ਹੁਨਰਮੰਦ ਪ੍ਰਵਾਸੀ ਵੀਜ਼ਾ ਅਰਜ਼ੀਆਂ 'ਤੇ ਫ਼ੈਸਲੇ ਵਿੱਚ ਹੋ ਸਕਦੀ ਹੈ ਹੋਰ ਦੇਰੀ, ਵਿਦਿਆਰਥੀਆਂ ਨੂੰ ਮਿਲੇਗੀ ਤਰਜੀਹ

ਆਸਟ੍ਰੇਲੀਆ ਵਿੱਚ ਪ੍ਰਵਾਸ ਨੀਤੀਆਂ ਵਿੱਚ ਲਿਆਂਦੇ ਗਏ ਬਦਲਾਵ ਹੇਠ ਸਰਕਾਰ ਅਪਣੇ ਸਾਧਨ ਮਜਬੂਰ ਹਲਾਤਾਂ ਵਿੱਚ ਫ਼ਸੇ ਗੈਰ-ਨਾਗਰਿਕਾਂ, ਤੁਰੰਤ ਯਾਤਰਾ ਕਰਨ ਦੇ ਲੋੜਵੰਦ ਲੋਕਾਂ ਅਤੇ ਜ਼ਰੂਰੀ ਸੇਵਾਵਾਂ ਦੀ ਸਪਲਾਈ ਨੂੰ ਬਣਾਈ ਰੱਖਣ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਲੋਕਾਂ ਨੂੰ ਵੀਜ਼ਾ ਪ੍ਰਦਾਨ ਕਰਨ ਵਿੱਚ ਇਸਤਮਾਲ ਕਰੇਗੀ ਜਿਸਦੇ ਚਲਦਿਆਂ ਸਾਲਾਂ ਤੋਂ ਸਥਾਈ ਨਿਵਾਸ ਲਈ ਉਡੀਕ ਕਰਦੇ ਹੁਨਰਮੰਦ ਪ੍ਰਵਾਸੀਆਂ ਦੀਆਂ ਵੀਜ਼ਾ ਅਰਜ਼ੀਆਂ ਉਤੇ ਫ਼ੈਸਲੇ ਵਿੱਚ ਹੋਰ ਦੇਰ ਲਗ ਸਕਦੀ ਹੈ।

Prime Minister Scott Morrison and Minister for Immigration Alex Hawke at Parliament House in Canberra. (file)

Prime Minister Scott Morrison and Minister for Immigration Alex Hawke at Parliament House in Canberra. (file) Source: AAP Image/Mick Tsikas

ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨੇ ਕਿਹਾ ਕਿ ਬੈਕਪੈਕਰਾਂ ਵਲੋਂ ਇਥੇ ਆਉਣ ਦੀ ਦਿਲਚਸਪੀ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਸਰਕਾਰ ਉਨ੍ਹਾਂ ਦਾ ਇਥੇ ਆਉਣ 'ਤੇ ਨਿੱਘਾ ਸਵਾਗਤ ਕਰੇਗੀ ਕਿਉਂਕਿ ਉਹ ਆਸਟ੍ਰੇਲੀਆ ਦੀ ਆਰਥਿਕ ਰਿਕਵਰੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ।

ਸ਼੍ਰੀ ਹਾਕ ਦੇ ਇਸ ਬਿਆਨ 'ਤੇ 'ਆਫਸ਼ੋਰ' ਫ਼ਸੇ ਹੁਨਰਮੰਦ ਪ੍ਰਵਾਸੀਆਂ, ਜੋ ਕਾਫ਼ੀ ਸਮੇਂ ਤੋਂ ਆਪਣੇ ਸਥਾਈ ਨਿਵਾਸ ਵੀਜ਼ਾ ਦੀ ਉਡੀਕ ਕਰ ਰਹੇ ਹਨ, ਵਲੋਂ ਇਸ ਨਜ਼ਰਅੰਦਾਜ਼ੀ ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਵਿਭਾਗ ਦੀ ਵੈੱਬਸਾਈਟ ਤੋਂ ਇਹ ਵੀ ਪਤਾ ਚਲਦਾ ਹੈ ਕਿ ਸਰਕਾਰ ਇਸ ਵੇਲੇ ਯਾਤਰਾ ਪਾਬੰਦੀਆਂ ਤੋਂ ਛੋਟ ਵਾਲੇ ਯਾਤਰੀਆਂ ਨੂੰ ਪਹਿਲ ਦੇ ਰਹੀ ਹੈ। ਇਹ ਯਾਤਰੀ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਤਤਕਾਲੀ ਪਰਿਵਾਰਕ ਮੈਂਬਰ ਅਤੇ ਮਾਪੇ, ਅਤੇ ਯੋਗ ਵੀਜ਼ਾ ਧਾਰਕ ਜਿਵੇਂ ਕਿ ਹੁਨਰਮੰਦ, ਵਿਦਿਆਰਥੀ, ਮਾਨਵਤਾਵਾਦੀ, ਕੰਮਕਾਜੀ ਛੁੱਟੀਆਂ ਕੱਟਣ ਵਾਲੇ ਅਤੇ ਆਰਜ਼ੀ ਪਰਿਵਾਰਕ ਵੀਜ਼ਾ ਧਾਰਕ ਹਨ।

ਸਰਕਾਰ ਪ੍ਰਾਥਮਿਕਤਾ ਮਾਈਗ੍ਰੇਸ਼ਨ ਸਕਿਲਡ ਆਕੂਪੇਸ਼ਨ ਲਿਸਟ ਅਧੀਨ ਬਿਨੈਕਾਰਾਂ ਨੂੰ ਵੀ ਤਰਜੀਹ ਦੇ ਰਹੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 14 February 2022 12:39pm
Updated 12 August 2022 2:54pm
By Ravdeep Singh, Sahil Makkar

Share this with family and friends