ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਪੰਜਾਬੀ ਡਾਇਸਪੋਰਾ : ਕੈਲੀਫੋਰਨੀਆ ਦੇ ਪਹਿਲੇ ਪਗੜੀਧਾਰੀ ਜੱਜ ਰਾਜ ਸਿੰਘ ਬਧੇਸ਼ਾ ਨੇ ਸੰਭਾਲਿਆ ਅਹੁਦਾ
ਰਾਜ ਸਿੰਘ ਬਧੇਸ਼ਾ ਦੀ ਅਹੁਦਾ ਸੰਭਾਲਣ ਵੇਲੇ ਦੀ ਤਸਵੀਰ।
ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ’ਚ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦਾ ਜੱਜ ਨਿਯੁਕਤ ਕੀਤੇ ਗਏ ਰਾਜ ਸਿੰਘ ਬਧੇਸ਼ਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਜੈਕਾਰਿਆਂ ਦੀ ਗੂੰਜ ਵਿੱਚ ਬਧੇਸ਼ਾ ਦੇ ਪਰਵਿਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜੱਜ ਵਾਲਾ ਗਾਊਨ ਪਹਿਨਾਇਆ। ਇਸ ਤੋਂ ਪਹਿਲਾਂ ਉਹ ਚੀਫ ਅਸਿਸਟੈਂਟ ਸਿਟੀ ਅਟਾਰਨੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ।ਕਾਬਲੇਗੌਰ ਹੈ ਕਿ ਇੱਕ ਪਗੜੀਧਾਰੀ ਸਿੱਖ ਦੇ ਰੂਪ ਵਿੱਚ ਇਸ ਵੱਡੇ ਅਹੁਦੇ ’ਤੇ ਪਹੁੰਚਣ ਵਾਲੇ ਰਾਜ ਸਿੰਘ ਬਧੇਸ਼ਾ ਪਹਿਲੇ ਵਿਅਕਤੀ ਹਨ।ਯਾਦ ਰਹੇ ਕਿ ਕੈਲੀਫੋਰਨੀਆ ਗਵਰਨਰ ਗੈਵਿਨ ਨਿਊਜ਼ਮ ਵਲੋਂ ਬਧੇਸ਼ਾ ਦੀ ਇਹ ਨਿਯੁਕਤੀ 3 ਮਈ ਨੂੰ ਕੀਤੀ ਗਈ ਸੀ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....
Share