ਆਸਟ੍ਰੇਲੀਅਨ ਸਰਕਾਰ ਨੇ ਦੇਸ਼ ਤੋਂ ਬਾਹਰ ਫ਼ਸੇ ਸੈਂਕੜੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਦੀ ਵੀਜ਼ਾ ਵਧਾਉਣ ਜਾਂ ਹੋਰ ਅਰਜ਼ੀ ਦੇਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ।
ਸਕਿਲਡ ਵਰਕਰਸ, ਗ੍ਰੈਜੂਏਟ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਅਸਥਾਈ ਪ੍ਰਵਾਸੀਆਂ ਲਈ ਵੀਜ਼ਾ ਵਧਾਉਣ ਅਤੇ ਸਥਾਈ ਤੌਰ 'ਤੇ ਰਹਿਣ ਦੀ ਮੰਗ ਕਰ ਰਹੀ ਪਟੀਸ਼ਨ ਉਤੇ ਪ੍ਰਤੀਕ੍ਰਿਆ ਦਿੰਦਿਆਂ ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਕਿਹਾ ਕਿ ਸਰਕਾਰ ਦਾ ਇਸ ਸਮੇਂ "ਮੌਜੂਦਾ ਆਰਜ਼ੀ ਗ੍ਰੈਜੂਏਟ ਵੀਜ਼ਾ ਨੀਤੀ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ"।
ਵੀਜ਼ਾ ਸਬ-ਕਲਾਸ 485 ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਦੋ ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ।
ਨਿੱਜੀ ਹਾਲਾਤਾਂ 'ਤੇ ਨਿਰਭਰ ਇਸ ਸਬ-ਕਲਾਸ ਅਧੀਨ ਸਫ਼ਲ ਬਿਨੈਕਾਰ 18 ਮਹੀਨਿਆਂ ਅਤੇ ਚਾਰ ਸਾਲਾਂ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਰਹਿ ਕੇ ਕੰਮ ਅਤੇ ਅਧਿਐਨ ਕਰ ਸਕਦੇ ਹਨ।
ਪਿਛਲੇ ਸਾਲ ਸਤੰਬਰ ਵਿੱਚ ਫ਼ੇਡਰਲ ਸਰਕਾਰ ਨੇ ਕੋਵਿਡ-19 ਕਾਰਣ ਲੱਗੀਆਂ ਯਾਤਰਾ ਪਾਬੰਦੀਆਂ ਕਾਰਣ ਗ੍ਰੈਜੂਏਟਾਂ ਨੂੰ ਕਾਫ਼ੀ ਵੀਜ਼ਾ ਰਿਆਇਤਾਂ ਦਿੱਤੀਆਂ ਸਨ ਜਿਸ ਨਾਲ ਉਨ੍ਹਾਂ ਨੂੰ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਨੂੰ ਇਸ ਸ਼੍ਰੇਣੀ ਅਧੀਨ ਵੀਜ਼ਾ ਅਪਲਾਈ ਕਰਨ ਦੀ ਇਜ਼ਾਜ਼ਤ ਮਿਲੀ ਸੀ।
31 ਮਾਰਚ 2020 ਨੂੰ ਆਸਟ੍ਰੇਲੀਆ ਵਿੱਚ ਤਕਰੀਬਨ 97,000 ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਸਨ, ਜਿਨ੍ਹਾਂ ਵਿਚੋਂ ਤਕਰੀਬਨ 31,000 ਭਾਰਤੀ ਮੂਲ ਦੇ ਸਨ।
ਇਨ੍ਹਾਂ ਲੋਕਾਂ ਲਈ ਇਹ ਰਿਆਇਤਾਂ ਹਾਲਾਂਕਿ ਮਹੱਤਵਪੂਰਣ ਸਨ ਪਰ ਇਨ੍ਹਾਂ ਦੀਆਂ ਮੁਸ਼ਕਲਾਂ ਦਾ ਇਸ ਨੀਤੀ ਬਦਲਾਵ ਨਾਲ਼ ਕੋਈ ਸਥਾਈ ਹੱਲ ਨਹੀਂ ਨਿਕਲ ਸਕਿਆ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।