ਫਸਟ ਨੇਸ਼ਨਜ਼ ਟੂਰਿਜ਼ਮ ਦੇ ਪ੍ਰਭਾਵ

Karrke Aboriginal Cultural Tour, Watarrka, NT

Karrke Aboriginal Cultural Tour, Watarrka, NT Credit: Archie Sartracom /Tourism Australia

ਕੀ ਤੁਸੀਂ ਆਸਟ੍ਰੇਲੀਆ ਦੀ ਅਸਲ ਜ਼ਮੀਨੀ ਅਤੇ ਪ੍ਰਭਾਵਸ਼ਾਲੀ ਯਾਤਰਾ ਕਰਨਾ ਚਾਹੁੰਦੇ ਹੋ? ਭਾਵੇਂ ਤੁਸੀਂ ਜੰਗਲੀ ਜੀਵਨ, ਭੋਜਨ, ਕਲਾ ਜਾਂ ਲਗਜ਼ਰੀ ਦੀ ਭਾਲ ਕਰ ਰਹੇ ਹੋ, ਤੁਹਾਡੇ ਲਈ ਇੱਥੇ ਬਹੁਤ ਸਾਰੇ ਫਸਟ ਨੇਸ਼ਨਜ਼ ਟੂਰਿਜ਼ਮ ਐਡਵੈਂਚਰ ਹਨ। ਇਸਦੀ ਖੋਜ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ 65000 ਸਾਲ ਪੁਰਾਣੇ ਜ਼ਮੀਨ ਦੇ ਸਬੰਧ ਨਾਲ ਜੁੜੇ ਹੋਏ ਕਿਸੇ ਵਿਅਕਤੀ ਦੀ ਲੋੜ ਹੈ। ਤੁਸੀਂ ਨਾ ਸਿਰਫ ਆਪਣੇ ਤਜ਼ਰਬੇ ਨੂੰ ਡੂੰਘਾ ਕਰੋਗੇ, ਸਗੋਂ ਤੁਸੀਂ ਫਸਟ ਨੇਸ਼ਨਜ਼ ਦੇ ਭਾਈਚਾਰਿਆਂ ਲਈ ਸੱਭਿਆਚਾਰਕ ਅਤੇ ਆਰਥਿਕ ਮੌਕੇ ਵਧਾਉਣ ਵਿੱਚ ਵੀ ਮਦਦ ਕਰੋਗੇ।


ਟੂਰਿਜ਼ਮ ਆਸਟ੍ਰੇਲੀਆ, ਯਾਤਰੀਆਂ ਦੀ ਫਸਟ ਨੇਸ਼ਨਜ਼ ਟੂਰਿਜ਼ਮ ਵਿੱਚ ਵੱਧ ਰਹੀ ਦਿਲਚਸਪੀ ਬਾਰੇ ਜਾਣੂ ਹੈ ਕਿਉਂਕਿ ਯਾਤਰੀ ਪ੍ਰਮਾਣਿਕ ਅਤੇ ਸੱਭਿਆਚਾਰਕ ਤੌਰ ‘ਤੇ ਬਰੀਕੀ ਨਾਲ ਤਜ਼ੁਰਬਾ ਹਾਸਲ ਕਰਨਾ ਚਹੁੰਦੇ ਹਨ।

ਡਿਸਕਵਰ ਐਬੋਰਿਜਿਨਲ ਐਕਸਪੀਰੀਅੰਸ, ਇੱਕ ਟੂਰਿਜ਼ਮ ਆਸਟ੍ਰੇਲੀਆ ਸਮੂਹ ਹੈ ਜੋ ਫਸਟ ਨੇਸ਼ਨਜ਼ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਦਾ ਹੈ। ਇਸਦੀ ਕਾਰਜਕਾਰੀ ਨਿਰਦੇਸ਼ਕ ਨਿਕੋਲ ਮਿਸ਼ੇਲ ਦਾ ਕਹਿਣਾ ਹੈ ਕਿ ਸੈਲਾਨੀ ਫਸਟ ਨੇਸ਼ਨਜ਼ ਦੇ ਲੋਕਾਂ ਅਤੇ ਦੇਸ਼ ਬਾਰੇ ਹੋਰ ਜਾਨਣਾ ਚਹੁੰਦੇ ਹਨ।
tourismAustraliaN.jpg
Tourism Australia recognises the growing interest in First Nations tourism as travellers seek out authentic and culturally immersive experiences.
ਇਸ ਸਮੂਹ ਰਾਹੀਂ ਹਰੇਕ ਅਨੁਭਵ ਨੂੰ ਆਦਿਵਾਸੀ ਜਾਂ ਟੁਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੁਆਰਾ ਮਾਰਗਦਰਸ਼ਨ ਕੀਤਾ ਜਾਂਦਾ ਹੈ। ਉਹੀ ਵਿਅਕਤੀ ਕਹਾਣੀ ਸੁਣਾਉਂਦਾ ਹੈ ਜੋ ਉਸ ਕਹਾਣੀ ਦਾ ਮਾਲਕ ਹੁੰਦਾ ਹੈ।

ਅਤੇ ਸ਼੍ਰੀਮਤੀ ਮਿਸ਼ੇਲ ਕਹਿੰਦੇ ਹਨ ਕਿ ਹਰ ਮੁਲਾਕਾਤ ਵਿੱਚ ਉਹਨਾਂ ਕਿਰਦਾਰਾਂ ਦਾ ਜ਼ਿਕਰ ਹੁੰਦਾ ਹੈ ਜਿੰਨ੍ਹਾਂ ਬਦੋਲਤ ਇਸ ਦੇਸ਼ ਵਿੱਚ ਜਾਨ ਪਈ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share