'ਮਾਣ ਵਾਲ਼ੀ ਗੱਲ': ਆਸਟ੍ਰੇਲੀਆ ਦੀਆਂ 60 ਚੋਟੀ ਦੀਆਂ ਸਾਇੰਸਦਾਨਾਂ ਵਿੱਚ ਚੁਣੀ ਗਈ ਹੈ ਇਹ ਪੰਜਾਬਣ

Associate Professor Dr Parwinder Kaur.

Associate Professor Dr Parwinder Kaur. Source: Photo supplied by Uni WA.

ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਦੀ ਬਾਇਓਟੈਕਨੋਲੋਜਿਸਟ ਡਾ: ਪਰਵਿੰਦਰ ਕੌਰ ਨੂੰ ਸਾਇੰਸ ਐਂਡ ਟੈਕਨੋਲੋਜੀ ਆਸਟ੍ਰੇਲੀਆ ਦੁਆਰਾ 'ਸਟੈਮ ਦੇ ਨਵੇਂ 60 ਸੁਪਰਸਟਾਰ' ਵਜੋਂ ਚੁਣਿਆ ਗਿਆ ਹੈ।


ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ ਵਿੱਚ ਸਾਇੰਸ ਖੇਤਰ ਦੀ ਇੱਕ ਗਰੁੱਪ ਮੁੱਖੀ ਤੇ ਐਸੋਸੀਏਟ ਪ੍ਰੋਫੈਸਰ ਡਾ: ਪਰਵਿੰਦਰ ਕੌਰ ਦਾ ਨਾਂ ਹੁਣ ਆਸਟ੍ਰੇਲੀਆ ਦੇ ਚੋਟੀ ਦੇ ਸਾਇੰਸਦਾਨਾਂ ਵਿੱਚ ਸ਼ੁਮਾਰ ਹੈ।

ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਦੌਰਾਨ, ਡਾ: ਕੌਰ ਨੇ ਕਿਹਾ ਕਿ ਵਿਗਿਆਨ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈਮ) ਦੀਆਂ 60 ਸੁਪਰਸਟਾਰ ਸਾਇੰਸਦਾਨਾਂ ਵਿੱਚ ਨਾਂ ਆਉਣਾ ਉਨ੍ਹਾ ਲਈ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

ਸ੍ਰੀਮਤੀ ਕੌਰ ਨੇ ਕਿਹਾ, “ਮੈਂ ਸਾਇੰਸ ਐਂਡ ਟੈਕਨੋਲੋਜੀ ਆਸਟ੍ਰੇਲੀਆ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਵਿਗਿਆਨਕ ਖੋਜ ਦੇ ਖੇਤਰ ਵਿਚ ਅੱਗੇ ਵਧਣ ਅਤੇ ਸਥਾਪਤ ਹੋਣ ਦਾ ਇਹ ਵਧੀਆ ਮੌਕਾ ਦਿੱਤਾ ਹੈ।"
Australia’s newest Superstars of STEM – picture collage of 60 women scientists from science, technology, engineering and mathematics.
Australia’s newest Superstars of STEM – picture collage of 60 women scientists from science, technology, engineering and mathematics. Source: Supplied
ਡਾ: ਕੌਰ ਨੇ ਸਾਇੰਸ ਖੇਤਰ ਦੇ ਮੁੱਢਲੀ ਪੜ੍ਹਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਸੀ। 
Dr Parwinder Kaur at her laboratory.
Dr Parwinder Kaur at her translational research laboratory. Source: Photo supplied by Uni WA.
ਉਨ੍ਹਾਂ ਨਾਲ਼ ਪੂਰੀ ਗੱਲਬਾਤ ਸੁਨਣ ਲਈ ਇਸ ਆਡੀਓ ਲਿੰਕ ਉਤੇ ਕ੍ਲਿਕ ਕਰੋ
LISTEN TO
‘Huge honour’: Indian-origin scientist selected among Australia's 60 Superstars of STEM image

‘Huge honour’: Indian-origin scientist selected among Australia's 60 Superstars of STEM

SBS Punjabi

21/12/202022:00

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share