ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਦਿਲ ਦੀ ਹੂਕ: 'ਸਿਆਸਤ ਵਿੱਚ ਸੰਗੀਤ ਜਿੰਨੀ ਮੁਹੱਬਤ ਨਹੀਂ ਮਿਲੀ'
Credit: facebook/hansrajhans
ਸੰਗੀਤ ਦੇ ਖੇਤਰ ਵਿੱਚ ਦੁਨੀਆ ਭਰ ਵਿੱਚ ਸਿਖਰਲਾ ਮੁਕਾਮ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਪਦਮਸ੍ਰੀ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ ਬਣ ਕੇ ਭਾਰਤ ਦੀ ਸਿਆਸਤ ਵਿੱਚ ਵੀ ਆਪਣੀ ਪਹਿਚਾਣ ਬਣਾਉਣ ’ਚ ਸਫਲ ਰਹੇ ਹਨ। ਹਾਲਾਂਕਿ ਹੰਸ ਰਾਜ ਹੰਸ ਦਾ ਪਾਰਲੀਮੈਂਟ ਤੱਕ ਪਹੁੰਚਣ ਦਾ ਰਸਤਾ ਸੁਖਾਲਾ ਨਹੀਂ ਸੀ ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਐਮਪੀ ਬਣਨ ਦਾ ਆਪਣਾ ਸੁਫਨਾ ਸਾਕਾਰ ਕਰ ਗਏ। ਇਸ ਦੌਰਾਨ ਸਿਆਸੀ ਮਸਰੂਫੀਅਤ ਕਾਰਨ ਹੰਸ ਰਾਜ ਦੀਆਂ ਸੰਗੀਤਕ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ ਅਤੇ ਉਹ ਆਲੋਚਕਾਂ ਦਾ ਨਿਸ਼ਾਨਾ ਵੀ ਬਣਦੇ ਰਹੇ। ਭਾਰਤ ਦੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਫਰੀਦਕੋਟ ਹਲਕੇ ਤੋਂ ਚੋਣ ਹਾਰਨ ਤੋਂ ਬਾਅਦ ਹੰਸ ਰਾਜ ਹੰਸ ਹੁਣ ਫਿਰ ਤੋਂ ਆਪਣੀ ਸੰਗੀਤਕ ਦੁਨੀਆ ਵਿੱਚ ਪਰਤਣ ਦੀ ਗੱਲ ਆਖ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਹੰਸ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਇੰਟਰਵਿਊ...
Share