ਆਸਟ੍ਰੇਲੀਆ ਦੇ ਅਸਥਾਈ ਪ੍ਰਵਾਸੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰਨ ਦੇ ਇਕ ਸਾਲ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ 485 ਵੀਜ਼ਾ ਧਾਰਕਾਂ ਦੇ ਇੱਕ ਸਮੂਹ ਨੇ 22 ਮਾਰਚ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਸਥਿਤ ਜੰਤਰ-ਮੰਤਰ ਵਿਖੇ ਇਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੋਰਿਸਨ ਸਰਕਾਰ ਨੂੰ ਉਨ੍ਹਾਂ ਦੀ ਵਾਪਸੀ ਲਈ ਰਾਹ ਪੱਧਰਾ ਕਰਣ ਲਈ ਆਸਟ੍ਰੇਲੀਅਨ ਦੇ ਹਾਈ ਕਮਿਸ਼ਨ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ।
ਇਸੇ ਤਰ੍ਹਾਂ ਦਾ ਇੱਕ ਵਿਰੋਧ ਪ੍ਰਦਰਸ਼ਨ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਕੀਤਾ ਗਿਆ। ਇਸ ਵਿੱਚ 30 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ 485 ਵੀਜ਼ਾ ਧਾਰਕਾਂ ਦੀ ਹਾਜ਼ਰੀ ਵੇਖੀ ਗਈ।
ਵਿਰੋਧ ਪ੍ਰਦਰਸ਼ਨ ਬਾਰੇ ਪ੍ਰਾਪਤ ਵਿਡਿਓ ਵਿੱਚ ਸਮੂਹ ‘ਆਪਣੇ ਲਈ ਨਿਯਾ’ ਦੇ ਨਾਅਰੇ ਲਗਾਉਂਦੇ ਹੋਏ ਦਿੱਖ ਰਹੇ ਹਨ ਅਤੇ ਵਿਦਿਆਰਥੀਆਂ ਅਤੇ ਵੀਜ਼ਾ ਧਾਰਕਾਂ ਲਈ ਤੁਰੰਤ ਵਾਪਸੀ ਅਤੇ ਵੀਜ਼ਾ ਵਧਾਉਣ ਦੀ ਮੰਗ ਕਰਦੇ ਦਿੱਖ ਰਹੇ ਹਨ।
ਤਾਜ਼ਾ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 10 ਜਨਵਰੀ 2021 ਨੂੰ ਕੁੱਲ 164,485 ਵਿਦਿਆਰਥੀ ਵੀਜ਼ਾ ਧਾਰਕ ਆਸਟ੍ਰੇਲੀਆ ਤੋਂ ਬਾਹਰ ਸਨ ਜਿਨ੍ਹਾਂ ਵਿਚੋਂ ਘੱਟੋ ਘੱਟ 12,740 ਭਾਰਤ ਤੋਂ ਸਨ।
ਪਿਛਲੇ ਹਫ਼ਤੇ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਕਿਹਾ ਸੀ ਕਿ ਦੇਸ਼ ਵੈਕਸੀਨ ਰੋਲਆਉਟ ਦੇ ਅਨੁਕੂਲ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ ਪਰ ਉਨ੍ਹਾਂ ਸਮਾਂ ਸੀਮਾ ਬਾਰੇ ਕੋਈ ਸਪਸ਼ਟਤਾ ਫ਼ਿਲਹਾਲ ਨਹੀਂ ਦਿੱਤੀ ਹੈ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।