ਵਿਕਟੋਰੀਆ ਵਲੋਂ 2026 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰਨ ‘ਤੇ ਖੇਡ ਦਿੱਗਜਾਂ ਦੇ ਕੀ ਵਿਚਾਰ ਹਨ ?

2.jpg

Boxing Coach Satinder Kaur (L) is worried about the future of the event. Credit: Spplied by Satinder Kaur

ਵਿਕਟੋਰੀਆ ਸਰਕਾਰ ਵਲੋਂ 2026 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਆਯੋਜਨ ਦੇ ਵੱਧਦੇ ਖ਼ਰਚੇ ਨੂੰ ਦੇਖਦਿਆਂ ਖੇਡਾਂ ਕਰਵਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਖੇਡ ਦੇ ਖੇਤਰ ਨਾਲ ਜੁੜੇ ਦਿੱਗਜਾਂ ਵਿੱਚ ਨਿਰਾਸ਼ਾ ਹੈ। ਮੁੱਕੇਬਾਜ਼ੀ ਦੀ ਕੋਚ ਸਤਿੰਦਰ ਕੌਰ ਨੇ ਸਰਕਾਰ ਦੇ ਇਸ ਫੈਸਲੇ ਬਾਰੇ ਗੱਲ ਕਰਦਿਆਂ ਖੇਡਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।


ਖੇਡ ਜਗਤ ਵਿੱਚ ਰੁਚੀ ਰੱਖਣ ਵਾਲੇ ਲੋਕ ਵਿਕਟੋਰੀਆ ਵਿੱਚ ਕਰਵਾਈਆਂ ਜਾਣ ਵਾਲੀਆਂ ਰਾਸ਼ਟਰਮੰਡਲ ਖੇਡਾਂ 2026 ਦੀ ਕਾਫੀ ਉਤਸ਼ਾਹ ਨਾਲ ਉਡੀਕ ਕਰ ਰਹੇ ਸਨ।

ਪਰ ਵਿਕਟੋਰੀਆ ਦੀ ਸਰਕਾਰ ਮੁਤਾਬਕ ਉਮੀਦ ਤੋਂ ਜ਼ਿਆਦਾ ਖਰਚ ਹੋਣ ਕਾਰਨ ਉਹ ਇਹਨਾਂ ਖੇਡਾਂ ਦਾ ਆਯੋਜਨ ਨਹੀਂ ਕਰਵਾ ਸਕਣਗੇ।
ਇਸ ਫੈਸਲੇ ਨਾਲ ਆਸਟ੍ਰੇਲੀਆ ਵਿੱਚ ਖੇਡ ਜਗਤ ਨਾਲ ਸਬੰਧ ਰੱਖਣ ਵਾਲੇ ਨਿਰਾਸ਼ ਅਤੇ ਚਿੰਤਤ ਹਨ।

ਮੁੱਕੇਬਾਜ਼ੀ ਦੀ ਕੋਚ ਸਤਿੰਦਰ ਕੌਰ ਮੁਤਾਬਕ ਇਹਨਾਂ ਖੇਡਾਂ ਦੇ ਰੱਦ ਹੋਣ ਨਾਲ ਨਾ ਸਿਰਫ ਖੇਡ ਜਗਤ ਬਲਕਿ ਆਯੋਜਨਾਂ ਨਾਲ ਜੁੜੇ ਹੋਰ ਲੋਕਾਂ ਉੱਤੇ ਵੀ ਪ੍ਰਭਾਵ ਪਵੇਗਾ।
young kids.jpg
Satinder Kaur feels if the 2026 commonwealth Games could happen in Australia it would have motivated youngsters towards sports. Credit: Supplied by Satinder Kaur
ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਇਹ ਖੇਡਾਂ ਆਸਟ੍ਰੇਲੀਆ ਵਿੱਚ ਹੀ ਹੁੰਦੀਆਂ ਤਾਂ ਇਸ ਨਾਲ ਸਰਕਾਰ ਨੂੰ ਬਹੁਤ ਫਾਇਦਾ ਹੋਣਾ ਸੀ ਅਤੇ ਨੌਜਵਾਨ ਖਿਡਾਰੀਆਂ ਨੂੰ ਬਹੁਤ ਹੱਲਾਸ਼ੇਰੀ ਵੀ ਮਿਲਣੀ ਸੀ।

ਉਹਨਾਂ ਵਲੋਂ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਹੇਠਾਂ ਸਾਂਝੀ ਕੀਤੀ ਗਈ ਆਡੀਓ ‘ਤੇ ਕਲਿੱਕ ਕਰੋ:
LISTEN TO
Punjabi_20072023_CWG Cancellation.mp3 image

How sports experts feel about cancellation to host 2026 Commonwealth Games by Victoria

10:29

Share