ਆਸਟ੍ਰੇਲੀਆ ਵਿੱਚ ਇਹ ਯਕੀਨੀ ਬਣਾਉਣ ਲਈ ਸਖ਼ਤ ਜੈਵਿਕ ਸੁਰੱਖਿਆ ਕਾਨੂੰਨ ਅਤੇ ਪ੍ਰਕਿਰਿਆਵਾਂ ਹਨ ਕਿ ਸਾਡੀਆਂ ਸਰਹੱਦਾਂ ਵਿੱਚ ਦਾਖਲ ਹੋਣ ਵਾਲੀਆਂ ਵਸਤਾਂ ਸਾਡੇ ਵਿਲੱਖਣ ਵਾਤਾਵਰਣ ਅਤੇ ਖੇਤੀਬਾੜੀ ਉਦਯੋਗਾਂ ਨੂੰ ਨੁਕਸਾਨ ਨਾ ਪਹੁੰਚਾਉਣ।
ਖੇਤੀਬਾੜੀ, ਪਾਣੀ ਅਤੇ ਵਾਤਾਵਰਣ ਵਿਭਾਗ ਬਾਇਓਸਕਿਓਰਿਟੀ ਇੰਪੋਰਟ ਕੰਡੀਸ਼ਨ ਸਿਸਟਮ ਦੁਆਰਾ ਦੇਸ਼ ਵਿੱਚ ਆਯਾਤ ਕੀਤੇ ਉਤਪਾਦਾਂ ਨੂੰ ਨਿਯੰਤ੍ਰਿਤ ਕਰਦਾ ਹੈ।
ਬ੍ਰਿਸਬੇਨ ਹਵਾਈ ਅੱਡੇ ਦੇ ਸੰਚਾਲਨ ਪ੍ਰਬੰਧਕ ਐਲਨ ਸੈਲਫ ਦਾ ਕਹਿਣਾ ਹੈ ਕਿ ਇਹ ਜਾਣਨਾ ਇੱਕ ਯਾਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਵਿੱਚ ਕੀ ਲਿਆ ਸਕਦੇ ਹਨ ਅਤੇ ਕੀ ਨਹੀਂ ਲਿਆ ਸਕਦੇ, ਅਤੇ ਉਹ ਵਿਭਾਗ ਦੀਆਂ ਆਯਾਤ ਸ਼ਰਤਾਂ ਦੀ ਪਾਲਣਾ ਕਰ ਰਹੇ ਹਨ।
ਵਿਦੇਸ਼ਾਂ ਤੋਂ ਪਹੁੰਚਣ 'ਤੇ, ਸਾਰੇ ਯਾਤਰੀਆਂ ਨੂੰ ਇੱਕ ਇਨਕਮਿੰਗ ਪੈਸੰਜਰ ਕਾਰਡ ਪੂਰਾ ਕਰਨਾ ਪੈਂਦਾ ਹੈ, ਜਿਸ ਵਿੱਚ ਹਰ ਉਸ ਸਮਾਨ ਦੀ ਘੋਸ਼ਣਾ ਕੀਤੀ ਜਾਂਦੀ ਹੈ ਜੋ ਕਿ ਭੋਜਨ, ਜਾਨਵਰਾਂ ਦੇ ਉਤਪਾਦਾਂ ਅਤੇ ਪੌਦਿਆਂ ਦੀ ਸਮੱਗਰੀ, ਜਿਵੇਂ ਕਿ ਲੱਕੜ ਦੇ ਸਮਾਨ ਸਮੇਤ ਜੈਵਿਕ ਸੁਰੱਖਿਆ ਜੋਖਮ ਪੈਦਾ ਕਰ ਸਕਦਾ ਹੈ।
ਬਾਇਓਸਕਿਓਰਿਟੀ ਅਫ਼ਸਰ ਘੋਸ਼ਿਤ ਵਸਤੂਆਂ ਦਾ ਮੁਆਇਨਾ ਕਰਦੇ ਹਨ ਅਤੇ ਇਹ ਫੈਸਲਾ ਕਰਦੇ ਹਨ ਕਿ ਕੀ ਮਾਲ ਸੁਰੱਖਿਅਤ ਰੂਪ ਨਾਲ ਦੇਸ਼ ਵਿੱਚ ਦਾਖਲ ਹੋ ਸਕਦਾ ਹੈ ਜਾਂ ਉਸ ਲਈ ਕਿਸੇ ਟ੍ਰੀਟਮਨੇਟ, ਨਿਰਯਾਤ ਜਾਂ ਵਿਨਾਸ਼ ਦੀ ਲੋੜ ਹੈ।
ਮਿਸਟਰ ਸੈਲਫ ਕਹਿੰਦੇ ਹਨ ਕਿ ਹਾਲਾਂਕਿ ਬਹੁਤ ਸਾਰੀਆਂ ਵਸਤੂਆਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੈ, ਪਰ ਉਹ ਚੀਜ਼ਾਂ ਜੋ ਨੁਕਸਾਨਦੇਹ ਕੀੜਿਆਂ ਅਤੇ ਬਿਮਾਰੀਆਂ ਨੂੰ ਸ਼ੁਰੂ ਕਰਨ ਦਾ ਖਤਰਾ ਪੈਦਾ ਕਰਦੀਆਂ ਹਨ, ਉਦੋਂ ਤੱਕ ਵਰਜਿਤ ਹਨ ਜਦੋਂ ਤੱਕ ਕਿ ਵਿਭਾਗ ਵੱਲੋਂ ਇੱਕ ਵਿਸ਼ੇਸ਼ ਆਯਾਤ ਦੀ ਇਜਾਜ਼ਤ ਨਾਂ ਦਿੱਤੀ ਜਾਵੇ।
ਆਸਟ੍ਰੇਲੀਆ ਜਾਨਵਰਾਂ ਦੀਆਂ ਬਿਮਾਰੀਆਂ ਜਿਵੇਂ ਕਿ ਪੈਰਾਂ ਅਤੇ ਮੂੰਹ ਦੀ ਬਿਮਾਰੀ, ਏਵੀਅਨ ਇਨਫਲੂਐਂਜ਼ਾ ਐਚ ਫਾਈਵ ਐਨ (H5N) ਅਤੇ ਅਫ਼ਰੀਕਨ ਸਵਾਈਨ ਬੁਖਾਰ ਤੋਂ ਮੁਕਤ ਹੈ। ਅਜਿਹੀਆਂ ਸਥਿਤੀਆਂ ਦੇ ਫੈਲਣ ਨਾਲ ਆਸਟ੍ਰੇਲੀਆ ਦੀ ਖੇਤੀਬਾੜੀ ਆਰਥਿਕਤਾ 'ਤੇ ਵਿਨਾਸ਼ਕਾਰੀ ਪ੍ਰਭਾਵ ਪੈ ਸਕਦਾ ਹੈ।
ਇਸ ਲਈ, ਸ਼੍ਰੀ ਸੈਲਫ ਕਹਿੰਦੇ ਹਨ ਕਿ ਸਾਰੇ ਮੀਟ ਉਤਪਾਦਾਂ ਨੂੰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ।
ਆਉਣ ਵਾਲੇ ਯਾਤਰੀਆਂ ਲਈ ਡੇਅਰੀ ਉਤਪਾਦ, ਕੇਕ, ਸ਼ਹਿਦ ਅਤੇ ਸਮੁੰਦਰੀ ਭੋਜਨ ਸਮੇਤ ਹੋਰ ਕਈ ਭੋਜਨਾਂ ਦੀ ਜਾਂਚ ਕੀਤੀ ਜਾਂਦੀ ਹੈ, ਚਾਵਲ, ਦਾਲਾਂ ਅਤੇ ਫਸਲਾਂ ਦੇ ਬੀਜ ਵਰਗੀਆਂ ਵਸਤੂਆਂ ਨਿੱਜੀ ਵਰਤੋਂ ਲਈ ਦੇਸ਼ ਵਿੱਚ ਦਾਖਲ ਹੋਣ 'ਤੇ ਆਮ ਤੌਰ 'ਤੇ ਪਾਬੰਦੀ ਹੁੰਦੀ ਹੈ।
ਜਦੋਂ ਤੱਕ ਇੱਕ ਯੋਗ ਆਯਾਤ ਪਰਮਿਟ ਨਾ ਹੋਵੇ, ਅੰਡੇ, ਜੀਵਤ ਜੰਤੂ, ਪੌਦੇ, ਕਟਿੰਗਜ਼, ਲੱਕੜ ਦੇ ਉਤਪਾਦਾ ਅਤੇ ਹੋਰ ਜੈਵਿਕ ਸਮੱਗਰੀਆਂ ਲਿਆਉਣ ਦੀ ਵੀ ਆਗਿਆ ਨਹੀਂ ਹੈ।
ਹਾਲਾਂਕਿ ਸ਼੍ਰੀ ਸੈਲਫ ਦੱਸਦੇ ਹਨ ਕਿ ਆਰੇ ਲਈ ਬੀਜਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਸ਼੍ਰੀ ਸੈਲਫ ਕਹਿੰਦਾ ਹੈ, ਇਨ੍ਹਾਂ ਚੀਜ਼ਾਂ ਦੀ ਘੋਸ਼ਣਾ ਨਾ ਕਰਨ ਦੇ ਨਤੀਜੇ ਕਾਫ਼ੀ ਗੰਭੀਰ ਹੋ ਸਕਦੇ ਹਨ।
ਉਹ ਦੱਸਦੇ ਹਨ ਕਿ ਜੇਕਰ ਅਣ-ਐਲਾਨੀਆਂ ਵਸਤੂਆਂ ਕੋਈ ਮਹੱਤਵਪੂਰਨ ਜੀਵ-ਸੁਰੱਖਿਆ ਦਾ ਖਤਰਾ ਪੈਦਾ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਆਯਾਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਯਾਤਰੀ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਵੀ ਇਨਕਾਰ ਕੀਤਾ ਜਾ ਸਕਦਾ ਹੈ।
ਆਸਟ੍ਰੇਲੀਅਨ ਬਾਰਡਰ ਫੋਰਸ ਦੇ ਕਾਰਜਕਾਰੀ ਸੁਪਰਡੈਂਟ ਮੈਥਿਊ ਰੋਅ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਵਿਦੇਸ਼ੀ ਵਿਕਰੇਤਾਵਾਂ ਤੋਂ ਕੁਝ ਯਾਦਗਾਰੀ ਚਿੰਨ੍ਹ ਖਰੀਦਣ ਵੇਲੇ ਸਾਵਧਾਨ ਰਹਿਣਾ ਚਾਹੀਦਾ ਹੈ।
ਸ੍ਰੀ ਰੋਅ ਦਾ ਕਹਿਣਾ ਹੈ ਕਿ ਹਥਿਆਰਾਂ ਨੂੰ ਆਯਾਤ ਕਰਨ ਤੋਂ ਪਹਿਲਾਂ ਗ੍ਰਹਿ ਮਾਮਲਿਆਂ ਦੇ ਵਿਭਾਗ ਤੋਂ ਲਿਖਤੀ ਇਜਾਜ਼ਤ ਲੈਣੀ ਲਾਜ਼ਮੀ ਹੈ।
ਜਦੋਂ ਕਿ ਨਿੱਜੀ ਵਰਤੋਂ ਲਈ ਦਵਾਈਆਂ ਦੀ ਇਜਾਜ਼ਤ ਹੁੰਦੀ ਹੈ, ਉਨ੍ਹਾਂ ਲਈ ਅਕਸਰ ਤੁਹਾਡੇ ਡਾਕਟਰ ਵੱਲੋਂ ਅੰਗਰੇਜ਼ੀ ਵਿੱਚ ਲਿਖੇ ਨੁਸਖ਼ੇ ਜਾਂ ਚਿੱਠੀ ਦੀ ਲੋੜ ਹੁੰਦੀ ਹੈ।
ਸ੍ਰੀ ਰੋਅ ਕਹਿੰਦੇ ਹਨ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਆਪਣੇ ਆਉਣ ਵਾਲੇ ਯਾਤਰੀ ਕਾਰਡ 'ਤੇ ਸਾਮਾਨ ਦੀ ਘੋਸ਼ਣਾ ਕਰੋ ਅਤੇ ਮਦਦ ਲਈ ਆਸਟ੍ਰੇਲੀਆਈ ਬਾਰਡਰ ਫੋਰਸ ਦੇ ਅਧਿਕਾਰੀ ਨਾਲ ਸੰਪਰਕ ਕਰੋ।
ਇਸ ਬਾਰੇ ਹੋਰ ਜਾਣਕਾਰੀ ਹਾਸਿਲ ਕਰਨ ਲਈ ਕਿ ਤੁਸੀਂ ਆਸਟ੍ਰੇਲੀਆ ਵਿੱਚ ਕਿਹੜਾ ਸਾਮਾਨ ਲਿਆ ਸਕਦੇ ਹੋ, 'ਤੇ ਜਾਓ।
ਅਤੇ ਜੇਕਰ ਤੁਸੀਂ ਸ਼ਰਾਬ ਵਰਗੇ ਪੀਣ ਵਾਲੇ ਪਦਾਰਥ, ਸਿਗਰੇਟ, ਇਲੈਕਟ੍ਰਾਨਿਕ ਉਪਕਰਨ ਅਤੇ ਗਹਿਣੇ ਵਰਗੀਆਂ ਕੀਮਤੀ ਵਸਤੂਆਂ ਲਿਆਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਦੇ ਵਿਭਾਗ ਨਾਲ ਸੰਪਰਕ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ