ਆਸਟ੍ਰੇਲੀਆ ਨੇ ਟੀਕਾਕਰਨ ਰਹਿਤ ਯਾਤਰੀਆਂ ਲਈ ਮੁੜ ਖੋਲੀਆਂ ਆਪਣੀਆਂ ਸਰਹੱਦਾਂ

Australia has amended its Biosecurity Act

International passengers arrive at Melbourne Airport in Melbourne. Source: AAP

ਆਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਕੋਵਿਡ-19 ਸਰਹੱਦੀ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹੁਣ ਆਪਣੀ ਟੀਕਾਕਰਣ ਸਥਿਤੀ ਸਾਬਿਤ ਕਰਨ ਦੀ ਲੋੜ ਨਹੀਂ ਹੈ, ਮਤਲਬ ਕਿ ਇਹ ਨਹੀਂ ਦੱਸਣਾ ਪਵੇਗਾ ਕਿ ਉਨ੍ਹਾਂ ਨੇ ਕੋਵਿਡ-19 ਟੀਕਾਕਰਨ ਹਾਸਿਲ ਕੀਤਾ ਹੈ ਜਾਂ ਨਹੀਂ, ਪਰ ਮਾਸਕ ਪਹਿਨਣਾ ਅਜੇ ਵੀ ਲਾਜ਼ਮੀ ਰਹੇਗਾ।


ਵਧੇਰੇ ਸੈਲਾਨੀਆਂ ਅਤੇ ਹੁਨਰਮੰਦ ਕਾਮਿਆਂ ਨੂੰ ਆਸਟ੍ਰੇਲੀਆ ਆਉਣ ਲਈ ਉਤਸ਼ਾਹਿਤ ਕਰਨ ਲਈ ਅਤੇ ਹਵਾਈ ਅੱਡਿਆਂ 'ਤੇ ਚੱਲ ਰਹੀ ਦੇਰੀ ਨੂੰ ਘਟਾਉਣ ਲਈ, ਸਾਰੀਆਂ ਕੋਵਿਡ-19 ਸਰਹੱਦੀ ਪਾਬੰਦੀਆਂ ਅੱਜ ਤੋਂ ਹਟਾ ਦਿੱਤੀਆਂ ਗਈਆਂ ਹਨ ਹਾਲਾਂਕਿ ਮਾਸਕ ਦੀਆਂ ਨੀਤੀਆਂ ਓਸੇ ਤਰ੍ਹਾਂ ਲਾਗੂ ਰਹਿਣਗੀਆਂ।

ਦੋ ਸਾਲਾਂ ਦੀਆਂ ਸਖ਼ਤ ਕੋਵਿਡ-19 ਸਰਹੱਦੀ ਪਾਬੰਦੀਆਂ ਤੋਂ ਬਾਅਦ ਅੰਤਰਰਾਸ਼ਟਰੀ ਯਾਤਰੀਆਂ ਲਈ ਟੀਕਾਕਰਨ ਦੀਆਂ ਲੋੜਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਡਿਜਿਟਲ ਪੈਸੇਂਜਰ ਡੇਕਲੇਰੇਸ਼ਨ (ਡੀ ਪੀ ਡੀ) ਫਾਰਮ ਨੂੰ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਇਨ੍ਹਾਂ ਸਰਹੱਦੀ ਪਾਬੰਦੀਆਂ ਨੂੰ ਹਟਾਏ ਜਾਣ ਦੇ ਫੈਂਸਲੇ ਦੀ ਘੋਸ਼ਣਾ ਕਰਦੇ ਹੋਏ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਯਾਤਰੀਆਂ ਨੂੰ ਅਜੇ ਵੀ ਏਅਰਲਾਈਨਾਂ ਅਤੇ ਸ਼ਿਪਿੰਗ ਓਪਰੇਟਰਾਂ ਦੇ ਨਾਲ-ਨਾਲ ਹੋਰ ਦੇਸ਼ਾਂ, ਰਾਜਾਂ ਅਤੇ ਪ੍ਰਦੇਸ਼ਾਂ ਦੀਆਂ ਬਾਕੀ ਬਚੀਆਂ ਕੋਵਿਡ -19 ਜ਼ਰੂਰਤਾਂ ਦੀ ਪਾਲਣਾ ਕਰਨੀ ਪਵੇਗੀ।

ਏਅਰਲਾਈਨਾਂ ਆਪਣੇ ਖੁਦ ਦੇ ਟੀਕਾਕਰਨ ਨਿਯਮ ਨਿਰਧਾਰਤ ਕਰਨ ਦੇ ਯੋਗ ਹਨ। ਕੁਝ ਏਅਰਲਾਈਨਾਂ ਤੇ ਸਫ਼ਰ ਕਰਨ ਲਈ ਅਜੇ ਵੀ ਟੀਕਾਕਰਨ ਪ੍ਰਮਾਣ-ਪੱਤਰ ਦੀ ਲੋੜ ਹੋ ਸਕਦੀ ਹੈ।

ਗ੍ਰਹਿ ਮਾਮਲਿਆਂ ਦੀ ਮੰਤਰੀ ਕਲੇਰ ਓ'ਨੀਲ ਨੇ ਕਿਹਾ ਕਿ ਇਹ ਇੱਕ 'ਵੱਡੀ ਖ਼ਬਰ' ਹੈ।

"ਇਨ੍ਹਾਂ ਲੋੜਾਂ ਨੂੰ ਹਟਾਉਣ ਨਾਲ ਨਾ ਸਿਰਫ਼ ਸਾਡੇ ਹਵਾਈ ਅੱਡਿਆਂ ਵਿੱਚ ਦੇਰੀ ਘਟੇਗੀ ਬਲਕਿ ਇਹ ਐਲਾਨ ਵਧੇਰੇ ਸੈਲਾਨੀਆਂ ਅਤੇ ਹੁਨਰਮੰਦ ਕਾਮਿਆਂ ਨੁੰ ਆਸਟ੍ਰੇਲੀਆ ਆਉਣ ਲਈ ਵੀ ਉਤਸ਼ਾਹਿਤ ਕਰੇਗਾ," ਉਨ੍ਹਾਂ ਕਿਹਾ।

ਜ਼ਿਕਰਯੋਗ ਹੈ ਕਿ ਸਮੁੰਦਰੀ ਰਸਤੇ ਆਉਣ ਵਾਲਿਆਂ ਲਈ ਹੁਣ ਸਮੁੰਦਰੀ ਯਾਤਰਾ ਘੋਸ਼ਣਾ ਪੱਤਰ ਨੂੰ ਪੂਰਾ ਕਰਨਾ ਵੀ ਜ਼ਰੂਰੀ ਨਹੀਂ ਹੋਵੇਗਾ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ: 
LISTEN TO
COVID-19 vaccination requirements to be lifted for international arrivals in Australia image

COVID-19 vaccination requirements to be lifted for international arrivals in Australia

SBS Punjabi

04/07/202203:14
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Read in English:

Share