ਰੈਥੀ ਬਾਰਥਲੋਟ ਸਿਰਫ 28 ਸਾਲ ਦੀ ਸੀ ਜਦੋਂ ਉਸਨੂੰ ਮਜਬੂਰੀ ਵਿੱਚ ਆਪਣਾ ਵਤਨ ਛੱਡਣਾ ਪਿਆ ਸੀ।
ਆਪਣੇ ਪਤੀ ਅਤੇ ਦੋ ਸਾਲ ਦੀ ਧੀ ਨਾਲ ਉਹ ਸ਼੍ਰੀਲੰਕਾ ਦੇ ਤਾਮਿਲ ਨਸਲਕੁਸ਼ੀ ਤੋਂ ਬਚ ਕੇ 2013 ਵਿੱਚ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚੀ ਸੀ।
ਇੱਕ ਦਹਾਕੇ ਤੋਂ ਬਾਅਦ ਉਹ ਅਜੇ ਵੀ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਹਨ।
ਰੈਥੀ ਨੇ ਫਾਸਟ-ਟਰੈਕ ਪ੍ਰੋਸੈਸਿੰਗ ਲਈ ਅਰਜ਼ੀ ਦਿੱਤੀ ਸੀ ਜੋ 2015 ਵਿੱਚ ਗੱਠਜੋੜ ਸਰਕਾਰ ਦੁਆਰਾ ਪੇਸ਼ ਕੀਤੀ ਗਈ ਸੀ।
ਇਸ ਪ੍ਰਣਾਲੀ ਨੂੰ ਇਸ ਸਾਲ ਜੁਲਾਈ ਵਿੱਚ ਖਤਮ ਕਰ ਦਿੱਤਾ ਗਿਆ ਸੀ ਜਿਸ ਨਾਲ ਹਜ਼ਾਰਾਂ ਲੋਕ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਉਹ ਅਜੇ ਵੀ ਆਪਣੀ ਵੀਜ਼ਾ ਸਥਿਤੀ ਸਥਿਰ ਅਤੇ ਨਿਰਧਾਰਿਤ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।