ਆਸਟ੍ਰੇਲੀਅਨ ਸਰਕਾਰ ਵਲੋਂ ਹੁਨਰਮੰਦ ਕਾਮਿਆਂ ਦੀਆਂ 60,000 ਸਥਾਈ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦੇਣ ਦਾ ਐਲਾਨ

Australia Visa Approved skilled migrants permanent

Australia Visa Approved skilled migrants permanent visas Source: iStockphoto / Getty Images

ਕਾਮਿਆਂ ਦੀ ਘਾਟ ਅਤੇ ਵੀਜ਼ਾ ਬੈਕਲਾਗ ਦੇ ਮੁੱਦੇ ਨਾਲ ਨਜਿੱਠਣ ਲਈ ਆਸਟ੍ਰੇਲੀਅਨ ਸਰਕਾਰ ਨੇ ਵਿਦੇਸ਼ੀ ਹੁਨਰਮੰਦ ਕਾਮਿਆਂ ਦੀਆਂ 60,000 ਸਥਾਈ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਹੈ। ਸਿਹਤ, ਸਿੱਖਿਆ ਅਤੇ ਏਜਡ ਕੇਅਰ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਸਰਕਾਰ ਵਲੋਂ ਆਫਸ਼ੋਰ ਹੁਨਰਮੰਦ ਬਿਨੈਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ।


ਆਸਟ੍ਰੇਲੀਆ ਵਿੱਚ ਵੀਜ਼ਾ ਪ੍ਰੋਸੈਸਿੰਗ 'ਚ ਦੇਰੀ ਦੇ ਅੜਿੱਕੇ ਅਤੇ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨ ਲਈ ਫੈਡਰਲ ਸਰਕਾਰ ਵਲੋਂ ਵਿਦੇਸ਼ੀ ਹੁਨਰਮੰਦ ਕਾਮਿਆਂ ਦੁਆਰਾ ਦਰਜ ਕਰਵਾਈਆਂ ਗਈਆਂ 60,000 ਸਥਾਈ ਵੀਜ਼ਾ ਅਰਜ਼ੀਆਂ ਨੂੰ ਪਹਿਲ ਦੇਕੇ ਨਿਪਟਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਕੋਵਿਡ-19 ਦੌਰਾਨ ਬਾਰਡਰ ਬੰਦ ਹੋਣ ਦੇ ਪ੍ਰਭਾਵ ਕਾਰਨ ਕਈ ਵੀਜ਼ਾ ਸ਼੍ਰੇਣੀਆਂ ਵਿੱਚ ਲਗਭਗ 10 ਲੱਖ ਅਰਜ਼ੀਆਂ ਦਾ ਬੈਕਲਾਗ ਸਾਹਮਣੇ ਆਇਆ ਹੈ।
ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਰ ਓ'ਨੀਲ ਨੇ ਪੁਸ਼ਟੀ ਕੀਤੀ ਹੈ ਕਿ ਵਿਭਾਗ ਨੇ ਵੀਜ਼ਾ ਸੰਕਟ ਨੂੰ ਦੂਰ ਕਰਨ ਲਈ ਸਰੋਤਾਂ ਨੂੰ ਮੁੜ ਨਿਰਦੇਸ਼ਤ ਕੀਤਾ ਹੈ, ਹੋਰ ਸਟਾਫ ਭਰਤੀ ਕੀਤਾ ਹੈ ਅਤੇ ਇਸ ਨੂੰ ਨਜਿੱਠਣ ਲਈ ਹੁਨਰਮੰਦ ਕਾਮਿਆਂ ਨੂੰ ਤਰਜੀਹ ਦਿੱਤੀ ਜਾਵੇਗੀ।

ਬੁੱਧਵਾਰ ਨੂੰ ਦਿੱਤੇ ਇਕ ਬਿਆਨ ਦੌਰਾਨ  ਸ਼੍ਰੀਮਤੀ ਨੀਲ ਨੇ ਕਿਹਾ ਕਿ,"ਮੇਰੇ ਲਈ ਅਸਲ ਤਰਜੀਹ ਇਹ ਹੈ ਕਿ ਅਸੀਂ ਬੈਕਲਾਗ ਦੁਆਰਾ ਤੇਜ਼ੀ ਨਾਲ ਕੰਮ ਕਰਨ ਲਈ ਸਿਸਟਮ ਦੀਆਂ ਰੁਕਾਵਟਾਂ ਦੇ ਅੰਦਰ ਕੀ ਕਰ ਸਕਦੇ ਹਾਂ। "

"ਤਬਦੀਲੀ ਉਹਨਾਂ ਲੋਕਾਂ ਨੂੰ ਤਰਜੀਹ ਦੇ ਰਹੀ ਹੈ ਜੋ ਆਫਸ਼ੋਰ ਹਨ ਅਤੇ ਇੱਥੇ ਕੰਮ ਕਰਨ ਲਈ ਆਉਣਾ ਚਾਹੁੰਦੇ ਹਨ- ਜਿੰਨੀ ਜਲਦੀ ਹੋ ਸਕੇ ਉਹਨਾਂ ਐਪਲੀਕੇਸ਼ਨਾਂ ਉੱਤੇ ਸਰਕਾਰ ਕੰਮ ਕਰਨਾ ਚਾਹੁੰਦੀ ਹੈ।"

ਨਵੇਂ ਸਰਕਾਰੀ ਅੰਕੜਿਆਂ ਨੇ ਖੁਲਾਸਾ ਕੀਤਾ ਹੈ ਕਿ ਸਾਰੀਆਂ ਸ਼੍ਰੇਣੀਆਂ ਵਿੱਚ ਮੌਜੂਦਾ ਵੀਜ਼ਾ ਬੈਕਲਾਗ ਵਿੱਚ ਕੁੱਲ 961,016 ਵੀਜ਼ਾ ਅਰਜ਼ੀਆਂ ਹਨ, ਜਿਨ੍ਹਾਂ ਵਿੱਚੋਂ 560,187 ਆਸਟ੍ਰੇਲੀਆ ਤੋਂ ਬਾਹਰ ਦੇ ਲੋਕਾਂ ਦੁਆਰਾ ਦਰਜ ਕੀਤੀਆਂ ਗਈਆਂ ਹਨ।

ਇਸ ਵਿੱਚ ਸਥਾਈ ਵੀਜ਼ੇ ਦੀ ਮੰਗ ਕਰਨ ਵਾਲੇ 57,906 ਹੁਨਰਮੰਦ ਕਾਮੇ ਸ਼ਾਮਿਲ ਹਨ ਅਤੇ ਹੁਨਰਮੰਦ ਕਾਮਿਆਂ ਤੋਂ ਇਲਾਵਾ ਹੋਰ 13,806 ਆਫਸ਼ੋਰ ਵੀਜ਼ਾ ਬਿਨੈਕਾਰ ਅਸਥਾਈ ਵੀਜ਼ੇ ਦੀ ਮੰਗ ਕਰ ਰਹੇ ਹਨ।

ਸ਼੍ਰੀਮਤੀ ਨੀਲ ਨੇ ਸਵੀਕਾਰ ਕੀਤਾ ਹੈ ਕਿ ਸ਼ੁਰੂਆਤੀ ਯੋਜਨਾ ਇੱਕ ਛੋਟੀ ਮਿਆਦ ਦੀ ਪ੍ਰਤੀਕਿਰਿਆ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਮਾਈਗ੍ਰੇਸ਼ਨ ਪ੍ਰੋਗਰਾਮ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ, ਇਸ ਬਾਰੇ ਸਰਕਾਰ 1-2 ਸਤੰਬਰ ਨੂੰ ਹੋਣ ਵਾਲੇ ਨੌਕਰੀ ਸੰਮੇਲਨ ਵਿੱਚ ਚਰਚਾ ਕਰੇਗੀ।

ਪਿਛਲੀ ਮੋਰੀਸਨ ਸਰਕਾਰ ਦੇ ਅਧੀਨ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ 160,000 ਪ੍ਰਤੀ ਸਾਲ ਅਰਜ਼ੀਆਂ ਤੱਕ ਸੀਮਿਤ ਸੀ।

ਪਰ ਕੋਵਿਡ-19 ਦੇ ਪ੍ਰਭਾਵ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਇਸ ਗਿਰਾਵਟ ਨੂੰ ਨਕਾਰਾਤਮਕ ਪੱਧਰ 'ਤੇ ਦੇਖਿਆ।

ਸਾਲਾਨਾ ਮਾਈਗ੍ਰੇਸ਼ਨ ਪ੍ਰੋਗਰਾਮ ਨੂੰ 160,000 ਤੋਂ  200,000 ਤੱਕ ਵਧਾਉਣ ਦੀ ਮੰਗ 

ਆਸਟ੍ਰੇਲੀਅਨ ਚੈਂਬਰ ਆਫ਼ ਕਾਮਰਸ ਨੇ ਦੇਸ਼ ਦੇ ਆਰਥਿਕ ਮਾਰਗ ਨੂੰ ਮਹਾਂਮਾਰੀ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਲਈ ਸਾਲਾਨਾ ਮਾਈਗ੍ਰੇਸ਼ਨ ਪ੍ਰੋਗਰਾਮ ਨੂੰ 160,000 ਤੋਂ ਵਧਾ ਕੇ 200,000 ਲੋਕਾਂ ਤੱਕ ਵਧਾਉਣ ਦੀ ਮੰਗ ਕੀਤੀ ਹੈ।

21 ਦਸੰਬਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਮੁੜ ਖੁੱਲ੍ਹਣ ਨਾਲ ਮਾਈਗ੍ਰੇਸ਼ਨ ਨੰਬਰਾਂ ਦੀ ਹੌਲੀ ਹੌਲੀ ਰਿਕਵਰੀ ਹੋਈ ਹੈ, ਪਰ ਕਾਰੋਬਾਰ ਅਜੇ ਵੀ ਹੁਨਰ ਦੀ ਘਾਟ ਨੂੰ ਪੂਰਾ ਕਰਨ ਲਈ ਸਟਾਫ ਲਿਆਉਣ ਲਈ ਉਡੀਕ ਕਰ ਰਹੇ ਹਨ।
ਖਜ਼ਾਨਚੀ ਜਿਮ ਚੈਲਮਰਜ਼ ਨੇ ਐਸ ਬੀ ਐਸ ਨੂੰ ਦੱਸਿਆ ਕਿ “ਹੁਣ ਵੀਜ਼ਾ ਬਿਨੈਕਾਰਾਂ ਦੀ ਲੰਮੀ ਕਤਾਰ ਵਿੱਚ ਅਰਥਵਿਵਸਥਾ ਚੀਕ ਰਹੀ ਹੈ, ਤੇ ਹੁਨਰਮੰਦ ਕਾਮਿਆਂ 'ਤੇ ਧਿਆਨ ਕੇਂਦਰਿਤ ਕਰਨਾ ਮੇਰੇ ਖਿਆਲ ਵਿੱਚ ਇੱਕ ਚੰਗਾ ਕਦਮ ਹੈ - ਅਸੀਂ ਇਸ ਸਮੇਂ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਮਜ਼ਦੂਰਾਂ ਦੀ ਘਾਟ ਅਸਲ ਵਿੱਚ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀ ਹੈ।"

ਆਸਟਰੇਲੀਆ ਦੀ ਬੇਰੋਜ਼ਗਾਰੀ ਦਰ ਜੂਨ ਵਿੱਚ 3.5 ਪ੍ਰਤੀਸ਼ਤ ਤੱਕ ਡਿੱਗ ਗਈ ਸੀ - 48 ਸਾਲਾਂ ਵਿੱਚ ਇਹ ਸਭ ਤੋਂ ਘੱਟ ਦਰ ਸੀ। ਘੱਟ ਬੇਰੁਜ਼ਗਾਰੀ ਅਤੇ ਮਜ਼ਬੂਤ ​​ਲੇਬਰ ਮਾਰਕੀਟ ਦੇ ਬਾਵਜੂਦ, ਹੁਨਰਮੰਦਾਂ ਦੀ ਘਾਟ ਆਸਟ੍ਰੇਲੀਆ ਲਈ ਇੱਕ ਚੁਣੌਤੀ ਬਣੀ ਹੋਈ ਹੈ।

ਪੂਰੀ ਜਾਣਕਾਰੀ ਪੰਜਾਬੀ ਵਿੱਚ ਸੁਣਨ ਲਈ ਆਡੀਓ ਲਿੰਕ 'ਤੇ ਕਲਿੱਕ ਕਰੋ

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share