ਡੇਅਰੀ ਖੇਤਰ ਵਿੱਚ ਮੱਲਾਂ ਮਾਰਨ ਲਈ ਸਿੱਖ ਅਵਾਰਡ ਵਾਸਤੇ ਨਾਮਜ਼ਦ ਹਰਮਨ ਸਿੰਘ ਦਾ ਪ੍ਰੇਰਣਾਦਾਇਕ ਸਫ਼ਰ

harman.jpg

ਹਰਮਨ ਸਿੰਘ ਨੇ ਸ਼ੁੱਧ ਡੇਅਰੀ ਦੇ ਫਾਊਂਡਰ Credit: Supplied

ਬੈਂਕ ਦੀ ਨੌਕਰੀ ਛੱਡ ਹਰਮਨ ਸਿੰਘ ਨੇ ਡੇਅਰੀ ਉਤਪਾਦਨ ਦਾ ਰੁੱਖ ਕੀਤਾ। ਸਿਡਨੀ ਦੇ ਵਸਨੀਕ ਹਰਮਨ ਸਿੰਘ ਆਪਣੇ ਪਨੀਰ, ਮੱਖਣ ਅਤੇ ਘਿਉ ਦੇ ਦੇਸੀ ਸਵਾਦ ਨੂੰ ਹੁਣ ਵਿਆਪਕ ਭਾਈਚਾਰੇ ਤੱਕ ਪਹੁੰਚਾਉਣਾ ਚਾਹੁੰਦੇ ਹਨ। ਹਰਮਨ ਸਿੰਘ ਦੀ ਡੇਅਰੀ ਦੇ ਪਨੀਰ ਦਾ ਸਵਾਦ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਤੱਕ ਵੀ ਪੁੱਜ ਚੁੱਕਿਆ ਹੈ। ਉਹਨਾਂ ਦੇ ਇਸ ਸਫਰ ਵਿੱਚ ਉਹਨਾਂ ਦੀ ਧਰਮਪਤਨੀ ਵੀ ਮੋਢੇ ਨਾਲ ਮੋਢਾ ਜੋੜ ਕੰਮ ਕਰ ਰਹੀ ਹੈ। ਇੱਕ ਕਿਸਾਨ ਦੇ ਪੁੱਤਰ ਹਰਮਨ ਸਿੰਘ ਨੂੰ ਵਪਾਰ ਅਤੇ ਉੱਦਮ ਦੇ ਖੇਤਰ ਵਿੱਚ ਉੱਤਮਤਾ ਲਈ ਸਿੱਖ ਅਵਾਰਡ ਵਾਸਤੇ ਨਾਮਜ਼ਦ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਆਪਣਾ ਪ੍ਰੇਰਣਾਦਾਇਕ ਸਫ਼ਰ ਸਾਂਝਾ ਕੀਤਾ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ 
ਤੇ ਉੱਤੇ ਵੀ ਫਾਲੋ ਕਰੋ।


Share