ਇਸ ਕਲੱਬ ਦੇ ਮਵਲੀਨ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਆਪਣੇ ਕਲੱਬ ਦੇ ਮੁੱਖ ਉਦੇਸ਼ ਜੋ ਕਿ ਸਮਾਜਕ ਏਕਤਾ ਨੂੰ ਮਜ਼ਬੂਤ ਕਰਨਾ ਹੈ, ਅਤੇ ਕਲੱਬ ਵਲੋਂ ਪਿਛਲੇ ਸਮਿਆਂ ਦੌਰਾਨ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।
ਸ਼੍ਰੀ ਸਿੰਘ ਨੇ ਭਾਈਚਾਰੇ ਨੂੰ ਇਹ ਵੀ ਅਪੀਲ ਕੀਤੀ ਕਿ ਬਾਕੀ ਸੰਸਾਰ ਦੇ ਕੁੱਝ ਦੇਸ਼ਾਂ ਵਾਂਗ ਉਹ ਆਸਟ੍ਰੇਲੀਆ ਵਿੱਚ ਵੀ ਦਸਤਾਰਧਾਰੀ ਬਾਈਕ ਰਾਈਡਰਾਂ ਵਾਸਤੇ ਹੈਲਮੇਟ ਪਾਉਣ ਵਿੱਚ ਛੋਟ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਵਾਸਤੇ ਜੇ ਕਿਸੇ ਕੋਲ ਇਸ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਹੈ ਤਾਂ ਉਹਨਾਂ ਨਾਲ ਸਾਂਝੀ ਕਰਨ ਲਈ ਅੱਗੇ ਆਉਣ।ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
Singhs Social Motorcycle Club Australia Source: Mavleen Singh