ਜਦੋਂ ਐਨ ਆਰ ਐੱਲ ਅਤੇ ਏ ਐਫ ਐੱਲ ਨੇ ਇਸ ਸਾਲ 2020 ਵਾਲੇ ਮੁਕਾਬਲਿਆਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਤਾਂ ਆਸਟ੍ਰੇਲੀਅਨ ਗੈਂਬਲਿੰਗ ਰਿਸਰਚ ਸੈਂਟਰ ਨੇ ਤਕਰੀਬਨ 2000 ਲੋਕਾਂ ਉੱਤੇ ਇੱਕ ਸਰਵੇਖਣ ਵੀ ਕੀਤਾ ਸੀ।
ਜੂਨ ਜੂਲਾਈ ਵਿੱਚ ਕੀਤੀ ਇਸ ਖੋਜ ਦੀ ਮੁਖੀ ਡਾ ਰਿਬੈੱਕਾ ਜੈਨਕਿਸਨਸ ਨੇ ਦੱਸਿਆ ਹੈ ਕਿ ਸਰੇਵਖਣ ਕੀਤੇ ਤਿੰਨਾਂ ਵਿੱਚੋਂ ਇੱਕ ਨੇ ਮੰਨਿਆ ਸੀ ਕਿ ਉਹਨਾਂ ਨੇ ਆਨਲਾਈਨ ਜੂਆ ਖੇਡਣ ਲਈ ਇੱਕ ਨਵਾਂ ਖਾਤਾ ਖੋਲਿਆ ਸੀ। ਅਤੇ ਹਫਤੇ ਵਿੱਚ ਚਾਰ ਵਾਰ ਤੋਂ ਜਿਆਦਾ ਜੂਆ ਖੇਡਣ ਵਾਲਿਆਂ ਦੀ ਗਿਣਤੀ ਵੀ 23 ਤੋਂ 32% ਹੋ ਗਈ ਸੀ।
ਜੈਨਕਿਨਸਨ ਅਨੁਸਾਰ ਨੌਜਾਵਾਨਾਂ ਵਿੱਚ ਜੂਆ ਖੇਡਣ ਵਾਲੇ ਵਧੇ ਰੂਝਾਨ ਦੇ ਕਈ ਕਾਰਨ ਸਾਹਮਣੇ ਆਏ ਹਨ, ਜਿਹਨਾਂ ਵਿੱਚ ਐਪਾਂ ਨੂੰ 24 ਘੰਟੇ, ਕਿਸੇ ਵੀ ਜਗ੍ਹਾ ‘ਤੇ ਵਰਤੇ ਜਾਣ ਵਾਲੀ ਸਹੂਲਤ ਪ੍ਰਮੁੱਖ ਸੀ।
ਵਿਕਟੋਰੀਆ ਯੂਨਿਵਰਸਿਟੀ ਦੇ ਸਾਈਕੌਲੋਜੀ ਵਿਸ਼ੇ ਦੇ ਸੀਨੀਅਰ ਲੈਕਚਰਾਰ ਡਾ ਕੀਜ਼ ਓਹਸੂਕਾ ਦਾ ਕਹਿਣਾ ਹੈ ਕਿ ਘੱਟ ਸਭਿਆਚਾਰਕ ਅਤੇ ਭਾਸ਼ਾਈ ਭਾਈਚਾਰਿਆਂ ਦੇ ਨੌਜਾਵਾਨਾਂ ਵਿੱਚ ਵੀ ਆਨਲਾਈਨ ਜੂਆ ਖੇਡਣ ਵਾਲਾ ਰੂਝਾਨ ਵਧਿਆ ਹੈ।
‘ਕਾਲਡ’ ਭਾਈਚਾਰਿਆਂ ਵਿੱਚ ਜੂਏ ਦੇ ਵਧ ਰਹੇ ਰੂਝਾਨ ਬਾਰੇ ਜਾਨਣ ਲਈ ਕੀਤੀਆਂ ਕੁੱਝ ਹੋਰ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਸਥਾਪਤ ਹੋਣ ਸਮੇਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਅਤੇ ਆਪਣੀ ਮੂਲ ਭਾਸ਼ਾ ਵਿੱਚ ਜਾਣਕਾਰੀਆਂ ਦਾ ਨਾ ਹੋਣਾ, ਇਸ ਸਮੱਸਿਆ ਦਾ ਮੁੱਖ ਕਾਰਨ ਸੀ।
ਡਾ ਕੀਜ਼ ਓਹਸੂਕਾ ਮੰਨਦੇ ਹਨ ਕਿ ਕਾਲਡ ਭਾਈਚਾਰਿਆਂ ਵਿਚਲੇ ਲੋਕਾਂ ਵਿੱਚ ਕਿਸਮਤ ਨੂੰ ਅਜ਼ਮਾਉਣ ਵਾਲੇ ਸਭਿਆਚਾਰਕ ਯਕੀਨਾਂ ਕਾਰਨ ਵੀ ਇਹ ਰੂਝਾਨ ਕੁੱਝ ਜਿਆਦਾ ਹੋ ਸਕਦਾ ਹੈ।
ਆਸਟ੍ਰੇਲੀਆ ਵਿੱਚ ਜੂਆ ਖੇਡਣ ਦਾ ਬਹੁਤ ਪ੍ਰਭਾਵ ਦੇਖਿਆ ਜਾਂਦਾ ਹੈ। ਆਸਟ੍ਰੇਲੀਅਨ ਸਟੈਟਿਸਟਿਕਸ ਦੇ 35ਵੇਂ ਐਡੀਸ਼ਨ ਵਿੱਚ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਨੂੰ ਜੂਆ ਖੇਡਣ ਦੀ ਰਾਜਧਾਨੀ ਕਿਹਾ ਜਾ ਸਕਦਾ ਹੈ, ਜਿੱਥੇ ਹਰ ਸਾਲ ਲੋਕਾਂ ਵਲੋਂ 24 ਬਿਲੀਅਨ ਡਾਲਰ ਹਾਰੇ ਜਾਂਦੇ ਹਨ।
ਮਲਟੀਕਲਚਰਲ ਗੈਂਬਲਿੰਗ ਸਰਵਿਸ ਫਾਰ ਐਨ ਐਸ ਡਬਲਿਊ ਦੀ ਨਿਪੂਨਿਕਾ ਗੂਨਾਵਰਦੇਨਾ ਕਹਿੰਦੀ ਹੈ ਕਿ ਕਈ ਪ੍ਰਵਾਸੀ ਇਸ ਲਈ ਵੀ ਜੂਆ ਖੇਡਦੇ ਹਨ ਕਿ ਉਹ ਆਪਣੇ ਆਪ ਨੂੰ ਆਸਟ੍ਰੇਲੀਅਨ ਸਮਾਜ ਵਿੱਚ ਬਰਾਬਰੀ ਨਾਲ ਸਥਾਪਤ ਕਰ ਸਕਣ।
ਰੇਅ (ਜਿਸ ਦਾ ਅਸਲ ਨਾਮ ਕੁੱਝ ਹੋਰ ਹੈ), ਤਕਰੀਬਨ 20 ਸਾਲ ਪਹਿਲਾਂ ਦੱਖਣੀ ਭਾਰਤ ਤੋਂ ਆਸਟ੍ਰੇਲੀਆ ਪ੍ਰਵਾਸ ਕਰ ਕੇ ਆਇਆ ਸੀ। ਪਰਿਵਾਰ ਦੀ ਜਾਣਕਾਰੀ ਤੋਂ ਬਗੈਰ ਇਹ ਉਸੀ ਸਮੇਂ ਤੋਂ ਇਸ ਆਦਤ ਨਾਲ ਜੁੜਿਆ ਹੋਇਆ ਹੈ।
ਜੂਆ ਖੇਡਣ ਵਾਲਿਆਂ ਵਿੱਚ ਮਨੋਰੰਜਨ ਕਰਨ ਦੀ ਥਾਂ ਜਿੱਤਣ ਦੀ ਹੌੜ ਜਿਹੀ ਲੱਗ ਜਾਂਦੀ ਹੈ ਅਤੇ ਇਹੀ ਪ੍ਰੇਸ਼ਾਨੀਆਂ ਦਾ ਕਾਰਨ ਬਣਦੀ ਹੈ।
ਖੋਜ ਕਰਨ ਵਾਲਿਆਂ ਦਾ ਮੰਨਣਾ ਹੈ ਜੂਏ ਦੀ ਆਦਤ ਤੋਂ ਪੈਦਾ ਹੁੰਦੀਆਂ ਹਨ, ਮਾਨਸਿਕ ਤਣਾਅ ੳਤੇ ਦਬਾਵਾਂ ਵਰਗੀਆਂ ਬਿਮਾਰੀਆਂ। ਡਾ ਉਹਸੂਕਾ ਕਹਿੰਦੇ ਹਨ ਕਿ ਕਾਲਡ ਭਾਈਚਾਰਿਆਂ ਵਿੱਚ ਜੂਏ ਦੀ ਆਦਤ ਅਤੇ ਮਾਨਸਿਕ ਰੋਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਸਬੰਧੀ ਸਲਾਹ ਕਈ ਭਾਸ਼ਾਵਾਂ ਵਿੱਚ ਉਪਲੱਬਧ ਹੈ ਪਰ ਡਾ ਗੂਨਾਵਰਦੇਨਾ ਅਨੁਸਾਰ ਪ੍ਰਵਾਸੀਆਂ ਵਿੱਚ ਮਦਦ ਮੰਗਣ ਸਮੇਂ ਸ਼ਰਮ ਅਤੇ ਕਲੰਕ ਲੱਗਣ ਵਾਲੇ ਮਸਲੇ ਸਾਹਮਣੇ ਆ ਜਾਂਦੇ ਹਨ।
ਤਾਜ਼ਾ ਕੀਤੀ ਖੋਜ ਦੀ ਮੁਖੀ ਰਿਬੈੱਕਾ ਜੈਨਕਿਨਸਨ ਦੱਸਦੀ ਹੈ ਕਿ ਜੂਆ ਖੇਡਣ ਵਾਲੀਆਂ ਥਾਵਾਂ ਤੇ ਆਪ ਜਾ ਕੇ ਜੂਆ ਖੇਡਣ ਵਾਲੇ 34 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 23 ਤੋਂ 8% ਹੋ ਗਈ ਹੈ। ਲੋਟੋ ਅਤੇ ਲਾਟਰੀਆਂ ਵਰਗੇ ਜੂਏ ਖੇਡਣ ਵਿੱਚ ਔਰਤਾਂ, ਮਰਦਾਂ ਦੇ ਮੁਕਾਬਲੇ ਕੁੱਝ ਠੀਕ ਹਨ। ਔਰਤਾਂ ਵਿੱਚ ਇਹ ਗਿਣਤੀ 67% ਅਤੇ ਮਰਦਾਂ ਵਿੱਚ 84% ਦਰਜ ਕੀਤੀ ਗਈ ਹੈ। ਪਰ ਜੈਨਕਿਸਨ ਨੂੰ ਸਭ ਤੋਂ ਜਿਆਦਾ ਫਿਕਰ ਨੌਜਵਾਨ ਜੂਆਰੀਆਂ ਦਾ ਹੈ ਜਿਨਾਂ ਦੀ ਹਰ ਮਹੀਨੇ ਜੂਆ ਖੇਡਣ ਵਾਲੀ ਰਾਸ਼ੀ 687 ਡਾਲਰਾਂ ਤੋਂ ਵੱਧ ਕੇ 1 ਹਜ਼ਾਰ 75 ਡਾਲਰ ਹੋ ਗਈ ਹੈ।
ਡਾ ਗੂਨਾਵਰਦੇਨਾ ਅਨੁਸਾਰ ਆਨਲਾਈਨ ਜੂਆ ਖਿਡਾਉਣ ਵਾਲੀਆਂ ਸੰਸਥਾਵਾਂ ਕੰਪਿਊਟਰ ਗੇਮਾਂ ਦੇ ਜ਼ਰੀਏ ਆਪਣੇ ਇਸ਼ਤੇਹਾਰ ਚਲਾਉਂਦੀਆਂ ਹਨ ਅਤੇ ਨੌਜਾਵਾਨਾਂ ਨੂੰ ਲੁਭਾਉਣ ਲਈ ਸ਼ੁਰੂ ਸ਼ੁਰੂ ਵਿੱਚ ਮੁਫਤ ਵਿੱਚ ਵੀ ਜੂਆ ਖੇਡਣ ਦਿੰਦੀਆਂ ਹਨ।
ਜੂਆ ਖੇਡਣ ਦੇ ਵੱਖੋ ਵੱਖਰੇ ਵਿਸ਼ਿਆਂ ਬਾਰੇ ਇਨ-ਲੈਗੂਏਜ ਜਾਣਕਾਰੀ ਲੈਣ ਅਤੇ ਆਪਣੇ ਬੱਚਿਆਂ ਨਾਲ ਡਿਜੀਟਲ ਗੇਮਿੰਗ ਬਾਰੇ ਗੱਲ ਕਰਨ ਲਈ ‘ਗੈਮਬਲਿੰਗ ਅਵੇਅਰਨੈੱਸ ਪਰੌਜੈਕਟ’ ਦੀ ਵੈਬਸਾਈਟ ‘ਤ ਜਾਓ।
‘ਦਾ ਮਲਟੀਕਲਚਰਲ ਪਰੋਬਲਮ ਗੈਂਬਲਿੰਗ ਸਰਵਿਸ ਫਾਰ ਨਿਊ ਸਾਊਥ ਵੇਲਜ਼’ ਤੋਂ ਮੁਫਤ ਅਤੇ ਗੁਪਤ ਜਾਣਕਾਰੀ ਲੈਣ ਲਈ 1800 856 800 ‘ਤੇ ਫੋਨ ਕਰੋ।
ਵਿਕਟੋਰੀਆ ਵਿੱਚ ‘ਗੈਂਬਲਰਸ ਹੈਲਪ’ ਵੀ ਕਈ ਭਾਸ਼ਾਵਾਂ ਵਿੱਚ ਮੁਫਤ ਅਤੇ ਗੁਪਤ ਜਾਣਕਾਰੀ ਮਦਦ ਪ੍ਰਦਾਨ ਕਰਦੀ ਹੈ। ਇਹਨਾਂ ਨੂੰ 1800 858 858 ਉੱਤੇ ਫੋਨ ਕੀਤਾ ਜਾ ਸਕਦਾ ਹੈ ਜਾਂ ਇਹਨਾਂ ਦੀ ਵੈਬਸਾਈਟ ‘ਗੈਂਬਰਲਸਹੈਲਪ.ਕਾਮ.ਏਯੂ’ ਤੇ ਵੀ ਜਾਇਆ ਜਾ ਸਕਦਾ ਹੈ।
ਅਗਰ ਤੁਹਾਨੂੰ ਸੁਣਾਈ ਨਹੀਂ ਦਿੰਦਾ ਹੈ ਜਾਂ ਬੋਲਣ ਸਮੇਂ ਮੁਸ਼ਕਲ ਹੁੰਦੀ ਹੈ ਤਾਂ ਇਸੀ ਸੰਸਥਾ ਦੀ ਨੈਸ਼ਨਲ ਰਿਲੇਅ ਸਰਵਿਸ ਨਾਲ ‘ਰਿਲੇਅਸਰਵਿਸ.ਗਵ.ਏਯੂ’ ਉੱਤੇ ਜਾਇਆ ਜਾ ਸਕਦਾ ਹੈ।
ਗੈਂਬਲਿੰਗ ਹੈਲਪ ਆਨਲਈਨ ਤੋਂ ਵੀ 24 ਘੰਟੇ ਸੱਤੋ ਦਿਨ ਮੁਫਤ, ਗੁਪਤ ਸੇਵਾ ਈਮੇਲ, ਚੈਟ ਜਾਂ ਸੈਲਫ-ਹੈਲਪ ਦੁਆਰਾ ਲਈ ਜਾ ਸਕਦੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
For in-language fact sheets and brochures on a range of different topics around problem gambling, including how to talk to your teens about digital gaming, visit the website.
for New South Wales offers confidential, free telephone or face-to-face counselling in a preferred language on 1800 856 800.
In Victoria, Gambler’s Help provides free and confidential support in Arabic, Cantonese Mandarin and Vietnamese. An interpreter can be arranged for other languages on request. Visit more information or call 1800 858 858.
If you are deaf or have a hearing or speech impairment, contact Gambler’s Help through the National Relay Service. For more information, visit .
Chat counselling, email support and self-help services are free, confidential and available 24/7 at across Australia.