ਪ੍ਰੋਫੈਸਰ ਜ਼ੋਰਾ ਸਿੰਘ ਦੀ ਮੁਢਲੀ ਪੜ੍ਹਾਈ-ਲਿਖਾਈ ਅਤੇ ਵਿਗਿਆਨੀ ਖੋਜ ਦਾ ਆਗਾਜ਼, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਇਆ ਸੀ, ਅਤੇ ਹੁਣ, ਉਹ ਲੰਮੇ ਅਰਸੇ ਤੋਂ ਵੈਸਟਰਨ ਆਸਟ੍ਰੇਲੀਆ ਵਿਖੇ ਵਿਗਿਆਨੀ ਖੋਜ ਕਰ ਰਹੇ ਹਨ।
ਉਹ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਇੱਕ ਪਿੰਡ ਤੋਂ ਖੇਤੀਬਾੜੀ ਨਾਲ ਸਬੰਧ ਰੱਖਣ ਵਾਲੇ ਪਰਿਵਾਰ ਤੋਂ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਖੇਤੀਬਾੜੀ ਨਾਲ ਸਬੰਧਿਤ ਹੋਣ ਕਾਰਨ ਉਹਨਾਂ ਨੂੰ ਸ਼ੁਰੂ ਤੋਂ ਹੀ ਇਸ ਖੇਤਰ ਬਾਰੇ ਹੋਣ ਜਾਨਣ ਦਾ ਰੁਝਾਨ ਸੀ।
ਆਪਣੇ ਖੇਤਰ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਦਾ ਮੁੱਖ ਟੀਚਾ ਖਾਣ-ਪੀਣ ਦੀਆਂ ਵਸਤੂਆਂ ਦੀ ਹੁੰਦੀ ਬਰਬਾਦੀ ਨੂੰ ਰੋਕਣਾ ਹੈ।
Dr. Zora Singh while inspecting the different species and types of fruits and vegetables. Credit: Supplied by Dr. Zora Singh.
ਇਸ ਤੋਂ ਇਲਾਵਾ ਉਹਨਾਂ ਭਾਰਤ ਅਤੇ ਆਸਟ੍ਰੇਲੀਆ ਦੇ ਖੇਤੀਬਾੜੀ ਦੇ ਤਰੀਕਿਆਂ ਵਿਚਲੇ ਫ਼ਰਕ ਉੱਤੇ ਵੀ ਗੱਲਬਾਤ ਕੀਤੀ।
ਉਹਨਾਂ ਨਾਲ ਕੀਤੀ ਇਹ ਇੰਟਰਵਿਊ ਸੁਣਨ ਲਈ ਇਸ ਆਡੀਓ ਉੱਤੇ ਕਲਿੱਕ ਕਰੋ..
LISTEN TO
ਖੇਤੀਬਾੜੀ ਦੇ ਖੇਤਰ ‘ਚ ਅਹਿਮ ਯੋਗਦਾਨ ਲਈ ਡਾ. ਜ਼ੋਰਾ ਸਿੰਘ ‘ਆਸਟ੍ਰੇਲੀਅਨ ਸਿੱਖ ਆਵਰਡ ਫ਼ਾਰ ਐਕਸੀਲੈਂਸ’ ਨਾਲ ਸਨਮਾਨਿਤ
11:00