ਕੈਨਬਰਾ ਵਿੱਚ ਕੀਤੇ ਗਏ ਇੱਕ ਖਾਸ ਸਮਾਗਮ ਦੌਰਾਨ ਛੇ ਦੇਸ਼ਾਂ ਤੋਂ ਆਏ 11 ਲੋਕਾਂ ਨੇ ਨਾਗਰਿਕਤਾ ਹਾਸਲ ਕੀਤੀ ਹੈ। ਬੇਸ਼ਕ ਉਹਨਾਂ ਦੀ ਖੁਸ਼ੀ ਉਸ ਸਮੇਂ ਕੁੱਝ ਮੱਠੀ ਪੈ ਗਈ ਜਦੋਂ ਉਹਨਾਂ ਨੂੰ ਹੱਥ ਮਿਲਾੳਣ ਜਾਂ ਗਲੇ ਲੱਗਣ ਦੀਆਂ ਬੰਦਸ਼ਾਂ ਦਾ ਸਾਹਮਣਾ ਕਰਨਾ ਪਿਆ। ਪਰ ਦਿਨੇਸ਼ ਕੁਮਾਰ ਅਨੁਸਾਰ ਉਹ ਇਸ ਘੜੀ ਦਾ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ।
ਪਿਛਲੇ ਮਹੀਨੇ ਤੋਂ ਕੁੱਝ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਨਿਜੀ ਤੌਰ ਤੇ ਸ਼ਾਮਲ ਹੋ ਕੇ ਕੀਤੇ ਜਾਣ ਵਾਲੇ ਸਮਾਗਮ ਸ਼ੁਰੂ ਕੀਤੇ ਜਾ ਚੁੱਕੇ ਹਨ, ਜਿਹਨਾਂ ਵਿੱਚ 1300 ਲੋਕਾਂ ਨੂੰ ਆਹਮੋ ਸਾਹਮਣੇ ਹੋ ਕਿ ਸਰਟਿਫਿਕੇਟ ਦਿੱਤੇ ਵੀ ਜਾ ਚੁੱਕੇ ਹਨ। ਗ੍ਰਹਿ ਵਿਭਾਗ ਦੇ ਜੈਫ ਫੀਅਰਨ ਅਨੁਸਾਰ ਬਹੁਤ ਸਾਰੇ ਹੋਰ ਲੋਕਾਂ ਨੇ ਆਨ-ਲਾਈਨ ਜਾ ਕੇ ਵੀ ਇਹ ਹਾਸਲ ਕੀਤੇ ਹਨ।
ਪਿਛਲੇ ਵਿੱਤੀ ਸਾਲ ਦੌਰਾਨ 2 ਲੱਖ ਚਾਰ ਹਜ਼ਾਰ ਲੋਕਾਂ ਨੇ ਨਾਗਰਿਕਤਾ ਹਾਸਲ ਕੀਤੀ ਸੀ, ਜਿਸ ਨਾਲ ਉਡੀਕ ਕਰਨ ਵਾਲਿਆਂ ਦੀ ਸੂਚੀ ਵਿੱਚ 40% ਦੀ ਤੇਜੀ ਆਈ ਸੀ। ਐਕਟਿੰਗ ਮਨਿਸਟਰ ਐਲਨ ਟੱਜ ਅਨੁਸਾਰ ਸਰਕਾਰ ਇਸ ਉਡੀਕ ਸੂਚੀ ਨੂੰ ਘਟਾਉਣ ਲਈ ਹਰ ਹੀਲਾ ਵਰਤ ਰਹੀ ਹੈ।
ਸਾਲ 2019-20 ਦੇ ਨੰਬਰ ਪਿਛਲੇ ਸਾਰੇ ਸਾਲਾਂ ਨਾਲੋਂ ਸਭ ਤੋਂ ਵੱਧ ਰਿਕਾਰਡ ਕੀਤੇ ਗੲੈ ਹਨ। ਅਤੇ ਇਹ ਸਾਲ 2018 ਦੇ ਮੁਕਾਬਲੇ 60% ਜਿਆਦਾ ਹਨ। ਚੋਟੀ ਦੇ ਤਿੰਨ ਦੇਸ਼ਾਂ ਵਿੱਚ ਭਾਰਤ ਪਹਿਲੇ ਨੰਬਰ ਤੇ 38 ਹਜ਼ਾਰ, ਯੂ ਕੇ 25 ਹਜ਼ਾਰ, ਅਤੇ ਚੀਨ ਤਕਰੀਬਨ 15 ਹਜ਼ਾਰ ਤੇ ਆਏ ਹਨ।
ਕਈ ਲੋਕਾਂ ਨੇ ਕਰੋਨਾਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਹੀ ਨਾਗਰਿਕਤਾ ਲਈ ਬੇਨਤੀ ਕੀਤੀ ਸੀ। ਸ਼੍ਰੀ ਜਾਨੀ ਅਨੁਸਾਰ ਉਸ ਨੂੰ ਨਾਗਰਿਕਤਾ ਸਮਾਗਮ ਬਾਰੇ ਕੋਈ ਵੀ ਜਾਣਕਾਰੀ ਨਹੀਂ ਹਾਸਲ ਹੋ ਰਹੀ ਹੈ, ਜੋ ਕਿ ਆਹਮੋ ਸਾਹਮਣੇ ਹੋਣ ਵਾਲੇ ਸਮਾਗਮ ਦੁਆਰਾ ਕੀਤੀ ਜਾਣੀ ਹੈ। ਪਰ ਉਹ ਕਹਿੰਦੇ ਹਨ ਕਿ ਬੇਸ਼ਕ ਜਿੰਨਾ ਵੀ ਸਮਾਂ ਹੋਰ ਲੱਗ ਜਾਵੇ, ਉਹ ਇੰਤਜ਼ਾਰ ਕਰਨ ਲਈ ਤਿਆਰ ਹਨ।
ਪਰ ਕਈ ਮੰਨਦੇ ਹਨ ਕਿ ਲਗਣ ਵਾਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਅਭੀਜੀਤ ਸੇਨ ਨੇ ਪਿਛਲੇ ਸਾਲ ਫਰਵਰੀ ਵਿੱਚ ਨਾਗਰਿਕਤਾ ਲਈ ਬਿਨੇ ਪੱਤਰ ਦਿੱਤਾ ਸੀ। ਉਸ ਅਨੁਸਾਰ ਕਈ ਲੋਕਾਂ ਦੀ ਨੌਕਰੀ ਚਲੀ ਗਈ ਹੈ ਅਤੇ ਉਹਨਾਂ ਦਾ ਭਵਿੱਖ ਕਾਫੀ ਧੁੰਦਲਾ ਹੋ ਰਿਹਾ ਹੈ।
ਸ਼੍ਰੀ ਟੱਜ ਅਨੁਸਾਰ ਸਰਕਾਰ ਨਾਗਰਿਕਤਾ ਪ੍ਰਕਿਰਿਆ ਵਿੱਚ ਤੇਜ਼ੀ ਲਿਆੳਣ ਵਿੱਚ ਲੱਗੀ ਹੋਈ ਹੈ, ਪਰ ਉਹ ਸੁਰੱਖਿਆ ਸਲਾਹਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੀ।
ਨਾਗਰਿਕਤਾ ਵਾਸਤੇ ਮੌਜੂਦਾ ਇੰਤਜ਼ਾਰ ਦਾ ਸਮਾਂ 29 ਮਹੀਨਿਆਂ ਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।