ਪੰਜਾਬੀ ਖੇਤੀਬਾੜੀ ਵਿਗਿਆਨੀ ਦੀ ਅਹਿਮ ਪ੍ਰਾਪਤੀ, ਆਸਟ੍ਰੇਲੀਆ 'ਚ ਨਵੀਂ 'ਸੁਪਰਫੂਡ' ਕਿਸਮ ਵਿਕਸਤ ਕਰਨ ਵਿੱਚ ਮਿਲੀ ਸਫਲਤਾ

 DPIRD research scientist Dr Harmohinder Dhammu, principal investigator of the project, in quinoa variety trial at Geraldton, WA.

DPIRD research scientist Dr Harmohinder Dhammu, principal investigator of the project, in quinoa variety trial at Geraldton, WA. Source: Supplied

ਪੱਛਮੀ ਆਸਟ੍ਰੇਲੀਆ ਦੇ ਖੇਤੀਬਾੜੀ ਖੋਜ ਵਿਗਿਆਨੀ ਡਾ. ਹਰਮੋਹਿੰਦਰ ਸਿੰਘ ਧੰਮੂ ਨੇ ਕਿੰਨੋਆ ਦੀ ਇੱਕ ਨਵੀਂ ਕਿਸਮ ਵਿਕਸਿਤ ਕਰਨ ਵਿੱਚ ਮੋਢੀ ਭੂਮਿਕਾ ਨਿਭਾਈ ਹੈ। ਕਿੰਨੋਆ ਇੱਕ ਸੂਡੋਸੀਰੀਅਲ ਫਸਲ ਹੈ ਜਿਸ ਨੂੰ ਅਕਸਰ ਉੱਚ ਪੌਸ਼ਟਿਕ ਮਿਆਰ ਕਾਰਨ ‘ਸੁਪਰਫੂਡ’ ਦਾ ਲੇਬਲ ਦਿੱਤਾ ਜਾਂਦਾ ਹੈ।


ਐਗਰੀਫਿਊਚਰਜ਼ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਅਨ ਪ੍ਰਾਇਮਰੀ ਉਦਯੋਗ ਅਤੇ ਖੇਤਰੀ ਵਿਕਾਸ ਵਿਭਾਗ (ਡੀ ਪੀ ਆਈ ਆਰ ਡੀ) ਨੇ ਕਿੰਨੋਆ ਦੀ ਇੱਕ ਨਵੀਂ ਕਿਸਮ -ਕਰੂਸੋ ਵਾਈਟ ਲਈ ਸਾਂਝਾ ਉੱਦਮ ਕੀਤਾ ਹੈ।

ਡੀ ਪੀ ਆਈ ਆਰ ਡੀ ਦੇ ਖੋਜਕਰਤਾ ਡਾ. ਹਰਮੋਹਿੰਦਰ ਸਿੰਘ ਧੰਮੂ ਇਸ ਪ੍ਰੋਜੈਕਟ ਦੇ ਪ੍ਰਮੁੱਖ ਜਾਂਚਕਰਤਾ ਹਨ ਜਿਨ੍ਹਾਂ ਨੇ ਹੋਰ ਖੋਜਕਰਤਾਵਾਂ ਨਾਲ ਮਿਲਕੇ ਪੱਛਮੀ ਆਸਟ੍ਰੇਲੀਆ ਦੇ ਕਣਕ ਉਗਾਉਣ ਵਾਲ਼ੇ ਖੇਤਰ ਵਿੱਚ ਇਸ ਫਸਲ ਤੋਂ ਵਧੀਆ ਝਾੜ ਲੈਣ ਲਈ ਅਧਿਐਨ ਕੀਤਾ।
Quinoa is a pseudocereal crop which closely resembles grains in its appearance and characteristics.
Quinoa is a pseudocereal crop which closely resembles grains in its appearance and characteristics. Source: Supplied
ਡਾ. ਧੰਮੂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਫਿਲਹਾਲ ਕਿੰਨੋਆ ਨੂੰ ਆਪਣੀ ਭਾਰੀ ਮੰਗ ਦੇ ਚਲਦਿਆਂ ਦੱਖਣੀ ਅਮਰੀਕਾ ਤੋਂ ਆਸਟ੍ਰੇਲੀਆ ਆਯਾਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਨਵੀਂ ਕਿਸਮ ਦੇ ਵਿਕਾਸ ਨਾਲ ਆਸਟ੍ਰੇਲੀਅਨ ਕਿਸਾਨ ਇਸ ਦੇ ਵਧੇ ਹੋਏ ਉਤਪਾਦਨ ਦੇ ਚਲਦਿਆਂ ਸਥਾਨਕ ਅਤੇ ਅੰਤਰਰਾਸ਼ਟਰੀ ਮੰਗ ਦੀ ਸੰਭਾਵਤ ਤੌਰ 'ਤੇ ਪੂਰਤੀ ਕਰ ਸਕਣਗੇ।
ਆਸਟ੍ਰੇਲੀਆ ਦੀ ਇਹ ਪਹਿਲੀ ਜਨਤਕ ਨਾਨ-ਕੰਟਰੈਕਟ ਕਿਸਮ ਹੈ। ਅਸੀਂ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਸਾਨ ਇਸ ਨੂੰ ਆਪਣੇ ਫਸਲੀ ਚੱਕਰ ਵਿੱਚ ਅਪਣਾਉਣਗੇ।
ਕਿੰਨੋਆ ਦੱਖਣੀ ਅਮਰੀਕਾ ਦੀ ਫਸਲ ਹੈ ਅਤੇ ਪਿਛਲੇ 5000 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਓਥੋਂ ਦੇ ਸਥਾਨਕ ਲੋਕਾਂ ਦਾ ਮੁੱਖ ਭੋਜਨ ਰਿਹਾ ਹੈ।
Quinoa is mainly imported into Australia from South America.
Quinoa is mainly imported into Australia from South America. Source: Pixabay
ਇਹ ਮੰਨਿਆ ਜਾਂਦਾ ਹੈ ਕਿ ਅਨਾਜ ਅਤੇ ਫਲ਼ੀਦਾਰ ਫ਼ਸਲਾਂ ਦੀ ਤੁਲਨਾ ਵਿੱਚ ਇਸ ਵਿੱਚ ਜਿਆਦਾ ਪੌਸ਼ਟਿਕਤਾ ਹੈ।

“ਇਹ ਪਾਇਆ ਗਿਆ ਹੈ ਕਿ ਮਨੁੱਖੀ ਵਿਕਾਸ ਲਈ ਬਹੁਤ ਸਾਰੇ ਜ਼ਰੂਰੀ ਅਮੀਨੋ ਐਸਿਡ ਇਸ ਵਿੱਚ ਹੁੰਦੇ ਹਨ। ਇਹ ਗਲੂਟਨ ਰਹਿਤ ਹੈ, ਇਸ ਵਿੱਚ ਪ੍ਰੋਟੀਨ ਦੀ ਉੱਚ ਮਾਤਰਾ ਹੈ ਅਤੇ ਇਸਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਹਨਾਂ ਸਭ ਗੱਲਾਂ ਦੇ ਹੁੰਦਿਆਂ ਇਸਨੂੰ ਅਕਸਰ ਸੁਪਰਫੂਡ ਦਾ ਨਾਂ ਦਿੱਤਾ ਜਾਂਦਾ ਹੈ,” ਡਾ ਧੰਮੂ ਨੇ ਕਿਹਾ।

ਡਾ. ਧੰਮੂ ਪਿਛਲੇ ਵੀਹ ਸਾਲਾਂ ਤੋਂ ਪੱਛਮੀ ਆਸਟ੍ਰੇਲੀਆ ਵਿੱਚ ਖੇਤੀਬਾੜੀ ਖ਼ੋਜ-ਪੜਤਾਲ ਵਿੱਚ ਲੱਗੇ ਹੋਏ ਹਨ। ਉਨ੍ਹਾਂ ਖੇਤੀਬਾੜੀ ਖੋਜ-ਅਧਿਐਨ ਦੀ ਮੁਢਲੀ ਪੜ੍ਹਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚੋਂ ਕੀਤੀ ਜਿਸ ਉਪਰੰਤ ਉਹ ਆਪਣੀ ਪਰਵਾਸ-ਯਾਤਰਾ ਸ਼ੁਰੂ ਕਰਦਿਆਂ ਆਸਟ੍ਰੇਲੀਆ ਆ ਗਏ।

ਡਾ. ਧੰਮੂ ਨੇ ਹਾਲ ਹੀ ਵਿੱਚ ਸਰੋਂ ਦੀ ਫ਼ਸਲ ਲਈ ਨਦੀਨਨਾਸ਼ਕਾਂ ਸਬੰਧੀ ਸਾਰੀ ਜਾਣਕਾਰੀ ਇੱਕੋ ਜਗਾਹ ਸਮੇਟਦਿਆਂ ਇੱਕ ਬੁਲੇਟਿਨ ਤਿਆਰ ਕਰਨ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ।
Dr Dhammu is involved in the agriculture research in Western Australia for the last twenty years.
Dr Dhammu is involved in the agriculture research in Western Australia for the last twenty years. Source: Supplied
ਡਾ. ਧੰਮੂ ਨਾਲ ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਪਲੇਅਰ 'ਤੇ ਕਲਿਕ ਕਰੋ। ਇਸ ਇੰਟਰਵਿਊ ਵਿੱਚ ਉਨ੍ਹਾਂ ਜਿਥੇ ਪੱਛਮੀ ਆਸਟ੍ਰੇਲੀਆ ਵਿਚਲੇ ਖੇਤੀਬਾੜੀ ਸੈਕਟਰ ਸਬੰਧੀ ਵੇਰਵਾ ਦਿੱਤਾ ਹੈ ਓਥੇ ਆਪਣੇ ਖੋਜ-ਅਧਿਐਨ ਬਾਰੇ ਵੀ ਸਮੁੱਚੀ ਜਾਣਕਾਰੀ ਸਾਂਝੀ ਕੀਤੀ ਹੈ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ   ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share