ਦੇਸ਼ ਦੀ ਆਰਥਿਕ ਰਿਕਵਰੀ ਵਿੱਚ ਆਪਣਾ ਯੋਗਦਾਨ ਪਾਉਣ ਵਾਲ਼ੇ ਸਕਿਲਡ ਪ੍ਰਵਾਸੀਆਂ ਲਈ ਇੱਕ ਮਹੱਤਵਪੂਰਨ ਕਦਮ ਵਿੱਚ ਆਸਟ੍ਰੇਲੀਅਨ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਕਿਲਡ ਪ੍ਰਵਾਸੀ, ਜਿਨ੍ਹਾਂ ਨੇ ਮਹਾਂਮਾਰੀ ਦੇ ਦੌਰਾਨ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਦੀ ਚੋਣ ਕੀਤੀ ਸੀ, ਹੁਣ ਸਥਾਈ ਨਿਵਾਸ ਲਈ ਯੋਗ ਹੋਣਗੇ।
ਮੌਜੂਦਾ ਅਸਥਾਈ ਹੁਨਰ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਵਿਸ਼ੇਸ਼ ਰਿਆਇਤਾਂ ਸਬਕਲਾਸ 482 ਵੀਜ਼ਾ ਧਾਰਕਾਂ ਲਈ ਬਹੁਤ ਮਹਤਵਪੂਰਣ ਹਨ।
ਇਹ ਰਿਆਇਤਾਂ ਪਰਵਾਸ ਲਈ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਉਮਰ ਸੀਮਾ ਨੂੰ ਪਾਰ ਕਰ ਗਏ ਅਸਥਾਈ ਹੁਨਰਮੰਦ (ਸਬਕਲਾਸ 457, ਜਿਸ ਵਿੱਚ ਅਰਜ਼ੀਆਂ ਬੰਦ ਹੋ ਚੁਕੀਆਂ ਹਨ ) ਵੀਜ਼ਾ ਧਾਰਕ ਵੀ ਹੋਣਗੇ।
ਇਸ ਤੋਂ ਇਲਾਵਾ ਸਰਕਾਰ ਨੇ ਹੁਨਰਮੰਦ ਖੇਤਰੀ (ਆਰਜ਼ੀ ਵੀਜ਼ਾ) ਧਾਰਕਾਂ (ਸਬਕਲਾਸ 489, 491 ਅਤੇ 494) ਨੂੰ ਵੀਜ਼ਾ ਐਕਸਟੈਂਸ਼ਨ ਪ੍ਰਦਾਨ ਕਰਨ ਦਾ ਫੈਸਲਾ ਵੀ ਕੀਤਾ ਹੈ ਜੋ ਕੋਵਿਡ-ਪ੍ਰੇਰਿਤ ਸਰਹੱਦੀ ਪਾਬੰਦੀਆਂ ਕਾਰਨ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।