'ਲੰਬੇ ਸਮੇਂ ਵਾਲੀਆਂ ਸਰਹੱਦੀ ਪਾਬੰਦੀਆਂ ਪੈਦਾ ਕਰਨਗੀਆਂ ਭਾਰੀ ਵਿੱਤੀ ਖਤਰੇ'

World Health Organization (WHO) Director-General

World Health Organization (WHO) Director-General Tedros Adhanom Ghebreyesus Source: Getty Images

ਵਰਲਡ ਹੈਲਥ ਆਰਗੇਨਾਈਜ਼ਨ ਨੇ ਬਹੁਤ ਸਾਰੇ ਦੇਸ਼ਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਵਲੋਂ ਲਾਈਆਂ ਸਰਹੱਦ ਬੰਦੀ ਵਾਲੀਆਂ ਨੀਤੀਆਂ ਕਾਰਨ ਭਾਰੀ ਆਰਥਿਕ ਵਿੱਤੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸਮੇਂ ਸੰਸਾਰ ਦੇ ਬਹੁਤ ਸਾਰੇ ਦੇਸ਼ ਕੋਵਿਡ-19 ਦੀਆਂ ਲਾਗਾਂ ਨੂੰ ਰੋਕਣ ਲਈ ਹਰ ਹੀਲਾ ਵਰਤ ਰਹੇ ਹਨ।


ਮਾਰਚ ਮਹੀਨੇ ਤੋਂ ਦੁਨਿਆ ਵਿੱਚ ਇੱਕ ਤਰਾਂ ਦੀ ਖੜੋਤ ਜਿਹੀ ਆ ਚੁੱਕੀ ਹੈ। ਇਸ ਸਮੇਂ ਜਦੋਂ ਆਸਟ੍ਰੇਲੀਆ ਸਮੇਤ ਕਈ ਹੋਰ ਦੇਸ਼ ਇਸ ਮਹਾਂਮਾਰੀ ਦੇ ਦੂਜੇ ਹੱਲੇ ਨਾਲ ਜੂਝ ਰਹੇ ਹਨ, ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਲੋਂ ਕਿਹਾ ਗਿਆ ਹੈ ਕਿ ਬੰਦਸ਼ਾਂ ਹਮੇਸ਼ਾਂ ਵਾਸਤੇ ਨਹੀਂ ਲਾਈਆਂ ਜਾ ਸਕਦੀਆਂ।

ਵਰਲਡ ਹੈਲਥ ਆਰਗੇਨਾਈਜ਼ਨ ਦੇ ਕਾਰਜਕਾਰੀ ਨਿਰਦੇਸ਼ਕ ਡਾ ਮਾਈਕਲ ਰਾਇਨ ਨੇ ਮੀਡੀਆ ਮਿਲਣੀ ਦੌਰਾਨ ਕਿਹਾ ਕਿ ਇਸ ਸਮੇਂ ਅਜਿਹਾ ਸੰਤੁਲਨ ਬਨਾਉਣ ਦੀ ਲੋੜ ਹੈ ਜਿਸ ਨਾਲ ਰੋਕਥਾਮ ਵਾਲੇ ਉਪਾਵਾਂ ਦੇ ਚਲਦੇ ਲੋੜੀਂਦੀ ਪ੍ਰਗਤੀ ਵੀ ਕੀਤੀ ਜਾਵੇ।

ਪਿਛਲੇ ਹਫਤੇ ਬਰਿਟੇਨ ਨੇ ਸਪੇਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੂਆਰਨਟੀਨ ਵਾਲੀਆਂ ਬੰਦਸ਼ਾਂ ਵਿੱਚ ਵਾਧਾ ਕਰ ਦਿੱਤਾ ਸੀ ਜਿਸ ਨਾਲ ਯੂਰਪੀਅਨ ਟੂਰਿਜ਼ਮ ਵਿੱਚ ਇੱਕ ਵਾਰ ਫੇਰ ਰੁਕਾਵਟ ਆ ਗਈ ਹੈ। ਵਰਲਡ ਹੈਲਥ ਆਰਗੇਨਾਈਜ਼ਨ ਦੀ ਤਕਨੀਕੀ ਨਿਰਦੇਸ਼ਕ ਡਾ ਮਾਰੀਆ ਕਿਰਖੋਵ ਨੇ ਹਾਲਾਤਾਂ ਉੱਤੇ ਹਮਦਰਦੀ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਆਰਥਿਕਤਾ ਨੂੰ ਉਭਾਰਨ ਦੇ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ।

ਇਸ ਮਹਾਂਮਾਰੀ ਦਾ ਭਾਰੀ ਅਸਰ ਯੂਨਾਇਟੇਡ ਸਟੇਟਸ ਉੱਤੇ ਵੀ ਪਿਆ ਹੈ ਜਿਸ ਵਿੱਚ ਮੌਤਾਂ ਦੀ ਗਿਣਤੀ 1 ਲੱਖ 50 ਹਜ਼ਾਰ ਤੱਕ ਪਹੁੰਚੀ ਹੋਈ ਹੈ। ਚਾਲੀ ਲੱਖ ਲੋਕ ਇਸ ਨਵੇਂ ਕਰੋਨਾਵਾਇਰਸ ਤੋਂ ਪੀੜਤ ਹੋ ਚੁੱਕੇ ਹਨ ਜੋ ਕਿ ਸੰਸਾਰ ਭਰ ਵਿੱਚੋਂ ਸਭ ਤੋਂ ਜਿਆਦਾ ਹੈ। ਇਸ ਦਾ ਜਿਆਦਾ ਅਸਰ ਉੱਤਰੀ ਸੂਬਿਆਂ ਖਾਸ ਕਰਕੇ ਕੈਲੀਫੋਰਨੀਆ ਅਤੇ ਫਲੋਰੀਡਾ ਵਿੱਚ ਦੇਖਿਆ ਜਾ ਰਿਹਾ ਹੈ।

ਯੂ ਐਸ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਉੱਤੇ ਇਸ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਯਤਨਾਂ ਲਈ ਹੋਈ ਨਿੰਦਾ ਨੂੰ ਨਕਾਰਿਆ ਹੈ। ਪਰ ਚਿਹਰੇ ਉੱਤੇ ਮਾਸਕ ਪਾਏ ਜਾਣ ਪ੍ਰਤੀ ਕੀਤੇ ਆਪਣੇ ਪਹਿਲੇ ਮਜਾਕਾਂ ਦੇ ਬਾਵਜੂਦ ਹੁਣ ਉਹਨਾਂ ਨੂੰ ਦੂਜੀ ਵਾਰ ਇਸ ਦਾ ਇਸਤੇਮਾਲ ਕਰਦੇ ਹੋਏ ਦੇਖਿਆ ਗਿਆ ਹੈ।

ਵਾਈਟ ਹਾਊਸ ਨੇ ਆਪਣੀਆਂ ਸਾਰੀਆਂ ਉਮੀਦਾਂ ਕੈਰੋਲੀਨਾ ਫੂਜੀਪਲਾਂਟ ਵਿੱਚ ਇਸ ਮਹਾਂਮਾਰੀ ਦੀ ਦਵਾਈ ਲਈ ਕੀਤੇ ਜਾ ਰਹੇ ਯਤਨਾਂ ਉੱਤੇ ਟਿਕਾਈਆਂ ਹੋਈਆਂ ਹਨ। ਸ਼੍ਰੀ ਟਰੰਪ ਨੇ ਰਿਪੋਰਟਰਾਂ ਨੂੰ ਦਸਿਆ ਕਿ ਇਹ ਦਵਾਈ ਦਸੰਬਰ ਮਹੀਨੇ ਤੱਕ ਉਪਲਬਧ ਹੋ ਸਕਦੀ ਹੈ।

ਦਵਾਈ ਦੇ ਉਪਲਬਧ ਹੋਣ ਦੀ ਇਹ ਤਰੀਕ ਵਰਲਡ ਹੈਲਥ ਆਰਗੇਨਾਈਜ਼ਨ ਵਲੋਂ ਕੀਤੇ ਐਲਾਨਾਂ ਤੋਂ 8 ਮਹੀਨੇ ਪਹਿਲਾਂ ਦੀ ਦੱਸੀ ਗਈ ਹੈ। ਇਸ ਬਿਮਾਰੀ ਦੀ ਦਵਾਈ ਬਨਾਉਣ ਲਈ ਅਮਰੀਕਾ ਸਮੇਤ ਬਰਿਟੇਨ ਦੀ ਸਰਕਾਰ ਵਲੋਂ ਵੀ ਯਤਨ ਕੀਤੇ ਜਾ ਰਹੇ ਹਨ।

ਇਸ ਦੇ ਚਲਦੇ ਹੋਏ ਬਰਿਟੇਨ ਦੇ ਪ੍ਰਧਾਨ ਮੰਤਰੀ, ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਣ ਵਾਲੇ ਸਿਹਤ ਖਤਰਿਆਂ ਤੋਂ ਵੀ ਕਾਫੀ ਚਿੰਤਤ ਹਨ ਜਿਹਨਾਂ ਵਿੱਚ ਮੋਟਾਪਾ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਇਸ ਲਈ ਉਹਨਾਂ ਨੇ ਕਈ ਫਾਸਟ ਫੂਡ ਦੇ ਇਸ਼ਤੇਹਾਰਾਂ ਤੇ ਪਾਬੰਦੀ ਲਾਏ ਜਾਣ ਦੇ ਉਪਰਾਲੇ ਵੀ ਅਰੰਭੇ ਹੋਏ ਹਨ। 56 ਸਾਲਾਂ ਬੋਰਿਸ ਜੋਹਨਸਨ ਨੇ ਆਪ ਵੀ ਕੋਵਿਡ-19 ਤੋਂ ਪੀੜਤ ਹੋਣ ਤੋਂ ਬਾਅਦ ਕਈ ਹਫਤੇ ਹਸਪਤਾਲ ਵਿੱਚ ਵੈਂਟੀਲੇਟਰ ਉੱਤੇ ਬਿਤਾਏ ਸਨ।

ਯੂਨਾਇਟੇਡ ਸਟੇਟਸ ਅਤੇ ਬਰਾਜ਼ੀਲ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ ਜਿਸ ਵਿੱਚ ਕਰੋਨਾਵਾਇਰਸ ਦੇ ਸਭ ਤੋਂ ਜਿਆਦਾ, 1.3 ਮਿਲੀਅਨ ਕੇਸ ਅਤੇ 33 ਹਜ਼ਾਰ ਮੌਤਾਂ ਸਾਹਮਣੇ ਆ ਚੁੱਕੀਆਂ ਹਨ। ਇਸ ਸਮੇਂ ਜਦੋਂ ਭਾਰਤ ਦਾ ਸਿਹਤ ਵਿਭਾਗ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਅਜਿਹੀਆਂ ਪ੍ਰਯੋਗਸ਼ਾਲਾਂ ਦਾ ਅਰੰਭ ਕੀਤਾ ਹੈ ਜਿਹਨਾਂ ਵਿੱਚ ਰੋਜ਼ਾਨਾਂ ਹਜ਼ਾਰਾਂ ਟੈਸਟ ਕਰਨ ਦੀ ਸਮਰੱਥਾ ਹੈ।

ਬੀਤੇ ਸੋਮਵਾਰ ਨੂੰ ਦੇਸ਼ ਵਿੱਚ 50 ਹਜ਼ਾਰ ਨਵੇਂ ਕਰੋਨਾਵਾਇਰਸ ਦੇ ਕੇਸ ਪਾਏ ਗਏ ਸਨ।

ਇਸੇ ਤਰਾਂ ਵੈਨਜ਼ੂਏਲਾ ਵਿੱਚ ਵੀ ਇਸ ਦੀ ਰੋਕਥਾਮ ਕਾਰਗਰ ਤਰੀਕੇ ਨਾਲ ਨਹੀਂ ਹੋ ਰਹੀ। ਰਾਸ਼ਟਰਪਤੀ ਨਿਕੋਲਸ ਮਾਡੂਰੋ ਨੇ ਪਾਦਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਗਿਰਜੇ ਸਿਹਤ ਵਿਭਾਗ ਨੂੰ ਉਧਾਰ ਦੇ ਦੇਣ।

ਪਰ ਕਈ ਪਾਦਰੀਆਂ ਨੇ ਇਸ ਤਜ਼ਵੀਜ਼ ਦੀ ਨਿੰਦਾ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਸਿਰਫ ਆਪਣੇ ਸਿਹਤ ਵਿਭਾਗਾਂ ਦੀ ਮਦਦ ਨਾਲ ਹੀ ਇਸ ਮਹਾਂਮਾਰੀ ਨੂੰ ਰੋਕਿਆ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 



Share