ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਇੱਕ ਜੀ ਪੀ ਦੀ ਭਾਲ ਕਰਨਾਂ, ਉਹ ਵੀ ਜੇ ਕਰ ਤੁਸੀਂ ਕਿਸੇ ਸ਼ਹਿਰ ਦੇ ਵਸਨੀਕ ਹੋ ਤਾਂ, ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਇੰਟਰਨੈਟ ਉੱਤੇ ਕੁਤਕੂਤਾਰੀਆਂ ਕੱਢ ਕੇ ਸਹਿਜੇ ਹੀ ਤੁਹਾਡੇ ਕੋਲ, ਆਸੇ ਪਾਸੇ ਦੇ ਡਾਕਟਰਾਂ ਦੀ ਇੱਕ ਸੂਚੀ, ਸਕਰੀਨ ਤੇ ਆ ਜਾਵੇਗੀ। ਪਰ ਅਸਲੀ ਚੈਲੇਂਜ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਲੋੜ ਹੁੰਦੀ ਹੈ, ਤੁਹਾਡੀਆਂ ਜਰੂਰਤਾਂ ਅਨੁਸਾਰ ਇੱਕ ਖਾਸ ਜੀ ਪੀ ਦੀ। ਤੇ ਇਸ ਲਈ ਤੁਹਾਨੂੰ ਹੋਰ ਵਧੇਰੇ ਧਿਆਨ ਲਾ ਕੇ ਭਾਲ ਕਰਨੀ ਪੈਂਦੀ ਹੈ। ਆਸਟ੍ਰੇਲੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਉੱਪ-ਪ੍ਰਧਾਨ ਹਨ, ਡਾ ਟੋਨੀ ਬਾਰਟੋਨੀ, ਜੋ ਕਿ ਸਲਾਹ ਦਿੰਦੇ ਹਨ ਕਿ ਇਸ ਕੰਮ ਵਾਸਤੇ ਆਪਣੇ ਭਾਈਚਾਰੇ ਵਿੱਚ ਗਲਬਾਤ ਕਰਨੀ ਲਾਹੇਵੰਦ ਸਿੱਧ ਹੁੰਦੀ ਹੈ।
ਤੇ ਆਪਣੇ ਮਿੱਤਰਾਂ ਜਾਂ ਗੁਆਂਢੀਆਂ ਨਾਲ, ਜੋ ਕਿ ਇਸ ਜੀਪੀ ਦੇ ਕੋਲ ਜਾਂਦੇ ਹੋਣ, ਨਾਲ ਗੱਲਬਾਤ ਕਰਕੇ ਹੋਰ ਜਿਆਦਾ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।ਕਈ ਵਾਰ ਤੁਸੀਂ ਅਜਿਹਾ ਜੀਪੀ ਲੱਭ ਸਕਦੇ ਹੋ ਜੋ ਕਿ ਤੁਹਾਡੀ ਆਪਣੀ ਭਾਸ਼ਾ ਬੋਲ ਸਕਦਾ ਹੋਵੇ, ਪਰ ਜੇ ਕਰ ਅਜਿਹਾ ਕੋਈ ਨਹੀ ਵੀ ਲੱਭਦਾ ਤਾਂ ਵੀ, ਕੋਸ਼ਿਸ਼ ਕਰੋ ਕਿ ਕੋਈ ਅਜਿਹਾ ਤਾਂ ਲੱਭ ਹੀ ਜਾਵੇ ਜਿਸ ਕੋਲ ਤੁਹਾਡੇ ਭਾਈਚਾਰੇ ਜਾਂ ਪਿਛੋਕੜ ਦੇ ਲੋਕ ਜਾਂਦੇ ਹੋਣ। ਤਾਂ ਕਿ ਉਸ ਡਾਕਟਰ ਨੂੰ ਤੁਹਾਡੇ ਸਭਿਆਚਾਰ ਬਾਰੇ ਲੋੜੀਂਦੀ ਜਾਣਕਾਰੀ ਜਰੂਰ ਹੀ ਹੋਵੇ। ਜੇ ਕਰ ਤੁਹਾਨੂੰ ਦੂਭਾਸ਼ੀਏ ਦੀ ਲੋੜ ਹੈ ਤਾਂ ਤੁਸੀਂ ਫੋਨ ਕਰਕੇ ‘ਦੁਭਾਸ਼ੀਏ ਅਤੇ ਅਨੁਵਾਦ’ ਕਰਨ ਸੇਵਾ ਕੋਲੋਂ ਇਸ ਨੂੰ ਮੁਫਤ ਪ੍ਰਾਪਤ ਕਰ ਸਕਦੇ ਹੋ।
Source: Flickr AMISOM Public Information (CC 1.0)
ਅਤੇ ਇਹ ਜਾਨਣ ਤੋਂ ਬਾਦ ਕਿ ਕੋਣ ਤੁਹਾਡੀ ਭਾਸ਼ਾ ਬੋਲ ਸਕਦਾ ਹੈ, ਜਾਂ ਘੱਟੋ ਘੱਟ ਤੁਹਾਡੇ ਪਿਛੋਕੜ ਬਾਰੇ ਜਾਣੂ ਹੈ, ਅਗਲਾ ਕਦਮ ਹੈ ਕਿ ਤੁਸੀਂ ਮੈਡੀਕਲ ਸੈਂਟਰ ਦੇ ਖੁੱਲਣ ਦੇ ਸਮਿਆਂ ਅਤੇ ਉੱਥੇ ਅਪਣਨ ਵਿੱਚ ਸੋਖਿਆਈ ਮਹਿਸੂਸ ਕਰੋ।
ਇੱਕ ਹੋਰ ਮਹੱਤਵਪੂਰਨ ਗੱਲ ਜਾਨਣੀ ਜਰੂਰੀ ਹੋਵੇਗੀ ਕਿ ਤੁਹਾਡੀ ਜਾਂਚ ਵਾਲੀ ਸਾਰੀ ਕੀਮਤ ਮੈਡੀਅਰ ਦੁਆਰਾ ਕੀ ਕਵਰ ਹੋ ਜਾਣੀ ਹੈ ਜਾਂ ਤੁਹਾਨੂੰ ਆਪਣੀ ਜੇਬ ਵਿੱਚੋਂ ਵੀ ਕੁੱਝ ਕੀਮਤ ਤਾਰਨੀ ਪੈਣੀ ਹੈ? ਵੈਸਟਰਨ ਸਿੱਡਨੀ ਦੇ ਰਿਫਿਊਜੀ ਹੈਲਥ ਅਦਾਰੇ ਨਾਲ ਇੱਕ ਵਿਸ਼ੇਸ਼ ਕੰਮ ਕਰ ਰਹੇ ਹਨ ਡਾ ਸਾਮਾ ਬਾਲਾਸੁਬਰਾਮਨੀਅਮ ਅਤੇ ਸਲਾਹ ਦਿੰਦੇ ਹਨ ਕਿ ਮੈਡੀਕਲ ਸੈਂਟਰ ਜਾਣ ਤੋਂ ਪਹਿਲਾਂ ਹੀ ਪੁੱਛ ਪਰਤੀਤ ਕਰ ਲੈਣੀ ਲਾਹੇਵੰਦ ਹੁੰਦੀ ਹੈ।
Source: AAP
ਇਹ ਜਾਣ ਲੈਣਾ ਵੀ ਲਾਹੇਵੰਦ ਹੁੰਦਾ ਹੈ ਕਿ ਕਲੀਨਿਕ ‘ਆਸਟ੍ਰੇਲੀਅਨ ਜਨਰਲ ਪਰੈਕਟਿਸ ਐਕਰੀਡੀਟੇਸ਼ਨ’ ਜਾਂ ‘ਜਰਨਲ ਪਰੈਕਟਿਸ ਆਸਟ੍ਰੇਲੀਆ’ ਆਦਿ ਤੋਂ ਮਾਨਤਾ ਪ੍ਰਾਪਤ ਵੀ ਹੈ? ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਕਲੀਨਿਕ ਲੌੜੀਂਦੀਆਂ ਮਿਆਰੀ ਸ਼ਰਤਾਂ ਤਾਂ ਪੂਰੀਆਂ ਕਰਦਾ ਹੈ। ਜਦੋਂ ਤੁਸੀਂ ਇੱਕ ਖਾਸ ਜੀ ਪੀ ਦੀ ਚੋਣ ਕਰ ਲੈਂਦੇ ਹੋ ਤਾਂ ਆਪਣੇ ਜਨਰਲ ਚੈੱਕ ਅਪ ਵਾਸਤੇ ਸਮਾਂ ਲੈ ਲਵੋ ਅਤੇ ਦੇਖੋ ਸਭ ਠੀਕ ਠਾਕ ਤਾਂ ਹੈ? ਕਦੀ ਵੀ ਕਲੀਨਿਕ ਬਾਬਤ ਜਾਨਣ ਵਾਸਤੇ, ਬਹੁਤ ਜਿਆਦਾ ਬਿਮਾਰ ਹੋਣ ਦੀ ਉਡੀਕ ਨਾਂ ਕਰੋ। ਡਾ ਸਾਮਾ ਬਾਲਾਸੁਬਰਾਮਨੀਅਮ ਦਾ ਮੰਨਣਾ ਹੈ ਕਿ ਡਾਕਟਰ ਨਾਲ ਸਹਿਜੇ ਹੀ ਗੱਲਬਾਤ ਕਰਨੀ ਬਹੁਤ ਜਰੂਰੀ ਹੁੰਦੀ ਹੈ।
ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਚੰਗੀ ਤਰਾਂ ਨਾਲ ਨਹੀਂ ਗੋਲਿਆ ਜਾ ਰਿਹਾ ਜਾਂ ਤੁਹਾਨੂੰ ਲਗਦਾ ਹੈ ਕਿ ਇਹ ਵਾਲਾ ਜੀ ਪੀ ਤੁਹਾਡੇ ਲਈ ਠੀਕ ਨਹੀਂ ਹੈ, ਤਾਂ ਕਿਸੇ ਹੋਰ ਕੋਲ ਜਾਣ ਤੋਂ ਕਦੀ ਨਾ ਝਿਜਕੋ।
ਅਤੇ ਨਾਲ ਹੀ ਟੋਨੀ ਬਾਰਟੋਨੀ ਇਹ ਵੀ ਕਹਿੰਦੇ ਹਨ ਕਿ ਜਦੋਂ ਹੀ ਤੁਹਾਨੂੰ ਲੱਗੇ ਕਿ ਤੁਹਾਨੂੰ ਇੱਕ ਵਧੀਆ ਅਤੇ ਜਰੂਰਤ ਮੁਤਾਬਕ ਜੀ ਪੀ ਮਿਲ ਗਿਆ ਹੈ, ਤਾਂ ਉਸ ਕੋਲੋਂ ਲੰਬੇ ਸਮੇਂ ਤੱਕ ਇਲਾਜ ਕਰਵਾਉਣਾ ਤੁਹਾਡੀ ਸਿਹਤ ਲਈ ਬਹੁਤ ਲਾਹੇਵੰਦ ਹੋਵੇਗਾ।