ਅਸਥਾਈ ਗ੍ਰੈਜੂਏਟ ਵੀਜ਼ਾ (ਸਬਕਲਾਸ 485) ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ, ਜਿਨ੍ਹਾਂ ਨੇ ਆਪਣੀਆਂ ਡਿਗਰੀਆਂ ਪੂਰੀਆਂ ਕਰ ਲਈਆਂ ਹਨ, ਨੂੰ ਆਪਣੇ ਅਧਿਐਨ ਦੇ ਖੇਤਰ ਵਿੱਚ ਕੰਮ ਦਾ ਤਜਰਬਾ ਹਾਸਲ ਕਰਨ ਲਈ ਇੱਕ ਮਿਥਿਆ ਸਮਾਂ ਦਿੰਦਾ ਹੈ। ਆਮ ਤੌਰ 'ਤੇ ਇਹ ਵੀਜ਼ਾ ਮਿਆਦ 18 ਮਹੀਨਿਆਂ ਤੋਂ 4 ਸਾਲਾਂ ਦੇ ਵਿਚਕਾਰ ਦਿੱਤੀ ਜਾਂਦੀ ਹੈ।
ਪਰ ਮਹਾਂਮਾਰੀ ਦੇ ਕਾਰਨ ਵਾਪਸ ਮੁੜਨ ਵਿੱਚ ਅਸਮਰਥਤਾ ਅਤੇ ਲੱਗ ਰਹੀ ਦੇਰ ਕਾਰਨ ਇਸ ਸ਼੍ਰੇਣੀ ਦੇ ਕਈ ਵੀਜ਼ਾ ਧਾਰਕਾਂ ਨੂੰ ਸਮਾਂ ਦੀ ਮਿਆਦ ਵਿੱਚ ਤਜਰਬਾ ਹਾਸਲ ਕਰਨ ਦਾ ਮੌਕਾ ਬੇਇਖਤਿਆਰ ਹਲਾਤਾਂ ਕਰਕੇ ਨਹੀਂ ਮਿਲਿਆ।
ਮਹਾਂਮਾਰੀ ਦੇ ਦੌਰਾਨ ਬਾਹਰ ਫ਼ਸੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਹਾਇਤਾ ਦੇਣ ਦੇ ਆਪਣੇ ਸੰਕਲਪ ਨੂੰ ਦੋਹਰਾਂਦਿਆਂ ਗ੍ਰਹਿ ਵਿਭਾਗ ਨੇ ਪਿੱਛਲੇ ਦਿਨੀ ਅਸਥਾਈ ਗ੍ਰੈਜੂਏਟ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਲਈ ਕਈ ਵੀਜ਼ਾ ਰਿਆਇਤਾਂ ਅਤੇ ਤਬਦੀਲੀਆਂ ਦਾ ਐਲਾਨ ਕੀਤਾ ਸੀ।
ਪਰ ਐਡੀਲੇਡ ਸਥਿਤ ਮਾਈਗ੍ਰੇਸ਼ਨ ਸਲਾਹਕਾਰ ਮਾਰਕ ਗਲਾਜ਼ਬਰੁਕ ਨੇ ਕਿਹਾ ਕਿ ਇਹ ਰਿਆਇਤਾਂ ਭਾਵੇਂ ਬਹੁਤ ਮਹੱਤਵਪੂਰਣ ਹਨ ਪਰ ਇਹ ਉਨ੍ਹਾਂ ਲੋਕਾਂ ਤੇ ਲਾਗੂ ਨਹੀਂ ਹੁੰਦੀਆਂ ਜਿਨ੍ਹਾਂ ਕੋਲ ਪਹਿਲਾਂ ਹੀ ਜਾਇਜ਼ 485 ਵੀਜ਼ਾ ਹੈ।
ਸ੍ਰੀ ਗਲਾਜ਼ਬਰੁਕ ਨੇ ਕਿਹਾ ਕਿ 485 ਯੋਗਤਾ ਮਾਪਦੰਡਾਂ ਵਿੱਚ ਕੀਤੀਆਂ ਸੋਧਾਂ ਸਿਰਫ ਓਫਸ਼ੋਰ ਫ਼ਸੇ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲਾਭਕਾਰੀ ਹਨ ਜੋ ਕੀ ਉਨ੍ਹਾਂ ਨੂੰ ਵੀਜ਼ਾ ਪ੍ਰਾਪਤ ਕਰਨ ਅਤੇ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਆਸਟ੍ਰਲੀਆ ਮੁੜ ਪਰਤਣ ਵਿੱਚ ਸਹਾਈ ਹੋਣਗੀਆਂ।
ਉਨ੍ਹਾਂ ਕਿਹਾ ਕੀ ਇਹ ਰਿਆਇਤਾਂ ਸਿਰਫ਼ ਉਨ੍ਹਾਂ ਵਿਦਿਆਰਥੀ ਵੀਜ਼ਾ ਧਾਰਕਾਂ ਲਈ ਫਾਇਦੇਮੰਦ ਹਨ ਜੋ ਕੋਵਿਡ-19 ਤੋਂ ਪਹਿਲਾਂ ਸਬਕਲਾਸ 485 ਅਧੀਨ ਵੀਜ਼ਾ ਅਪਲਾਈ ਕਰਨ ਦੇ ਯੋਗ ਸਨ।
ਗ੍ਰਹਿ ਵਿਭਾਗ ਦੁਆਰਾ ਮੁਹੱਈਆ ਕਰਵਾਏ ਗਏ ਤਾਜ਼ਾ ਅੰਕੜਿਆਂ ਅਨੁਸਾਰ 30 ਜੂਨ 2020 ਤੱਕ ਸਬਕਲਾਸ 485 ਵੀਜ਼ਾ ਉਤੇ 100,000 ਤੋਂ ਵੱਧ ਲੋਕ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਵਿਦੇਸ਼ਾਂ ਵਿਚ ਫ਼ਸੇ ਹੋਏ ਹਨ ਅਤੇ ਜਿਨ੍ਹਾਂ ਦੀ ਵੀਜ਼ਾ ਮਿਆਦ ਜਾਂ ਤਾ ਮੁੱਕਣ ਵਾਲ਼ੀ ਹੈ ਜਾਂ ਪਹਿਲਾਂ ਹੀ ਉਨ੍ਹਾਂ ਦਾ ਵੀਜ਼ਾ ਖਤਮ ਹੋ ਚੁਕਿਆ ਹੈ।
ਇਸ ਤੋਂ ਪਹਿਲਾਂ ਜੁਲਾਈ ਵਿਚ ਆਸਟ੍ਰੇਲੀਆਈ ਸਰਕਾਰ ਨੇ ਹਾਂਗ ਕਾਂਗ ਦੇ ਮੌਜੂਦਾ ਅਤੇ ਭਵਿੱਖੀ ਵਿਦਿਆਰਥੀਆਂ ਨੂੰ ਪੰਜ ਸਾਲਾ ਦੇ ਅਸਥਾਈ ਗ੍ਰੈਜੂਏਟ ਵੀਜ਼ਾ ਦੀ ਪੇਸ਼ਕਸ਼ ਕੀਤੀ ਸੀ ਅਤੇ ਉਨ੍ਹਾਂ ਦਾ ਆਸਟ੍ਰੇਲੀਆ ਪ੍ਰਵਾਸ ਦਾ ਰਾਹ ਪੱਧਰਾ ਕਰਣ ਦਾ ਸੰਕੇਤ ਦਿੱਤਾ ਸੀ।
ਸ਼੍ਰੀ ਗਲਾਜ਼ਬਰੁਕ ਕਿਹਾ ਕੀ ਸਰਕਾਰ ਨੂੰ ਓਫਸ਼ੋਰ ਫ਼ਸੇ ਵਿਦਿਆਰਥੀਆਂ, ਜਿਨ੍ਹਾਂ ਦੀ ਵੀਜ਼ਾ ਮਿਆਦ ਖਤਮ ਹੋ ਗਈ ਹੈ, ਨੂੰ ਹਾਂਗ ਕਾਂਗ ਦੇ ਵਿਦਿਆਰਥੀਆਂ ਵਾਂਗ 485 ਵੀਜ਼ਾ ਸ਼੍ਰੇਣੀ ਅਧੀਨ ਸਮਾਨ ਵਿਕਲਪ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਰਹੱਦਾਂ ਦੁਬਾਰਾ ਖੁਲ੍ਹਣ ਤੋਂ ਬਾਅਦ ਆਸਟ੍ਰੇਲੀਆ ਵਾਪਸ ਆ ਸਕਣ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।