ਇਸਲਾਮੋਫੋਬੀਆ ਨਸਲਵਾਦ ਦੀ ਇੱਕ ਕਿਸਮ ਹੈ ਜੋ ਮੁਸਲਿਮ ਧਰਮ ਨਾਲ ਸਬੰਧ ਰੱਖਣ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ।
'ਇਸਲਾਮੋਫੋਬੀਆ ਰਜਿਸਟਰ ਆਸਟਰੇਲੀਆ' ਦੀ ਕਾਰਜਕਾਰੀ ਨਿਰਦੇਸ਼ਕ ਡਾ: ਨੋਰਾ ਅਮਥ ਮੁਤਾਬਕ ਪਿਛਲੇ ਸਾਲ 7 ਅਕਤੂਬਰ ਤੋਂ ਬਾਅਦ ਇਸਲਾਮੋਫੋਬਿਕ ਘਟਨਾਵਾਂ ਦੀਆਂ ਰਿਪੋਰਟਾਂ ਵਿੱਚ 1300 ਫੀਸਦੀ ਦਾ ਵਾਧਾ ਹੋਇਆ ਹੈ।
"ਬਦਕਿਸਮਤੀ ਨਾਲ ਕੁੱਝ ਮੁਸਲਮਾਨ ਅਜਿਹੇ ਵੀ ਹਨ ਜੋ ਮੰਨਦੇ ਹਨ ਕਿ ਇੱਥੇ ਮੁਸਲਮਾਨ ਹੋਣ ਦਾ ਮਤਲਬ ਹੈ - ਸੰਘਰਸ਼ ਕਰਨਾ ਅਤੇ ਨਫ਼ਰਤ ਨਾਲ ਨਜਿੱਠਣਾ।"
ਡਾ: ਅਮਥ ਦਾ ਕਹਿਣਾ ਹੈ ਕਿ ਅਫ਼ਸੋਸ ਦੀ ਗੱਲ ਹੈ ਕਿ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਮੁਸਲਮਾਨਾਂ - ਖਾਸ ਕਰਕੇ ਔਰਤਾਂ, ਜੋ ਕੁੱਲ ਪੀੜਤਾਂ ਦਾ ਲਗਭਗ 80 ਪ੍ਰਤੀਸ਼ਤ ਹਨ, ਲਈ ਇਸਲਾਮੋਫੋਬੀਆ ਰੋਜ਼ਾਨਾ ਜੀਵਨ ਦਾ ਹਿੱਸਾ ਬਣਿਆ ਹੋਇਆ ਹੈ।
ਉਹਨਾਂ SBS ਐਗਜ਼ਾਮੀਨਜ਼ ਨੂੰ ਦੱਸਿਆ ਕਿ ਹਰ ਇੱਕ ਮੁਸਲਿਮ ਔਰਤ ਜਿਸ ਨਾਲ ਉਹਨਾਂ ਗੱਲ ਕੀਤੀ ਹੈ, ਉਹਨਾਂ ਵਿੱਚੋਂ ਹਰ ਇੱਕ ਨਾਲ ਕੋਈ ਨਾ ਕੋਈ ਘਟਨਾ ਹੋਈ ਹੈ ਅਤੇ ਫਿਰ ਵੀ ਉਹਨਾਂ ਨੇ ਇਸਦੀ ਰਿਪੋਰਟ ਨਹੀਂ ਕੀਤੀ।
ਡਾ: ਅਮਥ ਨੇ ਅਜਿਹੀ ਕਿਸੇ ਵੀ ਘਟਨਾ ਹੁੰਦਿਆਂ ਨੂੰ ਦੇਖਣ ਵਾਲੇ ਲੋਕਾਂ, ਪੀੜਤਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਰਜਿਸਟਰ ਵਿੱਚ ਇਸਲਾਮੋਫੋਬੀਆ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ।
"ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਚੰਗੀ ਤਰਾਂ ਜਾਣ ਲਵੋ ਕਿ ਅਜਿਹੀ ਕਿਸੇ ਵੀ ਘਟਨਾ ਦੀ ਰਿਪੋਰਟ ਕਰਨਾ ਤੁਹਾਡਾ ਅਧਿਕਾਰ ਹੈ, ਤੁਹਾਨੂੰ ਇਸ ਨਾਲ ਜੀਊਣ ਦੀ, ਅਤੇ ਤੁਹਾਨੂੰ ਆਸਟ੍ਰੇਲੀਆ ਵਿੱਚ ਇਸ ਨੂੰ ਸਵੀਕਾਰ ਕਰਨ ਦੀ ਲੋੜ ਨਹੀਂ ਹੈ।"
This episode of SBS Examines explores experiences of Islamophobia in Australia.