ਫੈਡਰਲ ਸਰਕਾਰ ਯੋਗ ਵੋਟਰਾਂ ਨੂੰ ਇਹ ਫੈਸਲਾ ਕਰਨ ਲਈ ਕਹਿ ਰਹੀ ਹੈ ਕਿ ਕੀ 'ਵੋਇਸ ਟੂ ਪਾਰਲੀਮੈਂਟ' ਵਜੋਂ ਜਾਣੀ ਜਾਂਦੀ ਪ੍ਰਤੀਨਿਧੀ ਸੰਸਥਾ ਰਾਹੀਂ ਆਦਿਵਾਸੀ ਲੋਕਾਂ ਨੂੰ ਮਾਨਤਾ ਦੇਣ ਲਈ ਆਸਟ੍ਰੇਲੀਅਨ ਸੰਵਿਧਾਨ ਨੂੰ ਅਪਡੇਟ ਕਰਨਾ ਹੈ ਜਾਂ ਨਹੀਂ?
'ਦ ਵਾਇਸ' ਸਰਕਾਰ ਨੂੰ ਉਨ੍ਹਾਂ ਮੁੱਦਿਆਂ ਅਤੇ ਕਾਨੂੰਨਾਂ 'ਤੇ ਸਲਾਹ ਦੇਣ ਲਈ ਚੁਣਿਆ ਗਿਆ ਸਮੂਹ ਹੋਵੇਗਾ ਜੋ ਫਸਟ ਨੇਸ਼ਨਜ਼ ਦੇ ਲੋਕਾਂ ਨੂੰ ਪ੍ਰਭਾਵਤ ਕਰਦੇ ਹਨ।
ਇਵਾਨ ਏਕਿਨ -ਸਮਿਥ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ (ਏਈਸੀ) ਦਾ ਇੱਕ ਬੁਲਾਰਾ ਹੈ।
ਸੰਵਿਧਾਨ ਇਹ ਸਥਾਪਿਤ ਕਰਦਾ ਹੈ ਕਿ ਫੈਡਰਲ ਸਰਕਾਰ ਕਿਵੇਂ ਕੰਮ ਕਰਦੀ ਹੈ। ਇਹ ਰਾਸ਼ਟਰਮੰਡਲ, ਰਾਜਾਂ ਅਤੇ ਲੋਕਾਂ ਦੇ ਆਪਸੀ ਤਾਲਮੇਲ ਦੇ ਅਧਾਰ ਨੂੰ ਨਿਰਧਾਰਤ ਕਰਦਾ ਹੈ; ਇਸ ਵਿੱਚ ਸ਼ਾਮਲ ਹੈ ਕਿ ਰਾਜ ਅਤੇ ਸੰਘੀ ਸੰਸਦਾਂ ਦੁਆਰਾ ਕਿਹੜੇ ਕਾਨੂੰਨ ਬਣਾਏ ਜਾ ਸਕਦੇ ਹਨ।
ਲੋਕਾਂ ਨੂੰ ਹੇਠਾਂ ਦਿੱਤੇ ਸਵਾਲ ਲਈ 'ਹਾਂ' ਜਾਂ 'ਨਹੀਂ' ਵੋਟ ਕਰਨ ਲਈ ਕਿਹਾ ਜਾਵੇਗਾ:
"ਇੱਕ ਪ੍ਰਸਤਾਵਿਤ ਕਾਨੂੰਨ: ਇੱਕ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਵਾਇਸ ਸਥਾਪਤ ਕਰਕੇ ਆਸਟ੍ਰੇਲੀਆ ਦੇ ਪਹਿਲੇ ਲੋਕਾਂ ਨੂੰ ਮਾਨਤਾ ਦੇਣ ਲਈ ਸੰਵਿਧਾਨ ਨੂੰ ਬਦਲਣਾ।
ਕੀ ਤੁਸੀਂ ਇਸ ਪ੍ਰਸਤਾਵਿਤ ਤਬਦੀਲੀ ਨੂੰ ਮਨਜ਼ੂਰੀ ਦਿੰਦੇ ਹੋ?"
A supporter is seen with the Aboriginal flag painted on her face in support of the vote hold placards during a Yes 23 community event in support of an Indigenous Voice to Parliament, in Sydney, Sunday, July 2, 2023. (AAP Image/Bianca De Marchi) NO ARCHIVING Source: AAP / BIANCA DE MARCHI/AAPIMAGE
ਇਸ ਕੋਲ ਕਾਨੂੰਨ ਪਾਸ ਕਰਨ, ਫੈਸਲੇ ਵੀਟੋ ਕਰਨ ਜਾਂ ਫੰਡ ਅਲਾਟ ਕਰਨ ਦੀ ਸ਼ਕਤੀ ਨਹੀਂ ਹੋਵੇਗੀ। ਸੰਸਦ ਆਮ ਵਾਂਗ ਚੱਲਦੀ ਰਹੇਗੀ।
ਪ੍ਰੋਫੈਸਰ ਮੇਗਨ ਡੇਵਿਸ ਇੱਕ ਕੋਬਲ ਕੋਬਲ ਔਰਤ ਹੈ ਅਤੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਸੰਵਿਧਾਨਕ ਕਾਨੂੰਨ ਦੀ ਚੇਅਰ ਹੈ। ਉਹ ਸੰਵਿਧਾਨ ਵਿੱਚ ਐਬੋਰਿਜਨਲ ਐਂਡ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਪੀਪਲਜ਼ ਦੀ ਮਾਨਤਾ ਬਾਰੇ ਮਾਹਰ ਪੈਨਲ ਦਾ ਹਿੱਸਾ ਸੀ ਜਿਸਨੇ ਇੱਕ ਆਵਾਜ਼ ਲਈ ਪ੍ਰਸਤਾਵ ਪੇਸ਼ ਕੀਤਾ ਸੀ।
ਉਹ ਕਹਿੰਦੀ ਹੈ ਕਿ ਦੂਜੇ ਦੇਸ਼ਾਂ ਨੇ ਵੀ ਅਜਿਹੇ ਮਾਡਲਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ।
ਡੀਨ ਪਾਰਕਿਨ ਇੱਕ ਕਵਾਂਡਮੂਕਾ ਆਦਮੀ ਹੈ ਅਤੇ ਉਹ ਸੰਵਿਧਾਨ ਵਿੱਚ ਸੰਸਦ ਵਿੱਚ ਆਵਾਜ਼ ਨੂੰ ਸ਼ਾਮਲ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਮੁਹਿੰਮ 'ਹਾਰਟ ਟੂ ਹਾਰਟ' ਦਾ ਨਿਰਦੇਸ਼ਕ ਹੈ।
ਉਸਦਾ ਮੰਨਣਾ ਹੈ ਕਿ ਵਾਇਸ ਪਹਿਲੇ ਆਸਟ੍ਰੇਲੀਅਨ ਲੋਕਾਂ ਲਈ ਸਵੈ-ਨਿਰਣੇ ਦੀ ਇੱਕ ਗਰੰਟੀ ਪੇਸ਼ ਕਰੇਗੀ, ਕਿਉਂਕਿ ਸਰਕਾਰਾਂ ਨੂੰ ਉਹਨਾਂ ਲੋਕਾਂ ਦੀ ਗੱਲ ਸੁਣਨੀ ਪਵੇਗੀ ਜੋ ਉਹਨਾਂ ਦੇ ਭਾਈਚਾਰਿਆਂ ਦਾ ਸਾਹਮਣਾ ਕਰ ਰਹੀਆਂ ਚੁਣੌਤੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਆਸਟ੍ਰੇਲੀਆ ਦੇ ਪਹਿਲੇ ਰਾਸ਼ਟਰ ਦੇ ਲੋਕ ਕਈ ਤਰ੍ਹਾਂ ਦੇ ਰਾਜਨੀਤਿਕ ਵਿਚਾਰ ਰੱਖਦੇ ਹਨ, ਕੁਝ ਇੱਕ ਆਵਾਜ਼ ਦੇ ਪ੍ਰਸਤਾਵ ਨਾਲ ਅਸਹਿਮਤ ਹਨ। ਇਸ ਵਿੱਚ ਪ੍ਰਮੁੱਖ ਆਦਿਵਾਸੀ ਸਿਆਸਤਦਾਨ ਵੀ ਸ਼ਾਮਲ ਹਨ।
ਨਾਰਦਰਨ ਟੈਰੀਟਰੀ ਕੰਟਰੀ ਲਿਬਰਲ ਸੈਨੇਟਰ ਜੈਸਿੰਟਾ ਪ੍ਰਾਈਸ ਅਤੇ ਸਾਬਕਾ ਲੇਬਰ ਲੀਡਰ ਵਾਰੇਨ ਮੁੰਡਾਈਨ 'ਨਾਂ' ਮੁਹਿੰਮ ਦਾ ਹਿੱਸਾ ਹਨ। ਉਹ ਦਲੀਲ ਦਿੰਦੇ ਹਨ ਕਿ ਵਾਇਸ ਟੂ ਪਾਰਲੀਮੈਂਟ ਸਵਦੇਸ਼ੀ ਨੁਕਸਾਨ ਨੂੰ ਹੱਲ ਕਰਨ ਲਈ ਬਹੁਤ ਘੱਟ ਕੰਮ ਕਰੇਗੀ।
Country Liberal Party Senator Jacinta Nampijinpa Price walks with a young Indigenous woman wearing an Australian flag ahead of a press conference at Parliament House in Canberra, Wednesday, March 22, 2023. (AAP Image/Lukas Coch) NO ARCHIVING Source: AAP / LUKAS COCH/AAPIMAGE
ਬੁਲਾਰੇ ਈਵਾਨ ਏਕਿਨ -ਸਮਿਥ ਦਾ ਕਹਿਣਾ ਹੈ ਕਿ ਏਈਸੀ 17 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਰਜਿਸਟਰਡ ਵੋਟਰਾਂ ਨੂੰ ਸੂਚਿਤ ਕਰਨ ਲਈ ਇੱਕ ਸੂਚਨਾ ਮੁਹਿੰਮ ਵਿਕਸਤ ਕਰ ਰਹੀ ਹੈ।
ਇਤਿਹਾਸਕ ਤੌਰ 'ਤੇ, ਸੰਵਿਧਾਨ ਨੂੰ ਸੋਧਣ ਲਈ ਆਸਟ੍ਰੇਲੀਅਨ ਲੋਕਾਂ ਨੂੰ ਯਕੀਨ ਦਿਵਾਉਣਾ ਆਸਾਨ ਨਹੀਂ ਰਿਹਾ ਹੈ। 1901 ਵਿੱਚ ਫੈਡਰੇਸ਼ਨ ਤੋਂ ਲੈ ਕੇ, ਤਬਦੀਲੀ ਲਈ 44 ਪ੍ਰਸਤਾਵਾਂ ਵਿੱਚੋਂ ਸਿਰਫ ਅੱਠ ਹੀ ਸਫਲ ਹੋਏ ਹਨ।
ਸਵਦੇਸ਼ੀ ਮੁੱਦਿਆਂ 'ਤੇ ਆਖਰੀ ਰਾਏਸ਼ੁਮਾਰੀ 1967 ਵਿੱਚ ਹੋਇਆ ਸੀ। ਇਸਦੀ ਸਫਲਤਾ ਨੇ ਪਹਿਲੇ ਆਸਟ੍ਰੇਲੀਆ ਵਾਸੀਆਂ ਨੂੰ ਰਾਸ਼ਟਰਮੰਡਲ ਕਾਨੂੰਨ ਦੇ ਤਹਿਤ ਆਸਟ੍ਰੇਲੀਅਨ ਵਜੋਂ ਮਾਨਤਾ ਦਿੱਤੀ ਅਤੇ ਉਨ੍ਹਾਂ ਨੂੰ ਜਨਗਣਨਾ ਵਿੱਚ ਗਿਣਿਆ ਗਿਆ।
ਆਗਾਮੀ ਰਾਏਸ਼ੁਮਾਰੀ ਵਿੱਚ ਵੋਟ ਕਿਵੇਂ ਪਾਉਣੀ ਹੈ, ਇਸ ਦੇ ਸਬੰਧ ਵਿੱਚ, ਤੁਹਾਨੂੰ ਬੈਲਟ ਪੇਪਰ 'ਤੇ 'ਹਾਂ' ਜਾਂ 'ਨਾਂ' ਸ਼ਬਦ (ਅੰਗਰੇਜ਼ੀ ਵਿੱਚ) ਲਿਖਣੇ ਪੈਣਗੇ।
ਜੇਕਰ ਤੁਸੀਂ ਚੋਣਾਂ ਵਿੱਚ ਵੋਟ ਪਾਉਣ ਲਈ ਨਾਮ ਦਰਜ ਕਰਵਾਇਆ ਹੈ, ਤਾਂ ਤੁਸੀਂ ਰਾਏਸ਼ੁਮਾਰੀ ਵਿੱਚ ਵੀ ਵੋਟ ਪਾਉਣ ਦੇ ਯੋਗ ਹੋਵੋਗੇ।
ਇਸ ਦਾ ਮਤਲਬ ਹੈ ਕਿ ਰਜਿਸਟਰਡ ਨਾਗਰਿਕਾਂ ਲਈ ਰਾਏਸ਼ੁਮਾਰੀ ਵਿੱਚ ਵੋਟਿੰਗ ਲਾਜ਼ਮੀ ਹੈ।
ਐਨਆਈਟੀਵੀ ਰਾਹੀਂ ਪਹਿਲੇ ਰਾਸ਼ਟਰ ਦੇ ਦ੍ਰਿਸ਼ਟੀਕੋਣਾਂ ਸਮੇਤ, ਐਸਬੀਐਸ ਨੈੱਟਵਰਕ ਤੋਂ ਪਾਰਲੀਮੈਂਟ ਵਿੱਚ 2023 ਦੇ ਸਵਦੇਸ਼ੀ ਅਵਾਜ਼ ਬਾਰੇ ਰਾਇਸ਼ੁਮਾਰੀ ਬਾਰੇ ਸੂਚਿਤ ਰਹੋ। 60 ਤੋਂ ਵੱਧ ਭਾਸ਼ਾਵਾਂ ਵਿੱਚ ਲੇਖਾਂ, ਵੀਡੀਓਜ਼ ਅਤੇ ਪੋਡਕਾਸਟਾਂ ਤੱਕ ਪਹੁੰਚ ਕਰਨ ਲਈ 'ਤੇ ਜਾਓ, ਜਾਂ 'ਤੇ, ਤਾਜ਼ਾ ਖਬਰਾਂ ਅਤੇ ਵਿਸ਼ਲੇਸ਼ਣ, ਦਸਤਾਵੇਜ਼ਾਂ ਅਤੇ ਮਨੋਰੰਜਨ ਨੂੰ ਮੁਫਤ ਵਿੱਚ ਸਟ੍ਰੀਮ ਕਰੋ।