ਗੀਤ ਸੁਣਨ ਲਈ ਇਹ ਫੇਸਬੁੱਕ ਲਿੰਕ ਕਲਿਕ ਕਰੋ:
ਗਾਇਕੀ ਵਿੱਚ ਫ਼ਿਰ ਸਰਗਰਮ ਹੋ ਰਿਹਾ ਹੈ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂ ਹਰਭਜਨ ਸ਼ੇਰਾ
ਪੰਜਾਬੀ ਗਾਇਕ ਹਰਭਜਨ ਸ਼ੇਰਾ (ਵਿਚਕਾਰ), ਐੱਸ ਕੌਰ (ਖੱਬੇ) ਅਤੇ ਸਾਰਥੀ ਕੇ (ਸੱਜੇ) ਨੇ ਮੈਲਬੌਰਨ ਸ਼ੋ ਦੌਰਾਨ ਕਈ ਮਕਬੂਲ ਗੀਤ ਆਪਣੇ ਸੁਣਨ ਵਾਲਿਆਂ ਦੇ ਨਾਂ ਕੀਤੇ। Credit: ਸੰਧੂ ਫੋਟੋਗਰਾਫੀ
ਹਰਭਜਨ ਸ਼ੇਰਾ ਦਾ ਨਾਂ ਪੰਜਾਬੀ ਸੰਗੀਤ ਜਗਤ ਦੇ ਕੁਝ ਚੋਣਵੇਂ ਗਾਇਕਾਂ ਵਿੱਚ ਸ਼ੁਮਾਰ ਹੁੰਦਾ ਹੈ। ਹਾਲ ਹੀ ਵਿੱਚ ਆਪਣੀ ਪਹਿਲੀ ਆਸਟ੍ਰੇਲੀਆ ਫੇਰੀ ਦੌਰਾਨ ਉਹ ਐਸ ਬੀ ਐਸ ਦੇ ਮੈਲਬੌਰਨ ਸਟੂਡੀਓ ਵੀ ਆਏ ਜਿੱਥੋਂ ਉਨ੍ਹਾਂ ਆਪਣੇ 1990 ਦੇ ਦਹਾਕੇ ਵਿਚਲੇ ਮਕਬੂਲ ਗੀਤ 'ਸਾਨੂੰ ਦਰਦਾਂ ਦੀ ਦੇਜਾ ਤੂੰ ਦਵਾ, ਬੜੀ ਮੇਹਰਬਾਨੀ ਹੋਵੇਗੀ', 'ਕਹਿੰਦੇ ਨੇ ਨੈਣਾ', 'ਤੂੰ ਸਾਡਾ ਨਹੀਂ ਇਹ ਕਹਿਣ ਦੀ ਆਦਤ' ਆਦਿ ਸਾਂਝੇ ਕੀਤੇ। ਪੂਰੀ ਇੰਟਰਵਿਊ ਸੁਣਨ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ…
Share