ਤਨੁਸ਼੍ਰੀ ਨਾਥ ਅਤੇ ਮੁਹੰਮਦ ਹੁਸੈਨ ਏਜ਼ਮਾਈਲੀ ਹਰ ਰੋਜ਼ ਸਵੇਰੇ ਉਠਕੇ ਸਭ ਤੋਂ ਪਹਿਲਾਂ ਆਪਣੀ ਵਿਦਿਆਰਥੀ ਵੀਜ਼ਾ ਅਰਜ਼ੀ ਦੇ ਨਤੀਜੇ ਦਾ ਪਤਾ ਲਗਾਉਣ ਲਈ ਗ੍ਰਹਿ ਮਾਮਲਿਆਂ ਦੇ ਵਿਭਾਗ ਦੀ ਵੈੱਬਸਾਈਟ ਉੱਤੇ ਜਾਂਦੇ ਹਨ ਪਰ ਉਨ੍ਹਾਂ ਦੀ ਅਰਜ਼ੀ ‘ਤੇ ਕੋਈ ਅਪਡੇਟ ਨਹੀਂ ਹੁੰਦੀ।
ਸ੍ਰੀਮਤੀ ਨਾਥ ਨੇ ਐਸ.ਬੀ.ਐਸ. ਨਿਊਜ਼ ਨੂੰ ਦੱਸਿਆ ਕਿ ਉਸਨੇ ਵਿਦਿਆਰਥੀ ਵੀਜ਼ੇ ਲਈ ਜਨਵਰੀ 2021 ਵਿੱਚ ਅਰਜ਼ੀ ਦਿੱਤੀ ਸੀ ਅਤੇ ਮਾਰਚ 2021 ਤੋਂ ਬਾਅਦ ਉਸਦੀ ਅਰਜ਼ੀ ਅੱਪਡੇਟ ਨਹੀਂ ਕੀਤੀ ਗਈ।
ਦੂਜੇ ਪਾਸੇ ਤਹਿਰਾਨ ਵਿੱਚ ਸ਼੍ਰੀਮਾਨ ਏਜ਼ਮਾਈਲੀ ਵੀ ਸ਼੍ਰੀਮਤੀ ਨਾਥ ਦੀ ਤਰ੍ਹਾਂ ਹੀ ਪਰੇਸ਼ਾਨ ਹਨ।
ਏਜ਼ਮਾਈਲੀ ਨੇ ਐਸ.ਬੀ.ਐਸ. ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਵਾਰ-ਵਾਰ ਆਪਣੀਆਂ ਈ-ਮੇਲਜ਼ ਚੈੱਕ ਕਰਦੇ ਹਨ ਅਤੇ ਹਰ ਰੋਜ਼ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੱਲ ਉਨ੍ਹਾਂ ਦੀ ਅਰਜ਼ੀ ਦੀ ਕਾਰਵਾਈ ਕੀਤੀ ਜਾਵੇਗੀ ਪਰ ਉਹ ਹਮੇਸ਼ਾਂ ਨਿਰਾਸ਼ ਹੋ ਜਾਂਦੇ ਹਨ।ਸ਼੍ਰੀਮਤੀ ਨਾਥ ਅਤੇ ਸ਼੍ਰੀਮਾਨ ਏਜ਼ਮਾਈਲੀ ਇਕੱਲੇ ਨਹੀਂ ਹਨ ਬਲਕਿ 30 ਜੂਨ ਤੱਕ, 74,700 ਤੋਂ ਵੱਧ 'ਆਫਸ਼ੋਰ' ਵਿਦਿਆਰਥੀ ਵੀਜ਼ਾ ਅਰਜ਼ੀਆਂ ਅਤੇ 69,700 ਤੋਂ ਵੱਧ 'ਔਨਸ਼ੋਰ' ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿਭਾਗ ਦੁਆਰਾ ਕਾਰਵਾਈ ਕੀਤੇ ਜਾਣ ਦੀ ਉਡੀਕ ਕਰ ਰਹੀਆਂ ਹਨ।
India-based Tanushree Nath applied for an Australian student visa in January 2021 and has still not received an outcome. Source: Supplied by Tanushree Nath
ਆਫਸ਼ੋਰ ਵੀਜ਼ਾ ਅਰਜ਼ੀਆਂ ਵਿੱਚੋਂ, 650 ਤੋਂ ਵੱਧ ਅਰਜ਼ੀਆਂ 18 ਮਹੀਨੇ ਪਹਿਲਾਂ ਦਰਜ ਕੀਤੀਆਂ ਗਈਆਂ ਸਨ।
ਤਸਮਾਨੀਅਨ ਸੈਨੇਟਰ ਅਤੇ ਗ੍ਰੀਨਜ਼ ਦੇ ਇਮੀਗ੍ਰੇਸ਼ਨ ਬੁਲਾਰੇ ਨਿਕ ਮੈਕਕਿਮ ਦੇ ਅਨੁਸਾਰ, ਇਹ ਬਿਲਕੁਲ ਸ਼ਰਮਨਾਕ ਹੈ ਕਿ ਲੋਕ ਵਿਭਾਗ ਤੋਂ ਜਵਾਬ ਪ੍ਰਾਪਤ ਕਰਨ ਲਈ 18 ਮਹੀਨਿਆਂ ਤੋਂ ਵੱਧ ਅਤੇ – ਕੁਝ ਮਾਮਲਿਆਂ ਵਿੱਚ – ਸਾਲਾਂ ਤੋਂ ਉਡੀਕ ਕਰ ਰਹੇ ਹਨ।
ਵਿਭਾਗ ਦੁਆਰਾ ਕਾਰਵਾਈ ਕੀਤੇ ਜਾਣ ਦੀ ਉਡੀਕ ਕਰ ਰਹੇ ਆਫਸ਼ੋਰ ਵੀਜ਼ਾ ਅਰਜ਼ੀਆਂ ਵਿੱਚੋਂ ਲਗਭਗ 31 ਪ੍ਰਤੀਸ਼ਤ, ਦੋ ਮਹੀਨਿਆਂ ਤੋਂ ਵੱਧ ਪੁਰਾਣੀਆਂ ਹਨ।
ਉਨ੍ਹਾਂ ਕਿਹਾ ਕਿ ਕਾਰਵਾਈ ਲਈ ਦੋ ਮਹੀਨਿਆਂ ਦੇ ਇੰਤਜ਼ਾਰ ਦਾ ਸਮਾਂ ਵਾਜਬ ਹੈ ਪਰ ਇਸ ਤੋਂ ਵੱਧ ਸਮਾਂ ਬੀਤ ਜਾਣਾ ਹਰ ਕਿਸੇ ਲਈ ਨਿਰਾਸ਼ਾਜਨਕ ਹੈ।
ਆਖ਼ਿਰ ਇਹ ਦੇਰੀ ਕਿਉਂ ਲੱਗ ਰਹੀ ਹੈ?
ਐਸ.ਬੀ.ਐਸ. ਨਿਊਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਦੱਸਿਆ ਕਿ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਸਾਰੇ ਗੈਰ-ਨਾਗਰਿਕਾਂ ਨੂੰ ਲਾਜ਼ਮੀ ਸਿਹਤ, ਚਰਿੱਤਰ ਅਤੇ ਰਾਸ਼ਟਰੀ ਸੁਰੱਖਿਆ ਜਾਂਚਾਂ ਨੂੰ ਪੂਰਾ ਕਰਨਾ ਪੈਂਦਾ ਹੈ ਜਿਸ ਵਿੱਚ ਕੁੱਝ ਸਮਾਂ ਲੱਗ ਜਾਂਦਾ ਹੈ।
ਪਰ ਸੈਨੇਟਰ ਮੈਕਕਿਮ ਦਾ ਕਹਿਣਾ ਹੈ ਕਿ 18 ਮਹੀਨੇ ਦੀ ਉਡੀਕ ਦਾ ਸਮਾਂ ਕਿਸੇ ਵੀ ਸੂਰਤ ਵਿੱਚ ਜਾਇਜ਼ ਨਹੀਂ ਹੈ।
ਕੀ ਅਜੇ ਵੀ ਆਸਟਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਨਭਾਉਂਦਾ ਦੇਸ਼ ਹੈ?
ਸ਼੍ਰੀਮਤੀ ਨਾਥ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਦੋਸਤਾਂ ਨਾਲ ਵੀਜ਼ਾ ਪ੍ਰੋਸੈਸਿੰਗ ਵਿੱਚ ਲੱਗ ਰਹੀ ਦੇਰੀ ਦਾ ਜ਼ਿਕਰ ਕਰਦੇ ਹਨ ਤਾਂ ਉਹਨਾਂ ਦੇ ਦੋਸਤ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਸਟਰੇਲੀਆ ਵਿੱਚ ਵੀਜ਼ਾ ਅਪਲਾਈ ਨਹੀਂ ਕਰਨਾ ਚਾਹੀਦਾ ਸੀ।
ਤਨੁਸ਼੍ਰੀ ਨਾਥ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਦੋਸਤ ਅਕਸਰ ਇਹ ਕਹਿੰਦੇ ਹਨ ਕਿ ਸ਼੍ਰੀਮਤੀ ਨਾਥ ਨੂੰ ਯੋਰਪ ਜਾਂ ਅਮਰੀਕਾ ਲਈ ਵੀਜ਼ਾ ਅਰਜ਼ੀ ਦੇਣੀ ਚਾਹੀਦੀ ਸੀ ਕਿਉਂਕਿ ਉਥੇ ਹਾਂ ਜਾਂ ਨਾਂ ਦਾ ਜਵਾਬ ਜਲਦੀ ਮਿਲ ਜਾਂਦਾ ਹੈ। ਸ਼੍ਰੀਮਤੀ ਨਾਥ ਦਾ ਕਹਿਣਾ ਹੈ ਕਿ ਪ੍ਰੋਸੈਸਿੰਗ ਵਿੱਚ ਲੱਗ ਰਹੀ ਦੇਰੀ ਕਾਰਨ ਉਹਨਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੈਨੇਟਰ ਮੈਕਕਿਮ ਦਾ ਕਹਿਣਾ ਹੈ ਕਿ ਆਸਟਰੇਲੀਆ ਦੀ ਸਰਹੱਦ ਬੰਦ ਹੋਣ ਕਾਰਨ ਮਹਾਂਮਾਰੀ ਦੇ ਪਹਿਲੇ ਦੋ ਸਾਲਾਂ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘੱਟ ਗਿਣਤੀ ਕਾਰਨ ਆਸਟਰੇਲੀਆ ਦੀ ਸਾਖ ਪ੍ਰਭਾਵਿਤ ਹੋਈ ਹੈ। ਉਹਨਾਂ ਜ਼ੋਰ ਦਿੱਤਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟਰੇਲੀਆ ਵਿੱਚ ਆ ਕੇ ਪੜ੍ਹਾਈ ਕਰਨ ਲਈ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਸ ਸਮੱਸਿਆ ਦਾ ਕੀ ਹੱਲ ਹੈ?
Greens Senator Nick McKim. Source: AAP
ਸੈਨੇਟਰ ਮੈਕਕਿਮ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਨਵੇਂ ਬਣੇ ਇਮੀਗ੍ਰੇਸ਼ਨ ਦੇ ਮੰਤਰੀ ਐਂਡਰੀਓ ਗਾਈਲਜ਼ ਨੂੰ ਵਿਭਾਗ ਵੱਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਇੰਨ੍ਹਾਂ ਅਰਜ਼ੀਆਂ ਦੀ ਸਿਰਫ ਨਿਰਪੱਖ ਢੰਗ ਨਾਲ ਹੀ ਨਹੀਂ ਬਲਕਿ ਵਾਜਬ ਸਮਾਂ ਸੀਮਾ ਦੇ ਅੰਦਰ ਪ੍ਰਕਿਰਿਆ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਮੰਤਰੀ ਨੂੰ ਆਪਣੇ ਵਿਭਾਗ ਦੇ ਵੀਜ਼ਾ ਪ੍ਰੋਸੈਸਿੰਗ ਦੇ ਹਿੱਸੇ ਲਈ ਵਧੇਰੇ ਵਿੱਤੀ ਅਤੇ ਮਨੁੱਖੀ ਸਰੋਤ ਅਲਾਟ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਵਿਭਾਗ ਨੂੰ ਪ੍ਰੋਸੈਸਿੰਗ ਲਈ ਇੱਕ ਵਾਜਬ ਸਮਾਂ ਸੀਮਾ ਨਿਰਧਾਰਿਤ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ