‘ਮਾਣ ਵਾਲ਼ੀ ਗੱਲ’: ਮੈਲਬੌਰਨ ਵਿਕਟਰੀ ਅਕੈਡਮੀ ਲਈ ਚੁਣਿਆ ਗਿਆ ਹੈ ਇਹ ਉੱਭਰਦਾ ਪੰਜਾਬੀ ਖਿਡਾਰੀ

Jahan Sanghera

Jahan Sanghera Source: Supplied

12-ਸਾਲ ਦੇ ਜਹਾਨ ਸੰਘੇੜਾ ਦਾ ਮੈਲਬੌਰਨ ਵਿਕਟਰੀ ਅਕੈਡਮੀ ਲਈ ਚੁਣਿਆ ਜਾਣਾ ਉਸਦਾ ਆਪਣੇ ਸੁਪਨੇ ਸਕਾਰ ਕਰਨ ਵੱਲ ਵਧਦੇ ਇੱਕ ਕਦਮ ਵਜੋਂ ਦੇਖਿਆ ਜਾ ਸਕਦਾ ਹੈ।


ਮੈਲਬੌਰਨ ਵਿਕਟਰੀ ਆਸਟ੍ਰੇਲੀਆ ਦੀ ਕੌਮੀ ਲੀਗ ਵਿੱਚ ਖੇਡਣ ਵਾਲੀ ਪ੍ਰਮੁੱਖ ਸਾਕਰ ਟੀਮ ਹੈ।

ਇਸ ਟੀਮ ਵਿੱਚ ਖੇਡਣ ਵਾਲੇ ਬਹੁਤ ਸਾਰੇ ਖਿਡਾਰੀਆਂ ਦੀ ਪਨੀਰੀ ਸਥਾਨਿਕ ਪੱਧਰ ਉੱਤੇ ਵੱਖੋ-ਵੱਖਰੇ ਪੱਧਰ 'ਤੇ ਚਲਾਈ ਜਾਂਦੀ ਅਕੈਡਮੀ ਵਿੱਚ ਤਿਆਰ ਕੀਤੀ ਜਾਂਦੀ ਹੈ।

ਹਾਲ ਹੀ ਵਿੱਚ ਇਸਦੀ ਪਰੀ-ਅਕੈਡਮੀ ਵਿਚਲੇ 80 ਖਿਡਾਰੀਆਂ ਵਿਚੋਂ 18 ਖਿਡਾਰੀ ਅਗਲੇ ਗੇੜ ਲਈ ਚੁਣੇ ਗਏ ਹਨ ਜਿਨ੍ਹਾਂ ਨੂੰ ਮੁਖ ਟੀਮ ਵਿੱਚ ਸ਼ਾਮਿਲ ਹੋਣ ਲਈ ਸਿਖਲਾਈ ਦਿੱਤੀ ਜਾਣੀ ਹੈ।

ਪੰਜਾਬੀ ਖਿਡਾਰੀ ਜਹਾਨ ਸੰਘੇੜਾ ਇਹਨਾਂ ਖਿਡਾਰੀਆਂ ਵਿੱਚੋਂ ਇੱਕ ਹੈ ਜੋ ਇਸ ਕਲੱਬ ਦੀ ‘ਸਖ਼ਤ ਅਤੇ ਚੋਣਵੀਂ’ ਪ੍ਰਕਿਰਿਆ ਵਿੱਚੋਂ ਅੱਗੇ ਪਹੁੰਚਿਆ ਹੈ।
Jahan Sanghera with his father Satinder Sanghera
Jahan Sanghera with his father Satinder Sanghera Source: Supplied
ਉਸਦੀ ਇਸ ਚੋਣ ਉੱਤੇ ਉਸਦੇ ਪਿਤਾ ਸਤਿੰਦਰ ਸੰਘੇੜਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। 

ਐਸ ਬੀ ਐਸ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਹਾਨ ਦਾ ਇਸ ਕਲੱਬ ਲਈ ਫੁਟਬਾਲ ਖੇਡਣ ਦਾ ਸੁਪਨਾ ਸੀ ਜੋ ਹੁਣ ਪੂਰਾ ਹੋ ਰਿਹਾ ਹੈ।

"ਇਹ ਅਕੈਡਮੀ ਵੱਖੋ-ਵੱਖਰੇ ਭਾਈਚਾਰਕ ਕਲੱਬਾਂ ਵਿੱਚੋਂ ਛੋਟੀ ਉਮਰ ਦੇ ਖਿਡਾਰੀ ਚੁਣਦੀ ਹੈ ਜਿੰਨਾ ਨੂੰ ਬਹੁਤ ਹੀ ਵਧੀਆ ਸਾਧਨਾਂ ਦੇ ਚਲਦਿਆਂ ਸਿਖਲਾਈ ਦਾ ਮੌਕਾ ਮਿਲਦਾ ਹੈ।“

“ਇਹ ਸਾਡੇ ਪਰਿਵਾਰ ਅਤੇ ਸਿੰਘ ਸਭਾ ਸਪੋਰਟਸ ਕਲੱਬ ਨਾਲ਼ ਜੁੜੇ ਸਾਰੇ ਲੋਕਾਂ ਲਈ ਮਾਣ ਵਾਲ਼ੀ ਗੱਲ ਹੈ,” ਉਨ੍ਹਾਂ ਕਿਹਾ।
Jahan Sanghera during his trip to England.
Jahan Sanghera during his trip to England. Source: Supplied
ਉਨ੍ਹਾਂ ਦੱਸਿਆ ਕਿ ਜਹਾਨ ਨੇ ਆਪਣੇ ਸਕੂਲ ਵਿੱਚੋਂ ਹੀ ਬਹੁਤ ਹੀ ਛੋਟੀ ਉਮਰੇ ਸਾਕਰ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਉਹ 2013 ਤੋਂ 2015 ਤੱਕ ਸੌਕਰ ਪ੍ਰੋ ਅਕੈਡਮੀ, 2015 ਤੋਂ 2016 ਤੱਕ ਪੁਆਇੰਟ ਕੁੱਕ ਸੌਕਰ ਕਲੱਬ, 2017 ਤੋਂ ਅਲਟੋਨਾ ਸਿਟੀ ਸੌਕਰ ਕਲੱਬ, 2018 ਤੋਂ ਟੋਟਲ ਫੁਟਬਾਲ ਅਕੈਡਮੀ ਤੇ ਗਰੀਨ ਗਲੀ ਸੌਕਰ ਕਲੱਬ ਲਈ ਵੀ ਫੁਟਬਾਲ ਖੇਡਦਾ ਰਿਹਾ ਹੈ। 

2019 ਵਿੱਚ ਉਸਦੀ ਚੋਣ ਮੈਲਬੌਰਨ ਵਿਕਟਰੀ ਦੀ ਪ੍ਰੀ ਅਕੈਡਮੀ ਲਈ ਹੋਈ ਸੀ ਜਿਸ ਪਿੱਛੋਂ ਉਸਨੇ ਕਦਮ ਵਧਾਉਂਦਿਆਂ ਹੁਣ ਅਗਲੇ 18 ਵਿੱਚ ਜਗਾਹ ਬਣਾਈ ਹੈ।
Jahan Sanghera started playing soccer under the guidance of his father.
Jahan Sanghera started playing soccer under the guidance of his father. Source: Supplied
ਸੰਘੇੜਾ ਪਰਿਵਾਰ ਉਨੀ ਸੌ ਸੱਤਰਵਿਆਂ ਦਰਮਿਆਨ ਪਰਵਾਸ ਕਰ ਕੇ ਭਾਰਤ ਦੇ ਪੰਜਾਬ ਸੂਬੇ ਤੋਂ ਆਸਟ੍ਰੇਲੀਆ ਆਇਆ ਸੀ।

ਫੁੱਟਬਾਲ ਤੇ ਕਬੱਡੀ ਵਿਚਲੀਆਂ ਰੁਚੀਆਂ ਦੇ ਚੱਲਦਿਆਂ ਪਰਿਵਾਰ ਦੇ ਕਈ ਮੈਂਬਰ ਖੇਡਾਂ ਨਾਲ ਹਮੇਸ਼ਾਂ ਤੋਂ ਜੁੜੇ ਰਹੇ ਹਨ।

"ਅਸੀਂ ਆਪਣੇ ਆਪ ਨੂੰ ਬੜੀ ਕਿਸਮਤ ਵਾਲੀ ਮੰਨਦੇ ਹਾਂ ਕਿ ਸਾਨੂੰ ਆਸਟ੍ਰੇਲੀਆ ਵਰਗੇ ਖੂਬਸੂਰਤ ਮੁਲਕ ਵਿੱਚ ਰਹਿੰਦਿਆਂ ਇੱਥੋਂ ਦੇ ਖੇਡ ਕਲਚਰ ਨਾਲ ਜੁੜਨ ਦਾ ਮੌਕਾ ਮਿਲਿਆ।

“ਸਾਡੇ ਲਈ ਇਥੋਂ ਦੇ ਖੇਡ ਮੈਦਾਨ ਭਾਈਚਾਰਕ ਅਤੇ ਮੁੱਖਧਾਰਾ ਵਿੱਚ ਸ਼ਾਮਲ ਆਸਟ੍ਰੇਲੀਅਨ ਲੋਕਾਂ ਨਾਲ ਮੇਲ ਮਿਲਾਪ ਦਾ ਇਕ ਜ਼ਰੀਆ ਬਣਿਆ,” ਉਨ੍ਹਾਂ ਕਿਹਾ।
Jahan Sanghera
Jahan Sanghera (orange jersey) Source: Supplied
ਸ੍ਰੀ ਸੰਘੇੜਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜਹਾਨ ਨੇ ਸਭ ਤੋਂ ਪਹਿਲਾਂ  ਸਿੰਘ ਸਭਾ ਸਪੋਰਟਸ ਕਲੱਬ ਲਈ ਖੇਡਣਾ ਸ਼ੁਰੂ ਕੀਤਾ ਤੇ ਉਹ ਅਕਸਰ ਸਿੱਖ ਖੇਡਾਂ ਵਿੱਚ ਵੀ ਸ਼ਮੂਲੀਅਤ ਪਾਉਂਦਾ ਰਿਹਾ ਹੈ।  

"ਇਸ ਕਲੱਬ ਦੀਆਂ ਜੂਨੀਅਰ ਟੀਮਾਂ ਵਿੱਚ ਖੇਡਦਿਆਂ ਕਈ ਮਸ਼ਹੂਰ ਸੌਕਰ ਖਿਡਾਰੀਆਂ ਦੀ ਪਨੀਰੀ ਤਿਆਰ ਹੋਈ ਹੈ ਤੇ ਮੈਨੂੰ ਮਾਣ ਹੈ ਕਿ ਜਹਾਨ ਉਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਹੈ," ਉਨ੍ਹਾਂ ਕਿਹਾ।  

ਸ੍ਰੀ ਸੰਘੇੜਾ ਜੋ ਸਿੰਘ ਸਭਾ ਸਪੋਰਟਸ ਕਲੱਬ ਦੇ ਸਾਕਰ ਵਿੰਗ ਨੂੰ ਇੱਕ ਕੋਚ ਵਜੋਂ ਨੁਮਾਇੰਦਗੀ ਦੇ ਰਹੇ ਹਨ, ਨੇ ਦੱਸਿਆ ਕਿ 1990 ਵਿੱਚ ਇਸ ਕਲੱਬ ਦੀ ਸਥਾਪਨਾ ਦਾ ਮੁੱਖ ਮਕਸਦ ਭਾਈਚਾਰੇ ਵਿਚ ਖੇਡ ਕਲਚਰ ਨੂੰ ਪ੍ਰਫੁੱਲਤ ਕਰਨਾ ਸੀ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਇਸ ਮਕਸਦ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਏ ਹਨ।

ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਸਤਿੰਦਰ ਸੰਘੇੜਾ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:
LISTEN TO
‘Proud moment’: Punjabi soccer player Jahan Sanghera handpicked by Melbourne Victory Academy image

‘Proud moment’: Punjabi soccer player Jahan Sanghera handpicked by Melbourne Victory Academy

SBS Punjabi

14/01/202117:45
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। 

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share