ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਨੌਜਵਾਨਾਂ ਅਤੇ ਪ੍ਰਵਾਸੀਆਂ ਦੀ ਸਭ ਤੋਂ ਵੱਧ ਗਿਣਤੀ

Beach safety signs

Strong Current and No Swimming warning signs on a beach Credit: Pexels

ਗਰਮੀਆਂ ਆ ਗਈਆਂ ਹਨ ਅਤੇ ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ ‘ਤੇ ਧੁੱਪ ਦਾ ਆਨੰਦ ਲੈਣ ਵਾਲਿਆਂ ਨੂੰ ਪਾਣੀ ਦੀ ਸੁਰੱਖਿਆ ਪ੍ਰਤੀ ਵਾਧੂ ਚੌਕਸ ਹੋਣ ਦੀ ਲੋੜ ਹੈ। ਮੈਲਬੌਰਨ ਦੀ ਇੱਕ ਮਾਂ, ਜਿਸਦੇ ਪੁੱਤਰ ਦੀ 10 ਮਹੀਨੇ ਪਹਿਲਾਂ ਡੁੱਬਣ ਕਾਰਨ ਮੌਤ ਹੋ ਗਈ ਸੀ, ਹੁਣ ਉਹਨਾਂ ਲੋਕਾਂ ਵਿੱਚ ਸ਼ਾਮਲ ਹੈ ਜੋ ਸਾਰਿਆਂ ਨੂੰ ਸੁਰੱਖਿਆ ਸੰਦੇਸ਼ ਵੱਲ ਧਿਆਨ ਦੇਣ ਦੀ ਬੇਨਤੀ ਕਰ ਰਹੀ ਹੈ। ਉੱਥੇ ਹੀ ਨਵੇਂ ਅੰਕੜਿਆਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਡੁੱਬਣ ਵਾਲੇ ਪੀੜਤਾਂ ਵਿੱਚ ਰਿਕਾਰਡ ਗਿਣਤੀ ਪ੍ਰਵਾਸੀਆਂ ਦੀ ਹੈ। ਹੋਰ ਜਾਣਕਾਰੀ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ...


Key Points
  • ਪਿਛਲੀ ਗਰਮੀ ਦੀ ਰੁੱਤ ਵਿੱਚ 27 ਲੋਕਾਂ ਦੀ ਵਿਕਟੋਰੀਆ ਵਿੱਚ ਡੁੱਬਣ ਕਾਰਨ ਹੋਈ ਮੌਤ ।
  • ਪ੍ਰਵਾਸੀ ਭਾਈਚਾਰਿਆਂ ਵਿੱਚ 21 ਮੌਤਾਂ ਹੁਣ ਤੱਕ ਦਰਜ ਕੀਤੇ ਗਏ ਅੰਕੜਿਆਂ ਵਿੱਚ ਸਭ ਤੋਂ ਵੱਧ ਹਨ ।
Beach3.jpg
People enjoying sun on a busy beach Credit: SBS/Puneet Dhingra
ਡੁੱਬਣ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਵਿੱਚ ਪਿਛਲੀਆਂ ਗਰਮੀਆਂ ਦੀ ਰੁੱਤ ਸ਼ਾਮਲ ਹੈ ਜਦੋਂ ਵਿਕਟੋਰੀਆ ਵਿੱਚ 27 ਲੋਕਾਂ ਨੇ ਆਪਣੀ ਜਾਨ ਗੁਆਈ ਸੀ। ਉਸ ਗਰਮੀਆਂ ਦੀ ਰੁੱਤ ਵਿੱਚ ਹੋਈਆਂ ਮੌਤਾਂ ਤੋਂ ਲਏ ਗਏ ਸਬਕ ਹੁਣ ਲਾਈਫ ਸੇਵਿੰਗ ਵਿਕਟੋਰੀਆ ਵੱਲੋਂ ਆਪਣੇ ਤਾਜ਼ਾ ਸਾਲਾਨਾ ਵਿਸ਼ਲੇਸ਼ਣ ਵਿੱਚ ਦਰਜ ਕੀਤੇ ਗਏ ਹਨ। ਲਾਈਫ ਸੇਵਿੰਗ ਵਿਕਟੋਰੀਆ ਦੀ ਡਾਕਟਰ ਹੈਨਾ ਕੈਲ-ਵਰਲੇ ਦਾ ਕਹਿਣਾ ਹੈ ਕਿ ਤੈਰਾਕੀ ਤੋਂ ਲੈ ਕੇ ਸਨੋਰਕਲਿੰਗ ਅਤੇ ਬੋਟਿੰਗ ਤੱਕ, ਜਲ ਮਾਰਗਾਂ ਵਿੱਚ ਬਹੁਤ ਸਾਰੇ ਲੁਕਵੇਂ ਖ਼ਤਰੇ ਹੁੰਦੇ ਹਨ।


LISTEN TO
Punjabi_09122024_DrowningMulticult.mp3 image

ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਨੌਜਵਾਨਾਂ ਅਤੇ ਪ੍ਰਵਾਸੀਆਂ ਦੀ ਸਭ ਤੋਂ ਵੱਧ ਗਿਣਤੀ

SBS Punjabi

09/12/202403:41
Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ

Share

Recommended for you