ਆਸਟ੍ਰੇਲੀਆ ਨੇ 2021 ਦੇ ਪਹਿਲੇ ਦੌਰ ਵਿੱਚ ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਅਧੀਨ 363 ਬਿਨੈਕਾਰਾਂ ਨੂੰ ਵੀਜ਼ੇ ਲਈ ਸੱਦਾ ਦਿੱਤਾ ਹੈ।
ਇਸ ਨਵੇਂ ਐਲਾਨੇ ਗਏ ਫ਼ੈਸਲੇ ਵਿੱਚ ਸਕਿਲਡ ਇੰਡੀਪੈਂਡੈਂਟ ਵੀਜ਼ਾ (ਸਬਕਲਾਸ 189) ਲਈ 200 ਸੱਦੇ ਭੇਜੇ ਗਏ ਹਨ ਜਦੋਂ ਕਿ 163 ਬਿਨੈਕਾਰਾਂ ਨੂੰ ਸਕਿੱਲਡ ਵਰਕ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ (ਸਬਕਲਾਸ 491) - ਪਰਿਵਾਰਕ ਸਪੋਂਸਰਡ ਧਾਰਾ ਵਿੱਚ ਬੁਲਾਇਆ ਜਾਵੇਗਾ।
ਗ੍ਰਹਿ ਮਾਮਲਿਆਂ ਦਾ ਵਿਭਾਗ ਦਾ ਕਹਿਣਾ ਹੈ ਕਿ ਸਕਿਲਸਿਲੈਕਟ ਪ੍ਰੋਗਰਾਮ ਅਧੀਨ ਪਹਿਲਾਂ ਸਕਿੱਲਡ - ਇੰਡੀਪੈਂਡੈਂਟ ਵੀਜ਼ਾ (ਸਬਕਲਾਸ 189) ਦੇ ਬਿਨੇਕਾਰਾਂ ਨੂੰ ਉਪਲਬਧ ਸਥਾਨਾਂ ਲਈ ਤਰਜੀਹ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਬਾਕੀ ਬਚੇ ਸਥਾਨ ਸਕਿਲਡ ਵਰਕ ਰੀਜਨਲ (ਪ੍ਰੋਵੀਜ਼ਨਲ) ਵੀਜ਼ਾ (ਸਬਕਲਾਸ 491) - ਪਰਿਵਾਰ ਦੁਆਰਾ ਸਪੋਂਸਰਡ ਲੋਕਾਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ।
ਵਿਭਾਗ ਅਨੁਸਾਰ ਜੇ ਸਾਰੀਆਂ ਥਾਵਾਂ ਸਬ-ਕਲਾਸ 189 ਵੀਜ਼ਾ ਬਿਨੇਕਾਰਾਂ ਨੂੰ ਮੁਹਈਆ ਕਰ ਦਿੱਤੀਆਂ ਜਾਣ ਤਾਂ ਸਬ-ਕਲਾਸ 491 ਵੀਜ਼ਾ ਲਈ ਕੋਈ ਸੱਦਾ ਜਾਰੀ ਨਹੀਂ ਕੀਤਾ ਜਾ ਸਕਦਾ।
ਗ੍ਰਹਿ ਮਾਮਲਿਆਂ ਦੇ ਵਿਭਾਗ ਵਲੋਂ ਹੁਣ ਤੱਕ ਵਿੱਤੀ ਸਾਲ 2020-21 ਵਿਚ ਕੁੱਲ 1,773 ਸੱਦੇ ਜਾਰੀ ਕੀਤੇ ਗਏ ਹਨ।
ਉਪਰੋਕਤ ਅੰਕੜਿਆਂ ਵਿੱਚ ਰਾਜ, ਅਤੇ ਪ੍ਰਦੇਸ਼ ਸਰਕਾਰ ਦੁਆਰਾ ਨਾਮਜ਼ਦ ਵੀਜ਼ਾ ਸਬ-ਕਲਾਸਾਂ ਲਈ ਦਿੱਤੇ ਗਏ ਸੱਦੇ ਸ਼ਾਮਲ ਨਹੀਂ ਹਨ।
ਪ੍ਰਵਾਸ ਦੀ ਘੱਟਦੀ ਦਰ ਉਤੇ ਆਪਣੀ ਪ੍ਰਤਿਕ੍ਰਿਆ ਦਿੰਦੇ ਇਮੀਗ੍ਰੇਸ਼ਨ ਮਾਹਰ ਅਬੁਲ ਰਿਜਵੀ ਨੇ ਕਿਹਾ ਹੈ ਕਿ 2020-21 ਵਿੱਚ ਦਿੱਤੇ ਗਏ ਸਕਿੱਲਡ ਇੰਡੀਪੈਂਡੈਂਟ ਵੀਜ਼ਿਆਂ ਦੀ ਗਿਣਤੀ ਬੀਤੇ 20 ਸਾਲਾਂ ਵਿਚ ਸਭ ਤੋਂ ਘੱਟ ਹੈ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।