ਮਜਿੰਦਰਪਾਲ ਕੋਰ ਯੂਨਾਇਟੇਡ ਸਿੱਖਸ ਦੀ ਅੰਤਰ-ਰਾਸ਼ਟਰੀ ਲੀਗਲ ਡਾਇਰੇਕਟਰ ਹਨ ਅਤੇ ਜਲਦੀ ਹੀ ਆਸਟ੍ਰੇਲੀਆ ਆ ਰਹੇ ਹਨ

Mejindarpal Kaur

International Legal Director United Sikhs will be guiding Sikhs of NSW seeking helmet exemption Source: Mejindarpal Kaur

ਯੂਨਾਇਟੇਡ ਨੇਸ਼ਨਸ ਵਲੋਂ ਮਾਨਤਾ ਪ੍ਰਾਪਤ ‘ਯੂਨਾਇਟੇਡ ਸਿੱਖਸ’ ਨਾਮੀ ਸੰਸਥਾ, ਸੰਸਾਰ ਭਰ ਵਿਚ ਮਾਨਵੀ ਹੱਕਾਂ ਲਈ ਕੰਮ ਕਰਨ ਵਾਸਤੇ ਜਾਣੀ ਜਾਂਦੀ ਹੈ।


1999 ਵਿਚ ਯੂਨਾਇਟੇਡ ਸਿੱਖਸ ਸੰਸਥਾ ਨੇ ਮਜਿੰਦਰਪਾਲ ਕੋਰ ਨੂੰ ਬੇਨਤੀ ਕੀਤੀ ਕਿ ਇਹਨਾਂ ਦੇ ਨੇਤਰਤਵ ਹੇਠਾਂ, ਇਸ ਸੰਸਥਾ ਦੀ ਇਕ ਸ਼ਾਖਾ ਯੂ ਕੇ ਵਿਚ ਵੀ ਖੋਲੀ ਜਾਵੇ। ਇਥੋਂ ਸ਼ੁਰੂ ਹੋ ਕੇ ਹੁਣ ਤੱਕ ਯੂਨਾਇਟੇਡ ਸਿਖਸ ਦੀਆਂ 10 ਦੇਸ਼ਾਂ ਵਿਚ ਸ਼ਾਖਾਂਵਾਂ ਹਨ ਜਿਥੇ ਕਿ ਇਹ ਕਾਨੂੰਨੀ ਮਦਦ ਦੇ ਨਾਲ ਨਾਲ ਸਿਖਿਆ, ਅਣਸੁਖਾਵੇਂ ਹਾਲਾਤਾਂ ਵਿਚ ਵੀ ਮਦਦ ਆਦਿ ਪ੍ਰਦਾਨ ਕਰਦੀ ਆ ਰਹੀ ਹੈ।

ਮਜਿੰਦਰਪਾਲ ਕੋਰ ਦਾ ਕਹਿਣਾ ਹੈ ਕਿ,”ਬੇਸ਼ਕ ਯੂਨਾਇਟੇਡ ਸਿਖਸ ਦੇ ਨਾਮ ਵਿਚ ਸਿੱਖ ਲਫਜ਼ ਜੁੜਿਆ ਹੋਇਆ ਹੈ ਪਰ ਇਹ ਸੰਸਥਾ ਹਰ ਧਰਮ, ਵਰਗ ਅਤੇ ਖੇਤਰ ਦੇ ਲੋਕਾਂ ਦੇ ਮਾਨਵੀ ਹੱਕਾਂ ਦੀ ਰਾਖੀ ਕਰਨ ਲਈ ਕੰਮ ਕਰਦੀ ਹੈ। ਬੇਸ਼ਕ ਇਸ ਨੇ ਹਾਲ ਵਿਚ ਹੀ ਫਰਾਂਸ ਵਿੱਚ ਪੱਗਾਂ ਅਤੇ ਸਕੂਲੀ ਪਟਕਿਆਂ ਵਾਸਤੇ ਲੜਾਈ ਲੜੀ ਪਰ ਇਸ ਦਾ ਲਾਭ ਬਾਕੀ ਦੇ ਧਰਮਾਂ ਦੇ ਧਾਰਮਿਕ ਚਿੰਨਾਂ ਉਤੇ ਲੱਗੀ ਹੋਈ ਪਾਬੰਦੀ ਵਾਲਿਆਂ ਨੂੰ ਵੀ ਪ੍ਰਾਪਤ ਹੋਇਆ।“ ਹਾਲ ਦੀ ਘੜੀ ਵਿੱਚ ਹੀ ਮੈਲਬਰਨ ਵਿਚਲੇ ਸਿਦਕ ਸਿੰਘ ਦੇ ਕੇਸ ਦਾ ਹਵਾਲਾ ਦਿੰਦੇ ਹੋਏ ਇਹਨਾਂ ਦਸਿਆ ਕਿ, “ਸਿਦਕ ਸਿੰਘ ਦੇ ਸਕੂਲ ਨੇ ਨਾ ਸਿਰਫ ਸਿਦਕ ਨੂੰ ਅਗਲੇ ਸਾਲ ਲਈ ਸਕੂਲ ਵਿਚ ਜਗਾ ਦੇ ਦਿਤੀ ਹੈ ਬਲਕਿ ਹੋਰ ਧਰਮਾਂ ਦੇ ਚਿੰਨਾਂ ਨੂੰ ਵੀ ਮਨਜੂਰ ਕਰ ਲਿਆ ਹੈ।“
Mejindarpal Kaur
United Sikhs fighting for basic human rights of minority communities Source: Mejindarpal Kaur
ਦਸੰਬਰ ਮਹੀਨੇ ਦੇ ਅੰਤ ਵਿਚ ਮਜਿੰਦਰਪਾਲ ਕੋਰ ਸਿਡਨੀ ਆਸਟ੍ਰੇਲੀਆ ਆ ਰਹੇ ਹਨ ਜਿਥੇ ਕਿ ਉਹ ਸਿੱਖ ਯੂਥ ਆਸਟ੍ਰੇਲੀਆ ਦੇ ਸਲਾਨਾਂ ਕੈਂਪ ਵਿਚ ਬਤੋਰ ਸਿਖਿਅਕ ਸੇਵਾ ਕਰਨਗੇ ਅਤੇ ਨਾਲ ਹੀ ਇਹ ਇਕ ਹੋਰ ਖਾਲਸਾ ਕੈਂਪ ਵਿਚ ਵੀ ਹਾਜ਼ਰੀ ਲਵਾਉਣ ਤੋਂ ਅਲਾਵਾ ਇਥੋਂ ਦੇ ਸਾਰੇ ਗੁਰੂਦੁਆਰਿਆਂ ਵਿਚ ਜਾ ਕੇ ਸੰਗਤਾਂ ਨਾਲ ਸੰਵਾਦ ਰਚਾਉਣਗੇ।

ਇਹਨਾਂ ਦੀ ਇਸ ਫੇਰੀ ਦਾ ਇਕ ਮੁਖ ਮੰਤਵ ਇਹ ਵੀ ਹੈ ਕਿ ਨਿਊ ਸਾਊਥ ਵੇਲਸ ਸੂਬੇ ਦੇ ਸਿੱਖ ਸਾਈਕਲ ਸਵਾਰਾਂ ਨੂੰ ਹੈਲਮਟ ਦੀ ਪਾਬੰਦੀ ਖਤਮ ਕਰਵਾਉਣ ਲਈ ਲੋੜੀਂਦੀ ਸਲਾਹ ਦਿਤੀ ਜਾ ਸਕੇ।

ਮਜਿੰਦਰਪਾਲ ਕੋਰ ਬੇਸ਼ਕ ਮਲੇਸ਼ੀਆ ਵਿਚ ਜਨਮੇ ਤੇ ਵੱਡੇ ਹੋਏ ਹਨ, ਯੂ ਕੇ ਦੇ ਵਿਚ ਬਹੁਤ ਸਾਰੀ ਜਿੰਦਗੀ ਗੁਜ਼ਾਰੀ ਹੈ, ਪਰ ਪੰਜਾਬੀ ਬੋਲੀ ਨਾਲ ਇਹਨਾਂ ਦਾ ਪਿਆਰ ਬਹੁਤ ਹੀ ਗੂੜਾ ਹੈ। ਅਤੇ ਇਸ ਵਾਸਤੇ ਇਹ ਆਪਣੀ ਮਾਤਾ ਜੀ ਦੇ ਰਿਣੀ ਹਨ ਜੋ ਕਿ ਪੰਜਾਬੀ ਅਧਿਆਪਕ ਸਨ ਅਤੇ ਆਪਣੇ ਘਰ ਵਿਚ ਸਾਰਿਆਂ ਨੂੰ ਹੀ ਪੰਜਾਬੀ ਬੋਲੀ ਬੋਲਣ ਲਈ ਪ੍ਰੇਰਤ ਕਰਦੇ ਰਹੇ ਸਨ। ਮਜਿੰਦਰਪਾਲ ਕੋਰ ਦਾ ਕਹਿਣਾ ਹੈ ਕਿ, “ਪੰਜਾਬੀ ਮੇਰੀ ਅੰਮੀ ਦੀ ਬੋਲੀ ਹੈ ਅਤੇ ਮੈਂ ਆਪਣੀ ਅੰਮੜੀ ਦੀ ਬੋਲੀ ਨੂੰ ਕਿਵੇਂ ਭੁੱਲ ਜਾਵਾਂ?”


Share