ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਇਸ ਕਲੱਬ ਦੇ ਸੰਸਥਾਪਕ ਮਵਲੀਨ ਸਿੰਘ ਧੀਰ ਨੇ ਕਿਹਾ ਕਿ 2021 ਤੋਂ ਜਦੋਂ ਇਹ ਕਲੱਬ ਸ਼ੁਰੂ ਕੀਤਾ ਗਿਆ ਸੀ ਉਸ ਸਮੇਂ ਤੋਂ ਹੀ ਹੈਲਮਟ ਦੀ ਛੋਟ ਲਈ ਮੁਹਿੰਮ ਸ਼ੁਰੂ ਕਰ ਲਈ ਸੀ।
ਸ਼੍ਰੀ ਧੀਰ ਦਾ ਮੰਨਣਾ ਹੈ ਕਿ 'ਪੱਗਾਂ ਸਾਡੀ ਅਧਿਆਤਮਿਕਤਾ, ਇੱਜ਼ਤ ਅਤੇ ਅਣਖ ਦਾ ਪ੍ਰਤੀਕ ਹਨ'।
2022 ਵਿਚ ਇਸ ਕਲੱਬ ਨੇ ਲੇਬਰ ਪਾਰਟੀ ਨਾਲ ਮੁਲਾਕਾਤ ਕੀਤੀ ਅਤੇ ਗਰੀਨਜ਼ ਸੈਨੇਟਰ ਡੇਵਿਡ ਸ਼ੂਬਰਿੱਜ ਨਾਲ 2023 ‘ਚ ਗੱਲ-ਬਾਤ ਕੀਤੀ।
Members of Singhs' Social Motorcycle Club ride their motorbikes at a parade. Credit: Mavleen Singh Dhir
ਇਸ ਅੰਦੋਲਨ ਦੇ ਮਕਸਦ ਨੂੰ ਹੁਣ ਐਮ ਐਲ ਸੀ ਕੇਟ ਫ਼ੇਰਮਆਨ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।
ਮਿਸ ਫ਼ੇਰਮਆਨ ਨੇ ਮੋਟਰਸਾਈਕਲ ਕਲੱਬ ਦਾ ਸਮੱਰਥਨ ਕਰਦਿਆਂ ਲੈਜਿਸਲੇਟਿਵ ਕਾਉਂਸਲ ਵਿਚ ਹੈਲਮਟ ਤੋਂ ਬਿਨਾ ਮੋਟਰਸਾਈਕਲ ਚਾਲਉਣ ਦੀ ਮੰਗ ਉੱਤੇ ਵਿਚਾਰ ਕਰਨ ਲਈ ਜੋਰ ਦਿੱਤਾ ਹੈ।
ਸ਼੍ਰੀ ਧੀਰ ਦਾ ਕਹਿਣਾ ਹੈ ਕਿ “ਅਸੀਂ ਵੱਖ ਵੱਖ ਦੇਸ਼ਾਂ ਦੇ ਕਾਨੂੰਨਾਂ ਨੂੰ ਪੜ੍ਹ ਰਹੇ ਹਾਂ, ਅਤੇ ਜਿੱਥੇ ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਹੈ ਉਹਨਾਂ ਦੇਸ਼ਾਂ ਵਿਚ ਜ਼ਖਮੀ ਚਾਲਕਾਂ ਦੇ ਅੰਕੜੇ ਵੀ ਖੋਜ ਰਹੇ ਹਾਂ। ਇਹ ਸਭ ਜਾਣਕਾਰੀ ਅਸੀਂ ਸਰਕਾਰ ਨੂੰ ਪੇਸ਼ ਕਰਦੇ ਹੋਏ ਜਲਦ ਹੀ ਆਪਣੀ ਮੰਗ ਸਾਹਮਣੇ ਰੱਖਾਂਗੇ।“