ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਦੇਸ਼ ਦੀ ਅਗਵਾਈ ਵਾਲਾ ਡਿਜ਼ਾਈਨ ਕੀ ਹੈ ਅਤੇ ਇਹ ਕਿਉਂ ਮਾਇਨੇ ਰੱਖਦਾ ਹੈ?

Ground Plane

Designers of the University of Technology, Sydney's National First Nations College aspire to make it a place of connection with Country. Credit: Greenaway Architects, Warren and Mahoney, OCULUS

ਅਸੀਂ ਜਿਸ ਵਾਤਾਵਰਨ ਦਾ ਹਿੱਸਾ ਹਾਂ ਉਹ ਫਸਟ ਨੇਸ਼ਨਜ਼ ਲੋਕਾਂ ਦੀ ਹਜ਼ਾਰਾਂ ਸਾਲਾਂ ਦੀ ਮੌਜੂਦਗੀ, ਸੱਭਿਆਚਾਰ, ਭਾਸ਼ਾ ਅਤੇ ਸਾਰੇ ਜੀਵਾਂ ਨਾਲ ਸਬੰਧਾਂ ਦੇ ਇਤਿਹਾਸ ਦਾ ਸੁਮੇਲ ਹੈ। ਇਸ ਲਈ ਸਾਡੇ ਸ਼ਹਿਰੀ ਮਾਹੌਲ ਨੂੰ ਡਿਜ਼ਾਈਨ ਕਰਦੇ ਸਮੇਂ ਆਰਕੀਟੈਕਟ, ਸਰਕਾਰੀ ਸੰਸਥਾਵਾਂ ਅਤੇ ਰਚਨਾਤਮਕ ਪ੍ਰੈਕਟੀਸ਼ਨਰ, ਸਵਦੇਸ਼ੀ ਗਿਆਨ ਨਾਲ ਮਿਲ ਕੇ ਕੰਮ ਕਰਦੇ ਹਨ।


ਆਸਟ੍ਰੇਲੀਆ ਵਿੱਚ ਹਰ ਇੱਕ ਸਥਾਨ ਇਸ ਦੇਸ਼, ਸੱਭਿਆਚਾਰ ਅਤੇ ਭਾਸ਼ਾ ਦੇ ਹਾਜ਼ਰਾਂ ਸਾਲ ਪੁਰਾਣੇ ਇਤਿਹਾਸ ਨੂੰ ਪੇਸ਼ ਕਰਦਾ ਹੈ। ਵਾਤਾਵਰਣ ਵਾਲੇ ਡਿਜ਼ਾਈਨਾਂ ਦਾ ਵੱਧ ਰਹੇ ਰੁਝਾਨ ਦਾ ਉੱਦੇਸ਼ ਆਪਣੀਆਂ ਰਹਿਣ ਵਾਲੀਆਂ ਥਾਵਾਂ ਵਿੱਚ ਇਸ ਸਥਾਨਕ ਗਿਆਨ ਦੀ ਝਲਕ ਨੂੰ ਪੇਸ਼ ਕਰਨਾ ਹੈ।

ਆਸਟ੍ਰੇਲੀਅਨ ਸਵਦੇਸ਼ੀ ਵਿਰਾਸਤ ਅਤੇ ਨਿਰੰਤਰ ਅਭਿਆਸ ਦਾ ਇੱਕ ਪ੍ਰਗਟਾਵਾ ਦੇਸ਼ ਵਿੱਚ ਹੀ ਇਮਬੈਡ ਕੀਤਾ ਗਿਆ ਹੈ ਜੋ ਕਿ ਸ਼ਹਿਰੀ ਵਾਤਾਵਰਣ ਸਮੇਤ ਸਾਡੀਆਂ ਵਸੇਵੇਂ ਵਾਲੀਆਂ ਥਾਵਾਂ ਤੱਕ ਫੈਲਿਆ ਹੋਇਆ ਹੈ।
wildflowers near rock outcrop
Designing with Country, relationality, and cultural continuity in mind recognises that each place in Australia carries distinct history spanning tens of thousands of years. Here, wildflowers are seen in Karijini National Park in WA. Source: Getty / TED MEAD
ਆਰਕੀਟੈਕਟ ਜੇਫਾ ਗ੍ਰੀਨਵੇ ਵਿਕਟੋਰੀਆ ਵਿੱਚ ਸ਼ੁਰੂਆਤੀ ਮਾਨਤਾ ਪ੍ਰਾਪਤ ਆਦਿਵਾਸੀ ਆਰਕੀਟੈਕਟਾਂ ਵਿੱਚੋਂ ਇੱਕ ਹਨ। ਉਹ ਮੂਲ ਰੂਪ ਵਿੱਚ NSW ਤੋਂ, ਵੈਲਵਾਨ ਕਮਿਲਾਰੋਈ ਅਤੇ ਦਾਰਾ-ਵੋਲ ਲੋਕਾਂ ਦੇ ਵੰਸ਼ ਵਿੱਚੋਂ ਹਨ।

ਸ਼੍ਰੀਮਾਨ ਗ੍ਰੀਨਵੇ ਦੱਸਦੇ ਹਨ ਕਿ ਆਰਕੀਟੈਕਚਰ ਵਿੱਚ ਸਵਦੇਸ਼ੀ ਸਭਿਆਚਾਰਾਂ ਦੀ ਵਿਭਿੰਨਤਾ ਨੂੰ ਸਵੀਕਾਰ ਕਰਨਾ ਕਾਫੀ ਮਹੱਤਵਪੂਰਨ ਹੈ।
Jefa Greenaway portrait
Jefa Greenaway: “We know across this vast island continent that there are over 270 distinct language groups and 600 dialects.” Credit: Aaron Puls
ਮੈਲਬੌਰਨ ਯੂਨੀਵਰਸਿਟੀ ਦੇ ਸ਼ਹਿਰ ਦੇ ਕੈਂਪਸ ਦੇ ਆਲੇ-ਦੁਆਲੇ ਘੁੰਮਦੇ ਹੋਏ ਤੁਸੀਂ ਉਸ ਸਾਈਟ 'ਤੇ ਇਸ ਦੇਸ਼-ਅਗਵਾਈ ਵਾਲੀ ਡਿਜ਼ਾਈਨ ਪਹੁੰਚ ਦੀ ਇੱਕ ਉਦਾਹਰਣ ਦੇਖ ਸਕਦੇ ਹੋ ਜਿੱਥੇ ਵਿਦਿਆਰਥੀ ਕੇਂਦਰ ਸੈਂਟਰਲ ਬਿਜ਼ਨਸ ਡਿਸਟ੍ਰਿਕਟ (CBD) ਵਿੱਚ ਸਵੈਨਸਟਨ ਸਟ੍ਰੀਟ ਨਾਲ ਜੁੜਦਾ ਹੈ।
Uni Melb project
A University of Melbourne built project recreating the eels’ migration path from water to land, is a metaphor for Indigenous resilience, says architect Jefa Greenaway. Credit: Peter Bennetts
ਟੀਮ ਨੇ ਨਦੀ ਨੂੰ ਮੁੜ ਬਣਾਉਣ ਲਈ ਇੱਕ ਅਖਾੜਾ ਅਤੇ ਪਲਾਜ਼ਾ ਰੂਟ ਤਿਆਰ ਕੀਤਾ ਜਿੱਥੇ ਈਲਾਂ ਪ੍ਰਜਨਨ ਲਈ 60,000 ਸਾਲਾਂ ਤੋਂ ਵੱਧ ਸਮੇਂ ਤੋਂ ਬਿਰਾਰੁੰਗ ਤੱਕ ਪਹੁੰਚਣ ਲਈ, ਕੁਲੀਨ ਰਾਸ਼ਟਰ ਦੀਆਂ ਰਵਾਇਤੀ ਜ਼ਮੀਨਾਂ 'ਤੇ ਪਰਵਾਸ ਕਰਦੀਆਂ ਰਹੀਆਂ ਹਨ।

ਪੈਰਾਮਾਟਾ ਸਕੁਆਇਰ ਦੇ ਮਾਮਲੇ ਵਿੱਚ ਡਿਜ਼ਾਈਨਰਾਂ ਨੇ ਸਾਈਟ ਦੇ ਇਤਿਹਾਸ ਅਤੇ ਨਿਰੰਤਰ ਅਭਿਆਸਾਂ ਨੂੰ ਦ੍ਰਿਸ਼ਮਾਨ ਬਣਾਉਣ ਲਈ ਕੰਮ ਕੀਤਾ।
jnphoto.com.au-1793.jpg
Where Eels Lie Down by Kamilaroi artist Reko Rennie is one of the features referencing Country in Parramatta Square.
ਵਿਸ਼ੇਸ਼ਤਾਵਾਂ ਵਿੱਚ ਇੱਕ ਸਵਦੇਸ਼ੀ ਕਲਾਕਾਰੀ, ਇੱਕ ਧਰੁਗ ਇਕੱਠਾ ਕਰਨ ਵਾਲਾ ਚੱਕਰ ਅਤੇ ਹਜ਼ਾਰਾਂ ਸਾਲ ਪੁਰਾਣੇ ਆਦਿਵਾਸੀ ਇਕੱਠਾਂ ਦੇ ਇਤਿਹਾਸਕ ਸਬੂਤ ਦਾ ਹਵਾਲਾ ਦਿੰਦੇ ਹੋਏ ਫੁੱਟਪਾਥ ਵਿੱਚ ਜੜ੍ਹਾਂ ਦੀ ਇੱਕ ਲੜੀ ਸ਼ਾਮਲ ਹੈ।
Waratah flower light installation
Country-led design reasserts the primacy of the place where an infrastructure project is situated. The Waratah flower, found across southeastern Australia is the protagonist of a Dreamtime story explaining its red colour. Here, a Waratah flower light installation during Vivid Light 2017 in Sydney. Credit: Manfred Gottschalk/Getty Images
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।
Subscribe or follow the Australia Explained podcast for more valuable information and tips about settling into your new life in Australia.   

Do you have any questions or topic ideas? Send us an email to 

Share