ਆਸਟ੍ਰੇਲੀਆ ਰਹਿੰਦੇ ਪੰਜਾਬੀ ਪਰਿਵਾਰ ਨੇ ਆਪਣੇ ਬਾਗਬਾਨੀ ਦੇ ਸ਼ੌਕ ਸਦਕੇ ਬਣਾਇਆ ਨਵਾਂ ਗਿੰਨੀਜ਼ ਵਰਲਡ ਰਿਕਾਰਡ

Dalbir Mann and his wife have a passion for gardening.

Dalbir Mann and his wife have a passion for gardening. Source: Supplied by Mr Mann

ਮੈਲਬੌਰਨ ਦੇ ਦਲਬੀਰ ਮਾਨ ਨੇ ਦੁਨੀਆ ਦੇ ਸਭ ਤੋਂ ਉੱਚੇ ਧਨੀਏ ਦੇ ਬੂਟੇ ਨੂੰ ਗਿੰਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕਰਵਾਇਆ ਹੈ। ਉਨ੍ਹਾਂ ਦੇ 7 ਫੁੱਟ 4.5 ਇੰਚ ਦੇ ਇਸ ਬੂਟੇ ਨੇ ਉੱਤਰੀ ਭਾਰਤ ਵਿੱਚ ਇੱਕ ਕਿਸਾਨ ਦੁਆਰਾ ਬਣਾਏ 7 ਫੁੱਟ 1 ਇੰਚ ਦੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ।


ਧਨੀਏ ਦੇ ਤਾਜ਼ੇ ਪੱਤੇ ਅਤੇ ਸੁੱਕੇ ਬੀਜ ਅਕਸਰ ਇਸਦੀ ਵਧੀਆ ਖੁਸ਼ਬੂ ਅਤੇ ਸਿਹਤ ਲਈ ਫਾਇਦਿਆਂ ਦੇ ਚਲਦਿਆਂ ਭਾਰਤੀ ਪਕਵਾਨਾਂ ਵਿੱਚ ਵਰਤੇ ਜਾਂਦੇ ਹਨ।

ਮੈਲਬੌਰਨ ਦੇ ਉੱਤਰੀ ਸਬਰਬ ਮਿਕਲਮ ਦੇ ਰਹਿਣ ਵਾਲ਼ੇ ਦਲਬੀਰ ਮਾਨ ਨੇ ਆਪਣੇ ਵਿਹੜੇ ਵਿੱਚ ਉਗਾਏ ਦੇਸੀ ਧਨੀਏ ਦੇ ਇੱਕ ਬੂਟੇ ਨੂੰ ਅੰਤਰਰਾਸ਼ਟਰੀ ਪਹਿਚਾਣ ਦਿੱਤੀ ਹੈ।

ਉਨ੍ਹਾਂ ਹਾਲ ਹੀ ਵਿਚ ਇਸਨੂੰ ਦੁਨੀਆਂ ਦੇ ਸਭ ਤੋਂ ਉਚੇ ਧਨੀਏ ਦੇ ਬੂਟੇ ਵਜੋਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਸ਼ੁਮਾਰ ਕਰਵਾਇਆ ਹੈ।
Dalbir Maan measuring coriander plant at his Melbourne home.
Dalbir Maan measuring coriander plant at his Melbourne home. Source: Supplied by Mr Maan
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਮੈਲਬੌਰਨ ਦੇ ਸਖ਼ਤ ਗਰਮੀ-ਸਰਦੀ, ਮੀਂਹ ਅਤੇ ਹਵਾਵਾਂ ਵਾਲ਼ੇ ਮੌਸਮ ਦੇ ਬਾਵਜੂਦ ਇਸ ਬੂਟੇ ਦਾ ਇੰਨੀ ਉਚਾਈ ਦਾ ਹੋਣਾ ਇੱਕ ਜ਼ਿਕਰਯੋਗ ਤੇ ਵੱਖਰੀ ਪਹਿਚਾਣ ਰੱਖਦਾ ਹੈ।

ਸ਼੍ਰੀ ਮਾਨ ਜੋ ਬਾਗਬਾਨੀ ਦਾ ਸ਼ੌਕ ਰੱਖਦੇ ਹਨ, ਪਿਛਲੇ ਸਾਲ ਆਪਣੇ 7 ਫੁੱਟ 4.5 ਇੰਚ (2.5 ਮੀਟਰ) ਦੇ ਧਨੀਏ ਦੇ ਬੂਟੇ ਨੂੰ ਗਿੰਨੀਜ਼ ਵਰਲਡ ਰਿਕਾਰਡ ਤੋਂ ਇਲਾਵਾ ਏਸ਼ੀਆ ਬੁੱਕ ਆਫ਼ ਰਿਕਾਰਡਸ ਅਤੇ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕਰਾਉਣ ਲਈ ਵੀ ਯਤਨਸ਼ੀਲ ਸਨ।

ਪਿਛਲਾ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 7 ਫੁੱਟ 1 ਇੰਚ ਉੱਚੇ ਧਨੀਏ ਦੇ ਬੂਟੇ ਦੇ ਨਾਂ ਹੈ ਜੋ ਭਾਰਤ ਵਿੱਚ ਉੱਤਰਾਖੰਡ ਦੇ ਗੋਪਾਲ ਉਪਰੇਤੀ ਦੁਆਰਾ 21 ਅਪ੍ਰੈਲ 2020 ਨੂੰ ਦਰਜ ਕਰਾਇਆ ਗਿਆ ਸੀ।


ਦਲਬੀਰ ਮਾਨ ਨਾਲ਼ ਇਸ ਬਾਰੇ ਪੂਰੀ ਇੰਟਰਵਿਊ ਸੁਣਨ ਲਈ ਆਡੀਓ ਬਟਨ ਉੱਤੇ ਕ੍ਲਿਕ ਕਰੋ
LISTEN TO
Melbourne-based Indian family aims to set record for world's tallest coriander plant image

Melbourne-based Indian family aims to set record for world's tallest coriander plant

SBS Punjabi

09/12/202006:44

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share