ਕਰੋਨਾਵਾਇਰਸ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਘਰ ਰਹਿਣ ਲਈ ਮਜਬੂਰ ਕੀਤਾ ਹੈ ਜਿਸ ਦੇ ਚਲਦਿਆਂ ਕੁਝ ਲੋਕਾਂ ਨੂੰ ਜਿਥੇ ਬਾਗਬਾਨੀ ਲਈ ਵਾਧੂ ਸਮਾਂ ਮਿਲਿਆ ਉਥੇ ਉਹਨਾਂ ਇਸਨੂੰ ਇੱਕ ਸ਼ੌਕ ਵਜੋਂ ਵੀ ਵਿਕਸਤ ਕੀਤਾ।
ਮੈਲਬੌਰਨ ਦੇ ਵਸਨੀਕ ਅਤੇ ਮਸ਼ਹੂਰ ਗੀਤਕਾਰ ਅੱਬੀ ਫਤਿਹਗੜ੍ਹੀਆ ਆਪਣੇ ਘਰ ਵਿਚਲੇ ਬਗੀਚੇ ਵਿੱਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਅਤੇ ਫ਼ਲ ਉਗਾਉਂਦੇ ਹਨ।
ਉਹਨਾਂ ਦੁਆਰਾ ਨਿੱਜੀ ਤਜ਼ੁਰਬਿਆਂ ਦੇ ਅਧਾਰ ਉੱਤੇ ਬਾਗਬਾਨੀ ਨਾਲ਼ ਸਬੰਧਿਤ ਪੇਸ਼ ਕੀਤੇ ਨੁਕਤੇ ਅਤੇ ਛੋਟੇ ਵੀਡੀਓ ਟਿਕਟੋਕ ਉੱਤੇ ਕਾਫੀ ਪਸੰਦ ਕੀਤੇ ਜਾ ਰਹੇ ਹਨ।ਉਹਨਾਂ ਸਰਦੀਂ ਦੇ ਮੌਸਮ ਵਿੱਚ ਸਬਜ਼ੀਆਂ ਦੀ ਕਾਸ਼ਤ ਬਾਰੇ ਸਾਡੇ ਨਾਲ਼ ਕੁਝ ਜਰੂਰੀ ਜਾਣਕਾਰੀ ਸਾਂਝੀ ਕੀਤੀ ਹੈ - “ਮੂਲੀ, ਮਟਰ, ਗਾਜਰ, ਸਲਾਦ, ਸਰ੍ਹੋਂ, ਰਾਕੇਟ, ਪਾਲਕ ਵਰਗੀਆਂ ਬਹੁਤ ਸਾਰੀਆਂ ਸਬਜ਼ੀਆਂ ਹਨ ਜੋ ਇਸ ਮੌਸਮ ਦੌਰਾਨ ਉਗਾਈਆਂ ਜਾ ਸਕਦੀਆਂ ਹਨ,” ਉਹਨਾਂ ਕਿਹਾ।
Abbi Fatehgarhia often posts his gardening tips as short videos on TikTok. Source: Supplied
“ਮੂਲੀਆਂ ਦੇ ਕੁਝ ਅਜਿਹੇ ਬੀਜ ਵੀ ਹਨ ਜੋ ਸਾਰਾ ਸਾਲ ਹੀ ਉਗਾਏ ਜਾ ਸਕਦੇ ਹਨ, ਲੋੜ ਹੈ ਤਾਂ ਇਸ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣ ਦੀ ਅਤੇ ਖੇਤੀਬਾੜੀ ਦੀਆਂ ਬਾਰੀਕੀਆਂ ਸਮਝਣ ਦੀ। ਅਸੀਂ ਇਸ ਸੀਜ਼ਨ ਵਿੱਚ ਘਰੇ ਉਗਾਈ ਸਰੋਂ, ਛੱਲੀਆਂ, ਟਮਾਟਰਾਂ ਆਦਿ ਦਾ ਨਾ ਸਿਰਫ ਆਪ ਪੂਰਾ ਆਨੰਦ ਲਿਆ ਬਲਕਿ ਸੱਜਣਾ-ਪਿਆਰਿਆਂ ਨੂੰ ਵੀ ਇਹਦੇ ਭਰ-ਭਰ ਲਿਫਾਫੇ ਦਿੱਤੇ ਨੇ।"
ਇਸ ਪੂਰੀ ਗੱਲਬਾਤ ਨੂੰ ਸੁਣਨ ਲਈ ਉੱਪਰ ਫੋਟੋ ਉੱਤੇ ਬਣੇ ਆਡੀਓ ਆਈਕਨ ਉੱਤੇ ਕਲਿੱਕ ਕਰੋ।