‘ਆਸਟ੍ਰੇਲੀਅਨ ਸਿੱਖ ਅਵਾਰਡਜ਼ ਫ਼ਾਰ ਐਕਸੀਲੈਂਸ’: ਡਾਰਵਿਨ ‘ਚ ਭਾਈਚਾਰਕ ਸੇਵਾ ਨਿਭਾ ਰਹੇ ਤੇਜਿੰਦਰ ਪਾਲ ਸਿੰਘ ਨੂੰ ਕੀਤਾ ਗਿਆ ਸਨਮਾਨਿਤ

tejinder pal.jpg

Tejinder Pal Singh with his 'Australian Sikh Award for Excellence' for Community Service in Darwin. Credit: Supplied by Tejinder Pal singh

ਡਾਰਵਿਨ ਦੇ ਰਹਿਣ ਵਾਲੇ ਤੇਜਿੰਦਰ ਪਾਲ ਸਿੰਘ ਨੂੰ ਉਹਨਾਂ ਦੀਆਂ ਵਿਆਪਕ ਭਾਈਚਾਰੇ ਪ੍ਰਤੀ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ‘ਆਸਟ੍ਰੇਲੀਅਨ ਸਿੱਖ ਅਵਾਰਡ ਫ਼ਾਰ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਇਨਾਮ ਸਮਾਰੋਹ ਸਿਡਨੀ ਵਿਖੇ ਕਰਵਾਇਆ ਗਿਆ ਸੀ। ਇਸ ਸਮਾਰੋਹ ਦਾ ਟੀਚਾ ਭਾਈਚਾਰੇ ਵਿੱਚ ਆਪਣੀਆਂ ਸੇਵਾਵਾਂ ਲਈ ਨਾਂਮਣਾ ਖੱਟਣ ਵਾਲਿਆਂ ਨੂੰ ਸਨਮਾਨਿਤ ਕਰਨਾ ਹੈ। ਇਸਦੇ ਜੇਤੂਆਂ ਦੀ ਸੂਚੀ ਵਿੱਚੋਂ ਤੇਜਿੰਦਰ ਪਾਲ ਸਿੰਘ ਵੀ ਇੱਕ ਹਨ।


ਤੇਜਿੰਦਰ ਪਾਲ ਸਿੰਘ 2006 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਆਏ ਸਨ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜਦੋਂ ਉਹ ਆਸਟ੍ਰੇਲੀਆ ਆਏ ਸਨ ਤਾਂ ਉਸ ਸਮੇਂ ਬਹੁਤ ਘੱਟ ਲੋਕ ਸਿੱਖਾਂ ਬਾਰੇ ਜਾਣਦੇ ਸਨ।

ਉਹਨਾਂ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਜਾਗਰੂਕਤਾ ਲਿਆਉਣ ਲਈ ਆਪਣੇ ਨਿੱਜੀ ਖ਼ਰਚੇ ਨਾਲ ਲੋੜਵੰਦਾਂ ਦੀ ਸਹਾਇਤਾ ਕਰਨੀ ਸ਼ੁਰੂ ਕੀਤੀ।
tejinder 2.jpg
Tejinder Pal Singh while doing Community Service. Credit: Supplied by Tejinder Pal Singh.
ਇਹ ਸੇਵਾ ਨਿਭਉਂਦੇ ਉਹਨਾਂ ਨੂੰ ਹੁਣ 13 ਸਾਲ ਹੋ ਚੁੱਕੇ ਹਨ ਜਿਸ ਲਈ ਉਹਨਾਂ ਨੂੰ ਸਰਕਾਰ ਵਲੋਂ ਵੀ ਕਈ ਪੁਰਸਕਾਰ ਹਾਸਲ ਹੋਏ ਹਨ।

ਤੇਜਿੰਦਰ ਪਾਲ ਸਿੰਘ ਇਹ ਭਾਈਚਾਰਕ ਸਨਮਾਨ ਪ੍ਰਾਪਤ ਕਰਦੇ ਹੋਏ ਬਹੁਤ ਖੁਸ਼ ਹਨ ਅਤੇ ਉਹਨਾਂ ਦਾ ਭਾਈਚਾਰੇ ਨੂੰ ਇਹੀ ਸੁਣੇਹਾ ਹੈ ਕਿ ਬਿਨ੍ਹਾਂ ਕਿਸੇ ਧਰਮ ਅਤੇ ਜਾਤ ਦਾ ਭੇਦਭਾਵ ਕੀਤਿਆਂ ਸਾਰਿਆਂ ਨੂੰ ਮਿਲ-ਜੁੱਲ ਕੇ ਰਹਿਣਾ ਚਾਹੀਦਾ ਹੈ।

Share