ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ 'ਸਕਿਲਡ ਕਾਮਿਆਂ' ਦੀ ਘਾਟ ਅਤੇ ਵੀਜ਼ਾ ਬੈਕਲਾਗ ਦੇ ਮੁੱਦੇ ਤੇ ਬੋਲਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਦੇਸ਼ ਵਿੱਚ ਸਕਿਲਡ ਕਾਮਿਆਂ ਲਈ ਬਿਹਤਰ ਸਥਾਈ ਪ੍ਰਵਾਸ ਤਰੀਕੇ ਦੇਣ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੇਬਰ ਸਰਕਾਰ ਨੂੰ ਵੀਜ਼ਿਆਂ ਦਾ ਇੱਕ ਵੱਡਾ 'ਬੈਕਲਾਗ' ਲਿਬਰਲ ਸਰਕਾਰ ਵੱਲੋਂ ਮਿਲਿਆ ਹੈ ਜਿਸ ਦਾ ਢੁਕਵਾਂ ਹਲ ਕਢਣ ਲਈ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ, "ਇਸ ਸਮੇਂ ਜਿਸ ਵੇਲੇ ਬਹੁਤ ਸਾਰੇ ਖੇਤਰਾਂ ਵਿੱਚ ਸਕਿਲਡ ਕਾਮਿਆਂ ਦੀ ਵੱਡੀ ਘਾਟ ਹੈ ਉਸੀ ਸਮੇਂ ਇਥੇ ਰਹਿੰਦੇ ਕਾਮਿਆਂ ਨੂੰ ਸਥਾਈ ਵੀਜ਼ੇ ਲਈ ਲੰਮੀ ਉਡੀਕ ਕਰਨੀ ਪੈ ਰਹੀ ਹੈ।"
"ਅਸਥਾਈ ਤੌਰ ਉੱਤੇ ਸਕਿਲਡ ਕਾਮਿਆਂ ਦੀ ਘਾਟ ਨੂੰ ਭਾਵੇਂ ਅਸਥਾਈ ਪ੍ਰਵਾਸ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ ਪਰ ਸਥਾਈ ਨਿਵਾਸ ਹੀ ਇਸ ਘਾਟ ਨੂੰ ਪੂਰਾ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ" ਉਨ੍ਹਾਂ ਕਿਹਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ