ਡਾ. ਸੋਹਲ ਤਸਮਾਨੀਆ ਯੂਨੀਵਰਸਿਟੀ ਦੇ ਸਕੂਲ ਆਫ਼ ਹੈਲਥ ਸਾਇੰਸਜ਼ ਵਿੱਚ ਸਾਹ ਨਾਲ਼ ਸਬੰਧਿਤ ਖੋਜ ਕਰਨ ਵਾਲ਼ੇ ਸਮੂਹ ਦੇ ਮੁਖੀ ਹਨ।
ਉਨ੍ਹਾਂ ਦੇ ਗਰੁੱਪ ਦਾ ਮੁੱਖ ਉਦੇਸ਼ ਫੇਫੜਿਆਂ ਦੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਕੀਤੀਆਂ ਜਾ ਰਹੀਆਂ ਕਲੀਨੀਕਲ ਅਤੇ ਮੁੱਢਲੀਆਂ ਵਿਗਿਆਨਕ ਖੋਜਾਂ ਦਾ ਅਧਿਐਨ ਕਰਨਾ ਹੈ।
ਡਾ. ਸੋਹਲ ਦੇ ਹਾਲ ਹੀ ਵਿੱਚ ਕੀਤੇ ਅਧਿਐਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਤਮਾਕੂਨੋਸ਼ੀ ਕਰਨ ਵਾਲੇ ਜ਼ਿਆਦਾਤਰ ਲੋਕ ਅਕਸਰ ਸਾਹ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਵਾਲ਼ੇ ਵਾਇਰਸਾਂ ਦੇ ਸ਼ਿਕਾਰ ਹੁੰਦੇ ਹਨ।ਐਸ ਬੀ ਐਸ ਪੰਜਾਬੀ ਨਾਲ ਆਪਣੀਆਂ ਤਾਜ਼ਾ ਖੋਜਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਿਰਧਾਰਤ ਕਰਨ ਲਈ ਵਧੇਰੇ ਖੋਜ ਦੀ ਲੋੜ ਹੈ ਕਿ ਤੰਬਾਕੂਨੋਸ਼ੀ, ਕੋਵਿਡ-19 ਦੀ ਲਾਗ, ਸੰਚਾਰ, ਅਤੇ ਵਿਕਾਸ ਨੂੰ ਕਿਵੇਂ ਪ੍ਰਭਾਵਤ ਕਰ ਸਕਦੀ ਹੈ।
Source: Supplied
ਡਾ. ਸੋਹਲ ਨੇ ਕਿਹਾ ਕਿ ਕੋਵਿਡ-19 ਦੀ ਲਾਗ, ਸੰਚਾਰਣ ਅਤੇ ਮੌਤ ਦਰ ਵਿਚ ਤੰਬਾਕੂਨੋਸ਼ੀ ਦੀ ਭੂਮਿਕਾ ਨੂੰ ਸਾਬਿਤ ਕਰਦੀ ਖੋਜ ਵੱਲ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਦੇਸ਼ਾਂ ਨੂੰ ਸਿਹਤ ਪ੍ਰੇਰਣਾ ਪੈਕੇਜ, ਵਿਗਿਆਨਕ ਖੋਜਾਂ ਅਤੇ ਤੰਬਾਕੂਨੋਸ਼ੀ ਦੀਆਂ ਦਰਾਂ ਨੂੰ ਹੋਰ ਘਟਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ।
ਕੋਵਿਡ-19 ਦੇ ਸਾਰੇ ਪਛਾਣੇ ਕੇਸਾਂ ਬਾਰੇ ਤੰਬਾਕੂਨੋਸ਼ੀ ਸਬੰਧੀ ਡਾਟਾ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਕਿਓਂਕਿ ਸਵਾਲ ਉਨ੍ਹਾਂ ਲੋਕਾਂ ਦੇ ਮਰੀਜ਼ ਬਣਨ ਦਾ ਹੀ ਨਹੀਂ ਬਲਕਿ ਉਨ੍ਹਾਂ ਤੋਂ ਦੂਜੇ ਲੋਕਾਂ ਵਿੱਚ ਇਸਦੇ ਫੈਲਾਅ ਦੀ ਰੋਕਥਾਮ ਦਾ ਵੀ ਹੈ।
ਡਾ. ਸੋਹਲ ਨੇ ਤਸਮਾਨੀਆ ਯੂਨੀਵਰਸਿਟੀ ਤੋਂ 2010 ਵਿੱਚ ਪੀ ਐਚ ਡੀ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਸਾਉਥੈਮਪਟਨ ਯੂਨੀਵਰਸਿਟੀ, ਯੂਕੇ ਤੋਂ ਬਾਇਓਕੈਮੀਕਲ ਫਾਰਮਾਕੋਲੋਜੀ ਵਿੱਚ ਮਾਸਟਰ ਦੀ ਡਿਗਰੀ ਹਾਸਿਲ ਕੀਤੀ ਸੀ।
ਡਾ. ਸੋਹਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬਾਇਓਕੈਮਿਸਟਰੀ ਅਤੇ ਅਣੂ ਬਾਇਓਲੋਜੀ ਵਿੱਚ ਮਾਸਟਰਜ਼ ਡਿਗਰੀ ਪੂਰੀ ਕਰਨ ਪਿੱਛੋਂ ਹੀ ਸਾਇੰਸ ਦੇ ਖੇਤਰ ਵਿੱਚ ਸਥਾਪਤੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ।
ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ