ਭਾਰਤ ਵਿਚਲਾ ਕਿਸਾਨ ਅੰਦੋਲਨ ਹੁਣ ਹੋਰ ਭਖਵਾਂ ਰੂਪ ਅਖਤਿਆਰ ਕਰ ਗਿਆ ਹੈ। ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਮੁੱਢੋਂ ਰੱਦ ਕਰਨ ਉੱਤੇ ਬਜ਼ਿੱਦ ਹਨ ਜਦਕਿ ਸਰਕਾਰ ਇਨ੍ਹਾਂ ਵਿਚ ਸੰਭਾਵੀ ਤਬਦੀਲੀ ਨੂੰ ਇਸ ਦੇ ਹੱਲ ਵਜੋਂ ਪੇਸ਼ ਕਰ ਰਹੀ ਹੈ।
ਇਸ ਦੌਰਾਨ ਸਿਡਨੀ ਦੇ ਵਸਨੀਕ ਤੇ ਆਈ ਟੀ ਖੇਤਰ ਵਿੱਚ ਨੌਕਰੀ ਕਰਦੇ ਭਵਜੀਤ ਸਿੰਘ ਅਤੇ ਕੁਝ ਹੋਰ ਲੋਕਾਂ ਨੇ ਇਸ ਅੰਦੋਲਨ ਲਈ ਸੋਸ਼ਲ ਮੀਡੀਆ 'ਤੇ ਪ੍ਰਚਾਰ ਆਰੰਭਿਆ ਹੈ ਜਿਸ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਭਵਜੀਤ ਸਿੰਘ ਜਿੰਨ੍ਹਾਂ ਦਾ ਪਿਛੋਕੜ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਜੜਤੋਲੀ ਦਾ ਹੈ, ਅੱਜਕੱਲ੍ਹ ਭਾਰਤ ਆਏ ਹੋਏ ਹਨ ਤੇ ਦਿੱਲੀ ਦੀ ਸਿੰਘੂ ਸਰਹੱਦ ਉਨ੍ਹਾਂ ਦਾ ਆਰਜ਼ੀ ਟਿਕਾਣਾ ਹੈ।ਟਰੈਕਟਰ 2 ਟਵਿੱਟਰ ਅਕਾਊਂਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਇਸ ਅਕਾਊਂਟ ਦੇ 30,000 ਦੇ ਕਰੀਬ ਫਾਲੋਅਰ ਹਨ ਤੇ ਇਸ ਅਕਾਊਂਟ ਦੇ ਹੁਣ ਤੱਕ 14 ਮਿਲੀਅਨ ਦੇ ਕਰੀਬ ਇੰਪ੍ਰੈਸ਼ਨ ਹੋ ਚੁੱਕੇ ਹਨ।
Bhavjit Singh posing at Opera House, Sydney. He hails from village Jartauli, District Ludhiana in Punjab, India. Source: Supplied
"ਸਾਡੀ ਸੋਸ਼ਲ ਮੀਡਿਆ 'ਤੇ ਹਾਜ਼ਰੀ ਬਹੁਤ ਜ਼ਰੂਰੀ ਸੀ। ਭਾਵੇਂ ਲੋਕ ਨਿੱਜੀ ਪੱਧਰ ਤੇ ਕੋਸ਼ਿਸ਼ ਕਰ ਰਹੇ ਹਨ ਪਰ ਇੱਕ ਸਾਂਝੀ ਆਵਾਜ਼ ਦੀ ਲੋੜ ਸਮੇਂ-ਸਮੇਂ 'ਤੇ ਮਹਿਸੂਸ ਕੀਤੀ ਜਾਂਦੀ ਰਹੀ ਹੈ।
“ਕੁਝ ਪਾਰਟੀਆਂ ਦੇ ਆਈ ਟੀ ਸੈੱਲ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਪੈਸੇ ਦੇ ਜ਼ੋਰ ਉੱਤੇ ਕਿਸਾਨਾਂ ਖਿਲਾਫ ਕੀਤੇ ਜਾਂਦੇ ਕੂੜ ਪ੍ਰਚਾਰ ਅਤੇ ਭਾਰਤ ਦੇ ਕੌਮੀ ਮੀਡੀਏ ਵੱਲੋਂ ਨਿਭਾਈ ਗਈ ਮਾੜੀ ਭੂਮਿਕਾ ਕਾਰਨ ਹੀ ਸਾਨੂੰ ਇਹ ਰਾਹ ਅਖ਼ਤਿਆਰ ਕਰਨਾ ਪਿਆ ਹੈ," ਉਨ੍ਹਾਂ ਕਿਹਾ।
"ਸਾਡਾ ਮੁੱਖ ਮਕਸਦ ਤੱਥਾਂ ਦੇ ਆਧਾਰ ਉੱਤੇ ਕਿਸਾਨ ਅੰਦੋਲਨ ਬਾਰੇ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਕਰਨਾ ਹੈ।"ਭਵਜੀਤ ਨੇ ਕਿਹਾ ਕਿ ਟਵਿੱਟਰ ਸੋਸ਼ਲ ਮੀਡੀਆ ਦਾ ਅਜਿਹਾ ਮਜ਼ਬੂਤ ਹਥਿਆਰ ਹੈ ਜਿਸ ਦੀ ਰਾਜਨੀਤਿਕ ਤੇ ਸਮਾਜਿਕ ਅੰਦੋਲਨਾਂ ਵਿੱਚ ਮੋਹਰੀ ਭੂਮਿਕਾ ਰਹੀ ਹੈ।
A group of volunteers at the protest site, Delhi. Source: SKM
"ਸਾਡਾ ਮਕਸਦ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਖ਼ਿਲਾਫ਼ ਹੁੰਦੇ ਝੂਠੇ ਅਤੇ ਕੂੜ ਪ੍ਰਚਾਰ ਨੂੰ ਠੱਲ੍ਹ ਪਾਉਣਾ ਹੈ।
“ਪਰ ਨਾਲ਼-ਨਾਲ਼ ਇਹ ਲੋਕ ਸੰਘਰਸ਼ ਦੀ ਜ਼ਮੀਨੀ ਹਕੀਕਤ ਤੇ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨਾਲ ਹੋਈ ਘਿਓ-ਖਿਚੜੀ ਨੂੰ ਵੀ ਜੱਗ ਜ਼ਾਹਿਰ ਕਰਦਾ ਹੈ," ਉਨ੍ਹਾਂ ਕਿਹਾ।
ਭਵਜੀਤ ਨੇ ਕਿਹਾ ਕਿ ਉਹ ਆਈਟੀ ਸੈੱਲ ਦੁਆਰਾ ਪਾਏ ਜਾਂਦੇ 'ਟਵਿੱਟਰ ਭਰਮ' ਨੂੰ ਤੋੜਨ ਵਿੱਚ ਵੀ ਕਾਮਯਾਬ ਰਹੇ ਹਨ।ਉਨ੍ਹਾਂ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦਾ ਇਸ ਅੰਦੋਲਨ ਨੂੰ ਸਹਿਯੋਗ ਦੇਣ ਲਈ ਖਾਸ ਧੰਨਵਾਦ ਕੀਤਾ ਹੈ -
Bhavjit Singh reading the 'Trolley Times' at the Singhu border, Delhi. Protesting farmers have launched this bilingual newspaper to share information. Source: SKM
“ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕੀਤੇ ਗਏ ਹਨ, ਉਸਦਾ ਨਤੀਜਾ ਇਹ ਹੈ ਕਿ ਆਸਟ੍ਰੇਲੀਆ, ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਸਮੇਤ ਪੱਛਮੀ ਦੇਸ਼ਾਂ ’ਚ ਕਿਸਾਨ ਸੰਘਰਸ਼ ਨੂੰ ਭਰਵੀਂ ਹਮਾਇਤ ਮਿਲੀ ਹੈ।“
ਉਹਨਾਂ ਕਿਹਾ ਕਿ ਸਮੁਚੇ ਘਟਨਾਕ੍ਰਮ ਦੇ ਚਲਦਿਆਂ ਭਾਰਤ ਸਰਕਾਰ ‘ਤੇ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਦਬਾਅ ਬਣ ਰਿਹਾ ਹੈ।
Tractor2 Twitter has over 30,000 followers. The hashtag and the Twitter handle is also getting a lot of attention outside India. Source: SKM
LISTEN TO
Tractors to Twitter campaign leads the digital push for Indian farmers’ protest
SBS Punjabi
11/01/202125:42
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ