ਆਸਟਰੇਲੀਆਈ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦੇਣ ਤਹਿਤ ਸਰਹੱਦੀ ਨੀਤੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੀ ਘੋਸ਼ਣਾ ਕੀਤੀ ਗਈ ਹੈ। 1 ਦਸੰਬਰ ਤੋਂ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਲਈ ਆਸਟ੍ਰੇਲੀਆ ਦੇ ਰਾਹ ਮੁੜ ਖੋਲ ਦਿੱਤੇ ਜਾਣਗੇ।
ਦੋ ਸਾਲਾਂ ਤੋਂ ਆਸਟ੍ਰੇਲੀਆ ਨੇ ਵਿਦੇਸ਼ੀਆਂ ਦੇ ਦਾਖਲੇ ਉੱਪਰ ਪਾਬੰਦੀ ਲਗਾਈ ਹੋਈ ਸੀ। ਸੋਮਵਾਰ ਨੂੰ ਇਹ ਘੋਸ਼ਣਾ ਕਰਦੇ ਹੋਏ, ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਮਹਾਂਮਾਰੀ ਤੋਂ ਹੋਈ ਦੇਸ਼ ਦੀ ਆਰਥਿਕ ਤੰਗੀ 'ਚੋਂ ਨਿਕਲਣ ਵਿੱਚ ਮੱਦਦ ਕਰੇਗੀ ।ਪ੍ਰਧਾਨ ਮੰਤਰੀ ਨੇ ਕਿਹਾ ਕਿ "1 ਦਸੰਬਰ ਤੋਂ ਅੰਤਰਾਸ਼ਟਰੀ ਵਿਦਿਆਰਥੀ, ਸਕਿਲਡ ਵੀਜ਼ਾ, ਰਿਫਿਊਜੀ ਵੀਜ਼ਾ, ਹਿਉਮੈਨਿਟੇਰੀਅਨ ਵੀਜ਼ਾ, ਵਰਕਿੰਗ ਹੌਲੀਡੇ ਵੀਜ਼ਾ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀ ਤੋਂ ਛੋਟ ਲੈਣ ਤੋਂ ਬਿਣਾ ਹੀ ਸਿਡਨੀ ਅਤੇ ਮੈਲਬਾਰਨ ਹਵਾਈ ਅੱਡਿਆਂ ‘ਤੇ ਉੱਤਰਨ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। "
COVID-19 Update: Australia open to fully vaccinated eligible visa holders from December 1 Source: AAP
ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੁਨਰਮੰਦ ਪ੍ਰਵਾਸੀ ਇਸ ਘੋਸ਼ਣਾ ਦਾ ਸੁਆਗਤ ਕਰ ਰਹੇ ਹਨ
ਲਵਪ੍ਰੀਤ ਸਿੰਘ, ਇੱਕ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਜੋ ਭਾਰਤ ਵਿੱਚ ਫਸੇ ਸੈਂਕੜੇ 485 ਵੀਜ਼ਾ ਧਾਰਕਾਂ ਦੇ ਸਮੂਹ ਦੀ ਅਗਵਾਈ ਕਰ ਰਿਹਾ ਹੈ, ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।"ਅਸੀਂ ਇਹ ਲੜਾਈ ਉਦੋਂ ਤੋਂ ਲੜ ਰਹੇ ਹਾਂ ਜਦੋਂ ਤੋਂ ਆਸਟਰੇਲੀਆ ਨੇ ਮਾਰਚ 2020 ਵਿੱਚ ਵੀਜ਼ਾ ਧਾਰਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਅੰਤ ਵਿੱਚ ਸਾਡੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸਮੂਹ ਦੇ ਮੈਂਬਰ ਅਤੇ ਮੈਂ ਸਰਕਾਰ ਦੇ ਧੰਨਵਾਦੀ ਹਾਂ," ਲਵਪ੍ਰੀਤ ਨੇ ਕਿਹਾ।
Luvpreet Singh Source: Supplied by Mr Singh
ਅੰਤਰਰਾਸ਼ਟਰੀ ਵਿਦਿਆਰਥੀਆਂ ਲਈ, ਇਸ ਘੋਸ਼ਣਾ ਦਾ ਮਤਲਬ ਹੈ ਕਿ ਜੇਕਰ ਉਹਨਾਂ ਕੋਲ ਇੱਕ ਵੈਧ ਵੀਜ਼ਾ ਹੈ ਅਤੇ ਉਹਨਾਂ ਕੋਲ ਪੂਰੀ ਤਰ੍ਹਾਂ ਟੀਕਾਕਰਣ ਹੈ ਤਾਂ ਉਹਨਾਂ ਨੂੰ ਪਾਇਲਟ ਯੋਜਨਾਵਾਂ ਦਾ ਐਲਾਨ ਕਰਨ ਲਈ ਰਾਜਾਂ ਅਤੇ ਪ੍ਰਦੇਸ਼ਾਂ ਦੀ ਉਡੀਕ ਨਹੀਂ ਕਰਨੀ ਪਵੇਗੀ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।