ਇਸ ਸਮੇਂ ਦੇਸ਼ ਭਰ ਦੇ ਅੱਗ ਬੁਝਾਉਣ ਵਾਲੇ ਅਮਲੇ ਬੁਸ਼ਫਾਇਰ ਮੌਸਮ ਨਾਲ ਜੂਝਣ ਦੀ ਤਿਆਰੀ ਕਰ ਰਹੇ ਹਨ।
ਵਿਕਟੋਰੀਆ ਦੇ ਕੀਜ਼ਬਰੋ ਇਲਾਕੇ ਵਿੱਚ ਕੰਟਰੀ ਫਾਇਰ ਅਥਾਰਟੀ ਨਾਲ ਸੇਵਾ ਕਰਨ ਵਾਲੇ ਕੈਪਟਨ ਫਿਲ ਟੌਨਸੈਂਡ ਦਾ ਕਹਿਣਾ ਹੈ ਕਿ ਇਸ ਤਿਆਰੀ ਲਈ ਮੁੱਢਲਾ ਕਦਮ, ਅਸਾਨੀ ਨਾਲ ਕੀਤਾ ਜਾਣ ਵਾਲਾ ਨਿਰੀਖਣ ਹੀ ਹੁੰਦਾ ਹੈ।
ਜਾਇਦਾਦ ਨੂੰ ਸੁਰੱਖਿਅਤ ਬਣਾਉਂਦੇ ਹੋਏ, ਅੱਗਾਂ ਤੋਂ ਬਚਿਆ ਜਾ ਸਕਦਾ ਹੈ। ਘਰਾਂ ਦੀ ਸਾਂਭ ਸੰਭਾਲ ਦੇ ਕੁੱਝ ਅਸਾਨ ਨੁੱਕਤੇ ਹੇਠ ਅਨੁਸਾਰ ਹਨ:
- ਪਰਨਾਲਿਆਂ ਵਿੱਚੋਂ ਸੁੱਕੇ ਪੱਤੇ ਅਤੇ ਛੋਟੀਆਂ ਟਾਹਣੀਆਂ ਸਾਫ ਕਰਨੀਆਂ।
- ਸਮੇਂ ਸਿਰ ਛੋਟੀ ਮੋਟੀ ਮੁਰੰਮਤ ਕਰਦੇ ਹੋਏ ਸਾਵਧਾਨੀ ਵਰਤਣੀ।
- ਪਰਨਾਲਿਆਂ ਵਿੱਚ ਫਾਇਰ ਸਪਰਿੰਕਲਰਸ ਲਗਾਉਣੇ।
- ਘਾਹ ਨੂੰ ਛੋਟਾ ਕਰਕੇ ਕੱਟਣਾ ਅਤੇ ਆਲੇ ਦੁਆਲੇ ਸਾਫ ਸਫਾਈ ਰੱਖਣੀ।
- ਘਰ ਦੇ ਸਾਰੇ ਪਾਸੇ ਪਾਣੀ ਦੇਣ ਵਾਲੀ ਪਾਈਪ ਦੀ ਪਹੁੰਚ ਬਣਾਉਣੀ।
ਇਸ ਦੇ ਨਾਲ ਕੈਪਟਨ ਫਿਲ ਇੱਕ ਇਵੈਕੂਏਸ਼ਨ ਪਲਾਨ ਬਨਾਉਣ ਦੀ ਸਲਾਹ ਵੀ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਹਰ ਰਾਜ ਅਤੇ ਪ੍ਰੇਦਸ਼ ਵਲੋਂ ਅਜਿਹੇ ਬਚਾਅ ਦੇ ਰਸਤੇ, ਆਪਣੀਆਂ ਵੈਬਸਾਈਟਾਂ ਤੇ ਵੀ ਪਾਏ ਹੋਏ ਹਨ।
ਨਾਲ ਹੀ ਇੱਕ ਅਜਿਹਾ ਛੋਟਾ ਬੈਗ ਵੀ ਤਿਆਰ ਕਰਕੇ ਰੱਖੋ ਜਿਸ ਨਾਲ ਹੰਗਾਮੀ ਹਾਲਤ ਵਿੱਚ ਘਰ ਛੱਡਣ ਤੋਂ ਬਾਅਦ ਤੁਸੀਂ ਆਪਣੀਆਂ ਜਰੂਰੀ ਵਸਤਾਂ ਨਾਲ ਲੈ ਕਿ ਜਾ ਸਕੋ।
ਇਹ ਬੈਗ ਅਸਾਨੀ ਨਾਲ ਖਰਾਬ ਹੋਣ ਵਾਲਾ ਨਹੀਂ ਹੋਣਾ ਚਾਹੀਦਾ ਅਤੇ ਸਾਰੇ ਪਰਵਿਾਰ ਨੂੰ ਇਸ ਪਤਾ ਹੋਵੇ ਕਿ ਇਹ ਕਿਸ ਜਗ੍ਹਾ ਉੱਤੇ ਪਿਆ ਹੈ। ਇਸ ਵਿੱਚ ਹੇਠ ਲਿਖੀਆਂ ਚੀਜਾਂ ਜਰੂਰ ਪਾ ਲਵੋ:
- ਫਸਟ ਏਡ ਦਾ ਸਮਾਨ
- ਕੀਮਤੀ ਦਸਤਾਵੇਜ਼ ਅਤੇ ਫੋਟੋਆਂ
- ਨਕਦੀ, ਬੈਂਕਾਂ ਦੇ ਕਾਰਡ
- ਮੋਬਾਈਲ ਫੋਨ ਅਤੇ ਚਾਰਜਰ
- ਦਵਾਈਆਂ ਆਦਿ
ਘਰ ਨੂੰ ਛੱਡਣ ਦੀ ਚਿਤਾਵਨੀ ਮਿਲਦੇ ਸਾਰ ਹੀ ਇਸ ਬੈਗ ਅਤੇ ਹੋਰਨਾਂ ਮੈਂਬਰਾਂ ਨੂੰ ਨਾਲ ਲੈ ਕਿ ਤੁਰੰਤ ਘਰ ਤੋਂ ਬਾਹਰ ਹੋ ਜਾਵੋ।
ਆਸਟ੍ਰੇਲੀਆ ਵਿੱਚ ਬੁਸ਼ਫਾਇਰਸ ਦੇ ਖਤਰਿਆਂ ਬਾਰੇ ਸਮੇਂ ਸਮੇਂ ਤੇ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ। ਜਦੋਂ ਮੌਸਮ ਅੰਤਾਂ ਦਾ ਗਰਮ ਹੁੰਦਾ ਹੈ ਅਤੇ ਅੱਗ ਲੱਗਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਤਾਂ, ਰਾਜ ਦੇ ਫਾਇਰ ਕਮਿਸ਼ਨਰ ਵਲੋਂ ‘ਟੋਟਲ ਫਾਇਰ ਬੈਨ’ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ।
ਸੀ ਐਫ ਏ ਦੇ ਫਰਸਟ ਲੈਫਟੀਨੈਂਟ ਸਟੀਵਾਰਟ ਮੈਟੂਲੀਸ ਕਹਿੰਦੇ ਹਨ ਕਿ ਇਸ ਸਮੇਂ ਖੁੱਲੇ ਸਥਾਨਾਂ ਵਿੱਚ ਕਿਸੇ ਵੀ ਕਿਸਮ ਦੀ ਅੱਗ ਨਹੀਂ ਲਗਾਉਣੀ ਹੁੰਦੀ।
ਅੰਤਾਂ ਦੇ ਗਰਮ ਮੌਸਮ ਸਮੇਂ ਜਦੋਂ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹੁੰਦੀਆਂ ਹਨ, ਅੱਗਾਂ ਦੇ ਅੰਗਾਰੇ ਬਿਨਾਂ ਬੁਝੇ ਦੂਰ ਦੂਰ ਤੱਕ ਉੱਡ ਕੇ ਚਲੇ ਜਾਂਦੇ ਹਨ ਅਤੇ ਅੱਗਾਂ ਲੱਗਣ ਦਾ ਸਬੱਬ ਬਣਦੇ ਹਨ। ਕਈ ਵਾਰ ਤਾਂ ਇਹਨਾਂ ਕਾਰਨ ਚਮੜੀ ਵੀ ਝੁਲਸ ਜਾਂਦੀ ਹੈ।
ਵਿਕਟੋਰੀਅਨ ਅਡਲਟ ਬਰਨਸ ਸਰਵਿਸ ਦੀ ਹਾਨਾ ਮੈਨੇਜਿਸ ਕਹਿੰਦੀ ਹੈ ਕਿ ਬਾਰਬੀਕਿਊ ਕਰਦੇ ਸਮੇਂ ਸ਼ਰੀਰਾਂ ਨੂੰ ਜਿਆਦਾ ਨੁਕਸਾਨ ਪਹੁੰਚਦਾ ਹੈ।
ਜੇ ਕਿਸੇ ਦੇ ਸ਼ਰੀਰ ਨੂੰ ਅੱਗ ਲੱਗ ਹੀ ਜਾਂਦੀ ਹੈ ਤਾਂ ਤੁਰੰਤ ਉਸ ਵਿਅਕਤੀ ਦੇ ਕੱਪੜੇ ਅਤੇ ਗਹਿਣੇ ਆਦਿ ਉਤਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ 20 ਮਿੰਟ ਲਗਾਤਾਰ ਠੰਡਾ ਪਾਣੀ ਪਾਉਣਾ ਚਾਹੀਦਾ ਹੈ। ਪਰ ਬਰਫ ਵਾਲਾ ਪਾਣੀ ਕਦੀ ਨਾ ਵਰਤੋ।
ਹਾਨਾ ਦਸਦੀ ਹੈ ਕਿ ਅਜਿਹਾ ਕਰਨ ਨਾਲ ਝੁਲਸ ਚੁੱਕੀ ਚਮੜੀ ਵਿੱਚੋਂ ਗਰਮਾਹਟ ਖਤਮ ਹੋ ਜਾਂਦੀ ਹੈ। ਇਸ ਤੋਂ ਬਾਅਦ ਫਰਸਟ ਏਡ ਦੇਣੀ ਲਾਹੇਵੰਦ ਹੁੰਦੀ ਹੈ।
ਬੁੱਸ਼ਫਾਇਰਸ ਵਾਲੇ ਮੌਸਮ ਦੀ ਤਿਆਰੀ ਕਰਨ ਸਮੇਂ ਆਪਣੇ ਲੋਕਲ ਰੂਰਲ ਸਰਵਿਸ ਦੀ ਵੈਬਸਾਈਟ ਤੇ ਜਾ ਕੇ ਜਰੂਰੀ ਨੁੱਕਤੇ ਹਾਸਲ ਕਰੋ।
ਅੱਗ ਕਾਰਨ ਝੁੱਲਸੇ ਸ਼ਰੀਰ ਦੇ ਇਲਾਜ ਵਾਸਤੇ ਵਿਕ.ਬਰਨਸ.ਔਰਗ.ਏਯੂ ਦੀ ਵੈਬਸਾਈਟ ਉੱਤੇ ਜਾਓ।
ਆਪਣੀ ਭਾਸ਼ਾ ਵਿੱਚ ਵਧੇਰੇ ਜਾਣਕਾਰੀ ਅਤੇ ਮੱਦਦ ਲੈਣ ਲਈ ਦੇਸ਼ ਵਿਆਪੀ ਦੁਭਾਸ਼ੀਏ ਦੀ ਸੇਵਾ ਨੂੰ 13 14 50 ਉੱਤੇ ਸੰਪਰਕ ਕਰੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।