼ਕਾਰੀਆਂ ਕਰ ਰਹੇ ਹਨ।

ਇਨ੍ਹਾਂ ਦੇ ਗਰੁੱਪ ਦੇ ਕਲਾਕਾਰਾਂ ਦਾ ਪਿਛੋਕੜ ਜਪਾਨ, ਸਪੇਨ, ਚਿਲੀ, ਇਟਲੀ, ਸੀਰੀਆ, ਪਾਕਿਸਤਾਨ ਨਾਲ ਹੁੰਦੇ ਹੋਏ ਵੀ ਇਹ ਸਾਰੇ ਸੂਫੀ ਸੰਗੀਤ ਦੇ ਰੰਗ ਵਿੱਚ ਰਚ ਕੇ ਇੱਕ-ਮਿੱਕ ਹੋਏ ਪਏ ਹਨ।

ਸੂਫ਼ੀ ਕਲਾਕਾਰ ਫ਼ਰਹਾਨ ਸ਼ਾਹ ਨੇ ਐਸ ਬੀ ਐਸ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਸੂਫ਼ੀ ਸੰਗੀਤ ਕਾਦਰ ਅਤੇ ਕੁਰਦਰਤ ਨਾਲ ਜੁੜਨ ਦਾ ਇੱਕ ਜ਼ਰੀਆ ਹੈ।

ਹੋਰ ਵੇਰਵੇ ਲਈ ਸੁਣੋ ਇਹ ਆਡੀਓ ਇੰਟਰਵਿਊ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।


Share