ਗ੍ਰਹਿ ਵਿਭਾਗ ਵਲੋਂ ਪ੍ਰਾਪਤ ਹੋਏ ਆਂਕੜੇ ਦਰਸਾਉਂਦੇ ਹਨ ਕਿ ਨਾਗਰਿਕਤਾ ਲਈ ਅਰਜ਼ੀਆਂ ਪ੍ਰਾਪਤ ਹੋਣ ਦੀ ਤਰੀਕ ਤੋਂ ਸਹੁੰ ਚੁੱਕ ਸਮਾਗਮ ਤੱਕ 23 ਮਹੀਨਿਆਂ ਦਾ ਸਮਾਂ ਲੱਗ ਰਿਹਾ ਹੈ। ਜੋ ਕਿ ਪਿਛਲੇ ਸਾਲ ਜੂਨ ਵਿੱਚ ਇਹ 16 ਮਹੀਨੇ ਸੀ।
ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਲਈ ਪਾਈਆਂ ਅਰਜੀਆਂ ਨੂੰ ਹੁਣ 25 ਮਹੀਨਿਆਂ ਵਿੱਚ ਪੂਰਾ ਕੀਤਾ ਜਾ ਰਿਹਾ ਹੈ, ਜਦਕਿ ਪਿਛਲੇ ਸਾਲ ਇਹ 20 ਮਹੀਨਿਆਂ ਵਿੱਚ ਕੀਤਾ ਜਾਂਦਾ ਸੀ।
ਵਿਭਾਗ ਦੇ ਇੱਕ ਵਕਤਾ ਨੇ ਐਸ ਬੀ ਐਸ ਨਿਊਜ਼ ਨੂੰ ਇਸ ਦੇਰੀ ਦਾ ਕਾਰਨ ਮਹਾਂਮਾਰੀ ਦੱਸਿਆ ਹੈ।
ਪਰ, ਮਾਈਗ੍ਰੇਸ਼ਨ ਕਾਂਊਸਲ ਆਸਟ੍ਰੇਲੀਆ ਦੀ ਮੁਖੀ ਕਾਰਲਾ ਵਿੱਲਸ਼ਾਇਰ ਦਾ ਕਹਿਣਾ ਹੈ ਕਿ ਇਹ ਲੱਗਣ ਵਾਲਾ ਲੰਬਾ ਸਮਾਂ ਕਦੀ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਬੇਸ਼ਕ ਇਸਦਾ ਕਾਰਨ ਮਹਾਂਮਾਰੀ ਹੀ ਕਿਉਂ ਨਾ ਹੋਵੇ।
ਉਹਨਾਂ ਦਾ ਕਹਿਣਾ ਹੈ ਕਿ ਇਸ ਇੰਤਜ਼ਾਰ ਵਾਲੇ ਸਮੇਂ ਵਿੱਚ ਕਟੌਤੀ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਆਪਣੇ ਭਵਿੱਖ ਲਈ ਸਹੀ ਸਮੇਂ ਤੇ ਉਚਿਤ ਫੈਸਲਾ ਲੈ ਸਕਣ।
ਇਹਨਾਂ ਦੀ ਪ੍ਰੋੜਤਾ ਕੀਤੀ ਹੈ ਮੈਲਬਰਨ ਦੇ ਮਾਈਗ੍ਰੇਸ਼ਨ ਏਜੰਟ ਕਿਰਕ ਯਾਨ ਨੇ ਵੀ ਜੋ ਕਹਿੰਦੇ ਹਨ ਕਿ ਸਰਕਾਰ ਵਲੋਂ ਇਸ ਲੰਬੇ ਇੰਤਜ਼ਾਰ ਵਾਲੇ ਸਮੇ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਜਾ ਰਿਹਾ।
ਉਹ ਕਹਿੰਦੇ ਹਨ ਕਿ ਇਸ ਉਡੀਕ ਸਮੇਂ ਵਿੱਚ ਹੋਏ ਤਾਜ਼ਾ ਵਾਧੇ ਕਾਰਨ ਉਹਨਾਂ ਦੇ ਬਹੁਤ ਸਾਰੇ ਗਾਹਕ ਚਿੰਤਾ ਵਿੱਚ ਹਨ। ਕਿਉਂਕਿ ਉਹਨਾਂ ਨੂੰ ਕੋਈ ਠੋਸ ਜਾਣਕਾਰੀ ਜਾਂ ਜਵਾਬ ਨਹੀਂ ਮਿਲ ਪਾਉਂਦਾ ਹੈ।
ਪ੍ਰਵਾਸ ਖੇਤਰ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਲੰਬੇ ਉਡੀਕ ਦੇ ਸਮੇਂ ਕਾਰਨ ਆਸਟ੍ਰੇਲੀਆ ਦੀ ਨਾਗਰਿਕਤਾ ਮੰਗ ਵੀ ਘਟ ਰਹੀ ਹੈ।
ਪਰ ਇੰਤਜ਼ਾਰ ਦਾ ਸਮਾਂ ਵਧਣ ਦੇ ਬਾਵਜੂਦ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸਰਕਾਰ ਇਸ ਵਿੱਤੀ ਸਾਲ ਵਿੱਚ ਅਰਜ਼ੀਆਂ ਦੇ ਬੈਕ-ਲਾਗ ਨੂੰ ਹੱਲ ਕਰਨ ਵਿੱਚ ਕਾਮਯਾਬ ਰਹੀ ਹੈ।
ਹੁਣ ਤੱਕ ਹਰੇਕ ਦਿਨ ਤਕਰੀਬਨ 750 ਲੋਕਾਂ ਨੂੰ ਆਨਲਾਈਨ ਸਮਾਗਮਾਂ ਦੁਆਰਾ ਨਾਗਰਿਕਤਾ ਦਿੱਤੀ ਗਈ ਹੈ। ਅਤੇ 16,800 ਲੋਕਾਂ ਨੂੰ ਇਸੀ ਤਰਾਂ ਨਾਗਰਿਕਤਾ ਵੀ ਦਿੱਤੀ ਗਈ ਹੈ। ਅਰਜ਼ੀਆਂ ਦਾ ਬੈਕਲਾਗ ਇਸ ਸਮੇਂ 117,958 ਹੈ ਜਦਕਿ ਪਿਛਲੇ ਸਾਲ ਇਹ 221,695 ਸੀ।
ਪਰ ਮਾਈਗ੍ਰੇਸ਼ਨ ਕਾਂਊਂਸਲ ਦੀ ਮਿਸ ਵਿੱਲਸ਼ਾਇਰ ਦਾ ਕਹਿਣਾ ਹੈ ਕਿ ਇਹ ਨੰਬਰ ਪਿਛਲੇ ਇਤਿਹਾਸਕ ਨੰਬਰਾਂ ਨਾਲੋਂ ਅਜੇ ਵੀ ਬਹੁਤ ਜਿਆਦਾ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।